Punjab Farmers Protest: ਅੱਜ ਦੇ ਸਮੇਂ ਵਿੱਚ ਹਰ ਕੋਈ ਵਿਅਕਤੀ ਆਪਣੇ ਚੰਗੇ ਭਵਿੱਖ ਲਈ ਅਤੇ ਚੰਗੀ ਵਿੱਦਿਆ ਹਾਸਿਲ ਕਰਨ ਲਈ ਵਿਦੇਸ਼ ਜਾਣ ਦਾ ਇਸ਼ੂਕ ਹੈ ਅਤੇ ਅਜਿਹੇ ਵਿੱਚ ਕਈ ਲੋਕ ਇਮੀਗ੍ਰੇਸ਼ਨ ਏਜੈਂਟਾਂ ਨੂੰ ਮੋਟੇ ਪੈਸੇ ਦਿੰਦੇ ਹਨ ਲੇਕਿਨ ਉਹਨਾਂ ਦੇ ਵੀਜ਼ੇ ਨਹੀਂ ਲੱਗਦੇ ਬਾਅਦ ਵਿੱਚ ਇਮੀਗ੍ਰੇਸ਼ਨ ਏਜੇਂਟ ਉਹਨਾਂ ਦੇ ਪੈਸੇ ਵੀ ਵਾਪਸ ਨਹੀਂ ਕਰਦੇ। ਇੱਕ ਅਜਿਹਾ ਹੀ ਮਾਮਲਾ ਅੰਮ੍ਰਿਤਸਰ ਦੇ ਰਣਜੀਤ ਐਵਨਿਊ ਇਮੀਗ੍ਰੇਸ਼ਨ ਦਫਤਰ ਤੋਂ ਸਾਹਣਾ ਆਇਆ ਜਿੱਥੇ ਕਿ ਇਮੀਗ੍ਰੇਸ਼ਨ ਦਫਤਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਅਤੇ ਕੁਝ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ। 


COMMERCIAL BREAK
SCROLL TO CONTINUE READING

ਇਸ ਦੌਰਾਨ ਇੱਕ ਨੌਜਵਾਨ ਨੇ ਦੱਸਿਆ ਕਿ ਉਸਨੇ ਵਿਦੇਸ਼ ਜਾਣ ਦੇ ਲਈ ਇਸ ਇਮੀਗ੍ਰੇਸ਼ਨ ਦਫਤਰ ਦੇ ਵਿੱਚ ਲੱਖਾਂ ਰੁਪਏ ਦਿੱਤੇ ਹਨ ਲੇਕਿਨ ਨਾ ਤਾਂ ਇਮੀਗਰੇਸ਼ਨ ਦਫਤਰ ਵਾਲਿਆਂ ਵੱਲੋਂ ਉਸਦਾ ਵੀਜ਼ਾ ਲਗਾਇਆ ਗਿਆ ਤੇ ਨਾ ਹੀ ਉਸਨੂੰ ਪੈਸੇ ਵਾਪਸ ਦਿੱਤੇ ਗਏ ਅਤੇ ਜਾਣਬੁੱਝ ਕੇ ਉਸਨੂੰ ਤੰਗ ਪਰੇਸ਼ਾਨ ਕਰ ਰਹੇ ਹਨ ਜਿਸ ਦੇ ਚਲਦੇ ਅੱਜ ਉਹ ਇਮੀਗ੍ਰੇਸ਼ਨ ਦਫਤਰ ਦੇ ਖਿਲਾਫ਼ ਪ੍ਰਦਰਸ਼ਨ ਕਰ ਰਹੇ ਹਨ।


ਇਹ ਵੀ ਪੜ੍ਹੋ: Derabassi News: ਪਰਾਲੀ ਸਾੜਨ ਤੋਂ ਰੋਕਣ ਲਈ SDM ਹਿਮਾਂਸ਼ੂ ਗੁਪਤਾ ਨੇ ਬੇਲਰ ਅਪਰੇਟਰਾਂ ਤੇ ਉਦਯੋਗਿਕ ਇਕਾਈਆਂ ਨਾਲ ਕੀਤੀ ਮੀਟਿੰਗ
 


ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਰਣਜੀਤ ਐਵਨਿਊ ਇਲਾਕੇ ਵਿੱਚ ਇੱਕ ਨਿੱਜੀ ਇਮੀਗ੍ਰੇਸ਼ਨ ਦਫਤਰ ਵੱਲੋਂ ਭੋਲੇ ਭਾਲੇ ਲੋਕਾਂ ਨਾਲ ਠੱਗੀਆਂ ਮਾਰੀਆਂ ਜਾ ਰਹੀਆਂ ਹਨ ਤੇ ਵਿਦੇਸ਼ ਭੇਜਣ ਦੇ ਨਾਮ ਤੇ ਉਹਨਾਂ ਤੋਂ ਲੱਖਾਂ ਰੁਪਏ ਠੱਗੇ ਜਾ ਰਹੇ ਹਨ। ਅਤੇ ਅੱਜ ਜਦੋਂ ਉਹਨਾਂ ਵੱਲੋਂ ਇੱਥੇ ਪਹੁੰਚ ਕੇ ਪ੍ਰਦਰਸ਼ਨ ਕੀਤਾ ਗਿਆ ਤੇ ਕਈ ਅਜਿਹੇ ਪਰਿਵਾਰ ਉਹਨਾਂ ਦੇ ਨਾਲ ਆਣ ਕੇ ਇਸ ਪ੍ਰਦਰਸ਼ਨ ਚ ਬੈਠੇ ਜੋ ਇਹਨਾਂ ਇਮੀਗ੍ਰੇਸ਼ਨ ਵਾਲਿਆਂ ਤੋਂ ਠੱਗੀ ਦਾ ਸ਼ਿਕਾਰ ਹੋਏ ਹਨ। 


ਇਸ ਦੇ ਨਾਲ ਹੀ ਉਹਨਾਂ ਨੇ ਇਨਸਾਫ ਦੀ ਮੰਗ ਕੀਤੀ ਤੇ ਅਜਿਹੇ ਇਮੀਗ੍ਰੇਸ਼ਨ ਵਾਲਿਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ। ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਦੱਸਿਆ ਕਿ ਇਸ ਇਮੀਗ੍ਰੇਸ਼ਨ ਦਫਤਰ ਦੇ ਖਿਲਾਫ ਕੁਝ ਲੋਕਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਨੇ ਕਿਹਾ ਕਿ ਵੇਰਕੇ ਦੇ ਰਹਿਣ ਵਾਲੇ ਇੱਕ ਵਿਅਕਤੀ ਵੱਲੋਂ ਇਹ ਇਮੀਗ੍ਰੇਸ਼ਨ ਦਫਤਰ ਦੇ ਖਿਲਾਫ ਪਹਿਲਾ ਤੋ ਹੀ ਦਰਖਾਸਤ ਦਿੱਤੀ ਹੋਈ ਹੈ ਜਿਸ ਦੀ ਕਿ ਜਾਂਚ ਚੱਲ ਰਹੀ ਹੈ। ਅਤੇ ਉਸ ਮਾਮਲੇ ਦੇ ਵਿੱਚ ਇਮੀਗ੍ਰੇਸ਼ਨ ਦਫਤਰ ਵਾਲਿਆਂ ਵੱਲੋਂ ਇਹਨਾਂ ਨੂੰ ਪੈਸੇ ਵਾਪਸ ਨਹੀਂ ਕੀਤੇ ਗਏ ਜਿਸ ਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਵੀ ਨਾਲ ਆਈਆਂ ਹਨ ਤੇ ਪ੍ਰਦਰਸ਼ਨ ਕਰ ਰਹੀਆਂ ਹਨ ਬਾਕੀ ਪੁਲਿਸ ਮੌਕੇ ਤੇ ਪਹੁੰਚ ਕੇ ਇਸ ਮਾਮਲੇ ਨੂੰ ਹੱਲ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਹੈ।