ਨਵਜੋਤ ਧਾਲੀਵਾਲ/ਚੰਡੀਗੜ: ਪੰਜਾਬ ਭਾਜਪਾ ਦਾ ਵਫ਼ਦ ਪ੍ਰਧਾਨਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨ ਪਹੁੰਚਿਆ ਸੀ, ਮੀਟਿੰਗ ਦੌਰਾਨ ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲੇ ਜਾਣ ਲਈ ਵਫ਼ਦ ਵੱਲੋਂ ਪ੍ਰਧਾਨ ਮੰਤਰੀ ਨੂੂੰ ਮੰਗ ਪੱਤਰ ਸੌਪਿਆ ਗਿਆ।


COMMERCIAL BREAK
SCROLL TO CONTINUE READING


ਵਫ਼ਦ 'ਚ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ, ਹਰਜੀਤ ਗਰੇਵਾਲ, ਜਨਰਲ ਸਕੱਤਰ ਦਿਆਲ ਸਿੰਘ ਸੋਢੀ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਰਜਿੰਦਰ ਮੋਹਨ ਛੀਨਾ ਆਦਿ ਸ਼ਾਮਲ ਹਨ।


 


ਇਸ ਮੀਟਿੰਗ ਨੂੰ ਪੰਜਾਬ ਵਿਧਾਨ ਸਭਾ ਚੋਣਾ 2022 ਦੀ ਚੋਣ ਰਣਨੀਤੀ ਨਾਲ ਵੀ ਜੋੜ ਕੇ ਵੇਖਿਆ ਜਾ ਰਿਹਾ ਹੈ। ਕਿਉਂਕਿ ਭਾਜਪਾ ਵੱਲੋਂ ਪੰਜਾਬ ਦੇ ਵਿਚ ਚੋਣ ਬਿਗੁਲ ਵਜਾ ਦਿੱਤਾ ਗਿਆ ਹੈ। ਭਾਜਪਾ ਵੱਲੋਂ ਪੰਜਾਬ ਵਿਧਾਨ ਸਭਾ ਚੋਣਾ ਲਈ 'ਨਵਾਂ ਪੰਜਾਬ ਭਾਜਪਾ ਦੇ ਨਾਲ' ਮੁਹਿੰਮ ਦਾ ਅਗਾਜ਼ ਕੀਤਾ ਜਾ ਚੁੱਕਾ ਹੈ।


WATCH LIVE TV



ਭਾਜਪਾ ਵੱਲੋਂ ਪੰਜਾਬ ਵਿਚ ਸਰਕਾਰ ਬਣਾਉਣ ਦਾ ਸੁਪਨਾ ਕਾਫੀ ਸਮੇਂ ਤੋਂ ਸੰਝੌਇਆ ਜਾ ਰਿਹਾ ਹੈ। ਪਰ ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਵੱਡੇ ਅੰਦੋਲਨ ਕਾਰਨ ਪੰਜਾਬ ਵਿਚ ਭਾਜਪਾ ਆਗੂਆਂ ਨੂੰ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦਰਮਿਆਨ ਕਿਸਾਨੀ ਸੰਘਰਸ਼ਨ ਨੂੰ ਲੈ ਭਾਜਪਾ ਆਗੂਆਂ ਵੱਲੋਂ ਵੱਡੇ ਬਿਆਨ ਵੀ ਦਿੱਤੇ ਗਏ ਹਨ। ਇਸ ਮੀਟਿੰਗ ਨੂੰ ਇਸ ਲਈ ਵੀ ਅਹਿਮ ਮੰਨਿਆ ਜਾ ਰਿਹਾ ਸੀ ਕਿ ਪੰਜਾਬ ਵਿਚ ਚੋਣ ਰਣਨੀਤੀ ਨੂੰ ਸਫ਼ਲ ਬਣਾਉਣ ਲਈ ਖੇਤੀ ਕਾਨੂੰਨਾਂ 'ਤੇ ਕੋਈ ਨਾ ਕੋਈ ਵਿਚਾਰ ਕੀਤਾ ਜਾ ਸਕਦਾ ਹੈ।


ਦੂਜੇ ਪਾਸੇ ਕਰਤਾਰਪੁਰ ਲਾਂਘੇ ਮੁੜ ਤੋਂ ਖੋਲੇ ਜਾਣ ਦੀ ਮੰਗ ਧਾਰਮਿਕ ਗਲਿਆਰਿਆਂ ਵਿਚੋਂ ਲਗਾਤਾਰ ਉੱਠ ਰਹੀ ਹੈ ਅਤੇ ਭਾਜਪਾ ਵੱਲੋਂ ਸਿੱਖ ਚਿਹਰਿਆਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ।ਇਸ ਸਭ ਦੇ ਵਿਚਾਲੇ ਕਰਤਾਰਪੁਰ ਲਾਂਘੇ ਖੋਲੇ ਜਾਣ ਦਾ ਮੁੱਦਾ ਮੀਟਿੰਗ ਦਾ ਅਹਿਮ ਹਿੱਸਾ ਹੈ।