ਚੰਡੀਗੜ੍ਹ: ਭਾਜਪਾ ਪਾਰਟੀ ਵਲੋਂ 2024 ਦੀਆਂ ਲੋਕ ਸਭਾ ਚੋਣਾਂ ਦੀ ਤਿਆਰੀ ਦੇ ਚੱਲਦਿਆਂ 15 ਸੂਬਿਆਂ  ਦੇ ਪਾਰਟੀ ਪ੍ਰਧਾਨ ਬਦਲ ਦਿੱਤੇ ਗਏ ਹਨ। ਪੰਜਾਬ ’ਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੈ ਭਾਈ ਰੁਪਾਨੀ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।


COMMERCIAL BREAK
SCROLL TO CONTINUE READING


ਪੰਜਾਬ ਦਾ ਇੰਚਾਰਜ ਵਿਜੇ ਭਾਈ ਰੁਪਾਨੀ ਅਤੇ ਸਹਿ-ਇੰਚਾਰਜ ਡਾ. ਨਰਿੰਦਰ ਸਿੰਘ ਰੈਣਾ ਨੂੰ ਲਗਾਇਆ ਗਿਆ ਹੈ। ਤਰੁਣ ਚੁੱਘ ਨੂੰ ਤੇਲੰਗਾਨਾ ਦੀ ਇੰਚਾਰਜ ਬਣਾਇਆ ਗਿਆ ਹੈ ਅਤੇ ਹਰਿਆਣਾ ਦੀ ਜ਼ਿੰਮੇਵਾਰੀ ਬਿਪਲਬ ਕੁਮਾਰ ਦੇਬ ਨੂੰ ਸੌਂਪੀ ਗਈ ਹੈ। 


 



ਇਨ੍ਹਾਂ ਸੂਬਿਆਂ ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਨਾਲ 2024 ’ਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਵੱਡੇ ਪੱਧਰ ’ਤੇ ਕੀਤੇ ਗਏ ਇਸ ਬਦਲਾਅ ਨੂੰ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ। 



ਪਾਰਟੀ ਵਲੋਂ ਪੰਜਾਬ ਅਤੇ ਹਰਿਆਣਾ ਸਮੇਤ 13 ਸੂਬਿਆਂ ’ਚ ਨਵੇਂ ਇੰਚਾਰਜਾਂ ਅਤੇ ਸਹਿ-ਇੰਚਾਰਜਾਂ ਦੀ ਨਿਯੁਕਤੀ ਕੀਤੀ ਗਈ ਹੈ। ਪੜ੍ਹੋ, ਪੂਰੀ ਲਿਸਟ