Mohali News: ਮੋਹਾਲੀ ਦੇ ਪਿੰਡ ਕੈਲੋ ਵਿੱਚ ਬਿਜਲੀ ਠੱਪ ਹੋਣ ਹੋਣ ਉਤੇ ਸਪਲਾਈ ਬਹਾਲ ਕਰਵਾਉਣ ਨੂੰ ਲੈ ਕੇ ਦੋ ਧਿਰਾਂ ਵਿੱਚ ਖ਼ੂਨੀ ਝੜਪ ਹੋ ਗਈ। ਦਰਅਸਲ ਵਿੱਚ ਬਿਜਲੀ ਸਪਲਾਈ ਬਹਾਲ ਕਰਵਾਉਣ ਗਏ ਤਿੰਨ ਵਿਅਕਤੀਆਂ ਉਤੇ ਦੂਜੀ ਧਿਰ ਨੇ ਫਾਇਰਿੰਗ ਕਰ ਦਿੱਤੀ ਗਈ। ਜ਼ਖ਼ਮੀਆਂ ਦੀ ਪਛਾਣ ਹਰਵਿੰਦਰ, ਲਖਬੀਰ ਸਿੰਘ ਅਤੇ ਸਤਨਾਮ ਸਿੰਘ ਵਜੋਂ ਹੋਈ ਹੈ। ਜਿਨ੍ਹਾ ਨੂੰ ਸੋਹਾਣਾ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪੀੜਤ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਗੋਲੀਬਾਰੀ ਪਰਮਿੰਦਰ ਸਿੰਘ ਅਤੇ ਜੰਗ ਬਹਾਦਰ ਵੱਲੋਂ ਕੀਤੀ ਗਈ ਸੀ। ਦੋਵੇਂ ਅਜੇ ਪਿੰਡ ਤੋਂ ਫਰਾਰ ਹਨ। ਇਸ ਮਾਮਲੇ ਵਿੱਚ ਲਖਬੀਰ ਸਿੰਘ, ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਜ਼ਖ਼ਮੀ ਹਨ। 


COMMERCIAL BREAK
SCROLL TO CONTINUE READING

ਇਹ ਵੀ ਪੜ੍ਹੋ : Sidhu News Song: 24 ਜੁਲਾਈ ਨੂੰ ਰਿਲੀਜ਼ ਹੋਵੇਗਾ Sidhu Moosewala ਦਾ ਨਵਾਂ ਗੀਤ Dilemma


ਗਰਮੀ ਕਾਰਨ ਬਿਜਲੀ ਦੀ ਜਾਂਚ ਕਰਨ ਲਈ ਟਰਾਂਸਫਾਰਮਰ ਕੋਲ ਪਹੁੰਚੇ ਸਨ


ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਾਸੀਆਂ ਵੱਲੋਂ ਲਖਬੀਰ ਸਿੰਘ ਦੇਰ ਰਾਤ ਬਿਜਲੀ ਖ਼ਰਾਬ ਹੋਣ ਕਾਰਨ ਟਰਾਂਸਫ਼ਾਰਮਰ ਨੂੰ ਚੈੱਕ ਕਰਨ ਲਈ ਪੁੱਜਾ ਸੀ | ਉਸ ਦੀ ਪਰਵਿੰਦਰ ਅਤੇ ਜੰਗ ਬਹਾਦਰ ਨਾਲ ਬਹਿਸ ਹੋ ਗਈ। ਪਰਮਿੰਦਰ ਸਿੰਘ ਨੇ ਲਖਬੀਰ 'ਤੇ ਗੋਲੀਆਂ ਚਲਾ ਦਿੱਤੀਆਂ। ਜਦੋਂ ਸਤਨਾਮ ਸਿੰਘ ਅਤੇ ਹਰਵਿੰਦਰ ਸਿੰਘ ਉਸ ਨੂੰ ਬਚਾਉਣ ਲਈ ਪੁੱਜੇ ਤਾਂ ਪਰਮਿੰਦਰ ਸਿੰਘ ਨੇ ਦੋਵਾਂ ’ਤੇ ਵੀ ਗੋਲੀਆਂ ਚਲਾ ਦਿੱਤੀਆਂ। ਗੋਲੀ ਇਨ੍ਹਾਂ ਲੋਕਾਂ ਦੇ ਪੇਟ ਵਿੱਚ ਲੱਗੀ। ਫਿਲਹਾਲ ਹਸਪਤਾਲ 'ਚ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸੂਚਨਾ ਮਿਲਣ ਉਤੇ ਪੁਲਿਸ ਨੇ ਘਟਨਾ ਸਥਾਨ ਉਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਹ ਵੀ ਪੜ੍ਹੋ : International Yoga Day 2024 Live Updates: ਅੱਜ ਹੈ ਯੋਗ ਦਿਵਸ, ਇੱਥੇ ਜਾਣੋ ਪੰਜਾਬ ਤੇ ਹਰ ਸ਼ਹਿਰ ਦੀਆਂ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ