ਪ੍ਰੇਮੀ ਦੀ ਘਰਵਾਲੀ ਨੇ ਅਸ਼ਲੀਲ ਵੀਡੀਓ ਕੀਤੀ ਵਾਇਰਲ ਤਾਂ ਵਿਆਹੁਤਾ ਔਰਤ ਨੇ ਚੁੱਕਿਆ ਖੌਫ਼ਨਾਕ ਕਦਮ!
ਨਵਜੀਤ ਕੌਰ ਦੀ ਇਤਰਾਜ਼ਯੋਗ ਵੀਡੀਓ ਨੂੰ ਲੈਕੇ ਹਰਜਿੰਦਰ ਸਿੰਘ ਅਤੇ ਉਸਦੀ ਘਰਵਾਲੀ ਉਸਨੂੰ ਬਲੈਕਮੇਲ ਕਰਦੇ ਸਨ। ਬਸ ਇਸੇ ਗੱਲ ਤੋਂ ਦੁਖੀ ਹੋ ਕੇ ਨਵਜੀਤ ਕੌਰ ਨੇ ਨਹਿਰ ’ਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ।
Khanna News: ਖੰਨਾ ਨੇੜੇ ਪੈਂਦੇ ਪਿੰਡ ਜਲਾਜਣ ’ਚ ਦੋ ਬੱਚਿਆਂ ਦੀ ਮਾਂ ਨੇ ਆਪਣੇ ਪ੍ਰੇਮੀ ਅਤੇ ਉਸਦੀ ਘਰਵਾਲੀ ਤੋਂ ਦੁਖੀ ਹੋ ਨਹਿਰ ’ਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਪ੍ਰੇਮੀ ਦੀ ਘਰਵਾਲੀ ਹਰਦੀਪ ਕੌਰ ਨੇ ਮ੍ਰਿਤਕ ਔਰਤੀ ਦੀ ਇਤਰਾਜ਼ਯੋਗ ਵੀਡੀਓ ਵਾਇਰਲ ਕਰ ਦਿੱਤੀ, ਜਿਸ ਤੋਂ ਬਾਅਦ ਪੀੜਤ ਔਰਤ ਨੇ ਇਹ ਖੌਫ਼ਨਾਕ ਕਦਮ ਚੁੱਕਿਆ।
ਨਵਜੀਤ ਦੇ ਪੇਕੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ 23 ਦਿਸੰਬਰ ਨੂੰ ਉਹ ਘਰੋਂ ਚਲੀ ਗਈ ਸੀ, ਪਰ 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਸਹੁਰੇ ਪਰਿਵਾਰ ਵਾਲਿਆਂ ਵਲੋਂ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ। ਜੇਕਰ ਸਹੁਰੇ ਵਾਲਿਆਂ ਵਲੋਂ ਸਮੇਂ ਸਿਰ ਜਾਣਕਾਰੀ ਦਿੱਤੀ ਜਾਂਦੀ ਤਾਂ ਸ਼ਾਇਦ ਉਸਦੀ ਜਾਨ ਬੱਚ ਸਕਦੀ ਸੀ।
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆ ਡੀ. ਐੱਸ. ਪੀ. ਵਿਲੀਅਮ ਜੈਜੀ (DSP William Jeji) ਨੇ ਦੱਸਿਆ ਕਿ ਪੜਤਾਲ ਦੌਰਾਨ ਸਾਹਮਣੇ ਆਇਆ ਕਿ ਨਵਜੀਤ ਕੌਰ ਦੇ ਪਿੰਡ ਦੇ ਰਹਿਣ ਵਾਲੇ ਹਰਜਿੰਦਰ ਸਿੰਘ ਨਾਲ ਨਜਾਇਜ਼ ਸਬੰਧ ਸਨ, ਜਿਸਦੀ ਜਾਣਕਾਰੀ ਹਰਜਿੰਦਰ ਦੀ ਘਰਵਾਲੀ ਹਰਦੀਪ ਕੌਰ ਨੂੰ ਵੀ ਸੀ।
ਨਵਜੀਤ ਕੌਰ ਦੀ ਇਤਰਾਜ਼ਯੋਗ ਵੀਡੀਓ (Objectionabl Video) ਨੂੰ ਲੈਕੇ ਹਰਜਿੰਦਰ ਸਿੰਘ ਅਤੇ ਉਸਦੀ ਘਰਵਾਲੀ ਉਸਨੂੰ ਬਲੈਕਮੇਲ ਕਰਦੇ ਸਨ। ਬਸ ਇਸੇ ਗੱਲ ਤੋਂ ਦੁਖੀ ਹੋ ਕੇ ਨਵਜੀਤ ਕੌਰ ਨੇ ਨਹਿਰ ’ਚ ਛਾਲ ਮਾਰਕੇ ਆਤਮ-ਹੱਤਿਆ ਕਰ ਲਈ। ਪੁਲਿਸ ਨੇ ਦੋਵਾਂ ਖ਼ਿਲਾਫ਼ ਮੁਕੱਦਮਾ ਦਰਜ ਕਰਨ ਉਪਰੰਤ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।