Ludhiana News: ਲੁਧਿਆਣਾ ਦੇ ਜਸਪਾਲ ਬੰਗੜ ਇਲਾਕੇ ਵਿੱਚ ਬੁੱਧਵਾਰ ਦੇਰ ਰਾਤ ਇੱਕ ਰਬੜ ਫੈਕਟਰੀ ਵਿੱਚ ਇੱਕ ਬੁਆਇਲਰ ਫਟ ਗਿਆ। ਇਸ ਹਾਦਸੇ 'ਚ ਇਕ ਮਜ਼ਦੂਰ ਦੀ ਮੌਤ ਹੋ ਗਈ, ਜਦਕਿ ਦੂਜੇ ਜ਼ਖ਼ਮੀ ਮਜ਼ਦੂਰ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਧਮਾਕੇ ਦੀ ਆਵਾਜ਼ ਤੋਂ ਬਾਅਦ ਆਸ-ਪਾਸ ਦੇ ਲੋਕ ਘਟਨਾ ਵਾਲੀ ਥਾਂ 'ਤੇ ਇਕੱਠੇ ਹੋ ਗਏ। ਲੋਕਾਂ ਨੇ ਆਪਣੇ ਹੱਥਾਂ ਨਾਲ ਸੜੇ ਵਿਅਕਤੀ ਨੂੰ ਪੰਪ ਦੇਣ ਦੀ ਕੋਸ਼ਿਸ਼ ਕੀਤੀ ਪਰ ਉਹ ਉਸ ਨੂੰ ਬਚਾ ਨਹੀਂ ਸਕਿਆ। ਹਾਦਸੇ 'ਚ ਮ੍ਰਿਤਕ ਵਿਅਕਤੀ ਦਾ ਨਾਂਅ ਜਗਦੀਸ਼ ਸ਼ਰਮਾ ਹੈ।


COMMERCIAL BREAK
SCROLL TO CONTINUE READING

ਮ੍ਰਿਤਕ ਜਗਦੀਸ਼ ਦੀ ਪਤਨੀ ਨੇ ਦੱਸਿਆ ਕਿ ਕੰਪਨੀ ਦੀ ਇਕ ਔਰਤ ਉਨ੍ਹਾਂ ਦੇ ਘਰ ਆਈ ਸੀ। ਉਨ੍ਹਾਂ ਦੱਸਿਆ ਕਿ ਕੰਪਨੀ ਵਿੱਚ ਅੱਗ ਲੱਗ ਗਈ ਹੈ ਅਤੇ ਜਾ ਕੇ ਆਪਣੇ ਪਤੀ ਨੂੰ ਬਚਾਉਣ। ਪਤਨੀ ਅਨੁਸਾਰ ਉਸ ਦਾ ਪਤੀ 5 ਸਾਲ ਤੋਂ ਅੰਮ੍ਰਿਤ ਰਬੜ ਫੈਕਟਰੀ ਵਿੱਚ ਕੰਮ ਕਰਦੇ ਸੀ। ਉਸਦੇ 4 ਬੱਚੇ ਹਨ।


ਇਹ ਵੀ ਪੜ੍ਹੋ: Modi in Punjab: ਚੋਣ ਪ੍ਰਚਾਰ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਲਦ ਪੰਜਾਬ ਆਉਣਗੇ- ਵਿਜੇ ਰੂਪਾਨੀ


 


ਮਜ਼ਦੂਰ ਰੋਜ਼ਾਨਾ ਵਾਂਗ ਫੈਕਟਰੀ ਵਿੱਚ ਕੰਮ ਕਰ ਰਹੇ ਸਨ। ਕਿ ਅਚਾਨਕ ਬਾਇਲਰ ਫੱਟ ਗਿਆ। ਇਸ ਵਿਚ ਉੱਥੇ ਕੰਮ ਕਰਦੇ ਦੋ ਮਜ਼ਦੂਰ ਜਗਦੀਸ਼ ਅਤੇ ਕੁੰਦਨ ਇਸ ਦੀ ਲਪੇਟ ਵਿੱਚ ਆ ਗਏ। ਅੱਗ ਨਾਲ ਦੋਵੇਂ ਬੁਰੀ ਤਰ੍ਹਾਂ ਸੜ ਗਏ। ਜਗਦੀਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਕੋਲ ਖੜ੍ਹਾ ਉਸ ਦਾ ਸਾਥੀ ਬਾਇਲਰ ਦੀ ਲਪੇਟ 'ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ।


ਇਹ ਵੀ ਪੜ੍ਹੋ: Lok Sabha Election 2024: ਲੋਕ ਸਭਾ ਚੋਣਾਂ ਤੋਂ ਬਾਅਦ ਪੰਜਾਬ ਵਿੱਚ ਇੱਕ ਦਰਜਨ ਤੋਂ ਵੱਧ ਜਿਮਨੀ ਚੋਣਾਂ ਦੀ ਹੋਣ ਉਮੀਦ


ਜਗਦੀਸ਼ ਦੀ ਪਤਨੀ ਨੇ ਦੱਸਿਆ ਕਿ ਜਦੋਂ ਉਹ ਮੌਕੇ 'ਤੇ ਪਹੁੰਚੇ ਤਾਂ ਉਸ ਦੇ ਪਤੀ ਜਗਦੀਸ਼ ਦੀ ਮੌਤ ਹੋ ਚੁੱਕੀ ਸੀ। ਫੈਕਟਰੀ ਦੇ ਲੋਕ ਕੁਝ ਨਹੀਂ ਦੱਸ ਰਹੇ ਸਨ। ਲੰਬੀ ਬਹਿਸ ਤੋਂ ਬਾਅਦ ਦੱਸਿਆ ਗਿਆ ਕਿ ਇਹ ਹਾਦਸਾ ਬਾਇਲਰ ਫਟਣ ਕਾਰਨ ਵਾਪਰਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦਰਜ ਕਰਨ ਤੋਂ ਬਾਅਦ ਹੀ ਪੁਲਿਸ ਕੋਈ ਕਾਰਵਾਈ ਕਰੇਗੀ।