ਬਾਲੀਵੁੱਡ ਸਿਤਾਰਿਆਂ ਨੇ Alia Bhatt ਨੂੰ ਮਾਂ ਬਣਨ `ਤੇ ਕੁਝ ਵੱਖਰੇ ਅੰਦਾਜ਼ `ਚ ਦਿੱਤੀਆਂ ਵਧਾਈਆਂ, ਵੇਖੋ ਕੀ...
Alia-Ranbir Welcome Baby Girl: Alia Bhatt Ranbir Kapoor: ਆਲੀਆ ਭੱਟ ਦੀ ਸੱਸ neetu kapoor ਦਾਦੀ ਬਣ ਕੇ ਬੇਹੱਦ ਖੁਸ਼ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ `ਤੇ ਪੋਸਟ ਸ਼ੇਅਰ ਕਰ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਉਨ੍ਹਾਂ ਦੀ ਪੋਸਟ `ਤੇ ਬਾਲੀਵੁੱਡ ਕਲਾਕਾਰ ਕਮੈਂਟ ਕਰ ਰਹੇ ਹਨ।
Alia-Ranbir Welcome Baby Girl: ਬਾਲੀਵੁੱਡ 'ਚ ਪ੍ਰਸ਼ੰਸਕਾਂ ਦੀ ਸਭ ਤੋਂ ਪਿਆਰੀ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ (Alia Bhatt- Ranbir Kapoor) ਦੇ ਘਰ ਨੰਨ੍ਹੀ ਪਰੀ ਨੇ ਬੀਤੇ ਦਿਨੀ ਜਨਮ ਲਿਆ ਹੈ। ਇਸ ਤੋਂ ਬਾਅਦ ਪੂਰੇ ਕਪੂਰ ਪਰਿਵਾਰ 'ਚ ਜਸ਼ਨ ਦਾ ਮਾਹੌਲ ਹੈ। ਹਰ ਕੋਈ ਆਲੀਆ ਨੂੰ ਮਾਂ ਬਣਨ ਦੀਆਂ ਵਧਾਈਆਂ ਦਿੰਦਾ ਨਜ਼ਰ ਆ ਰਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਅਦਾਕਾਰਾ ਨੂੰ ਸੋਸ਼ਲ ਮੀਡੀਆ 'ਤੇ ਕਈ ਸ਼ੁਭਕਾਮਨਾਵਾਂ ਦੇ ਰਹੇ ਹਨ।
ਦੱਸ ਦੇਈਏ ਕਿ ਆਲੀਆ ਭੱਟ ਨੇ ਖੁਦ ਸੋਸ਼ਲ ਮੀਡੀਆ ਪੋਸਟ ਰਾਹੀਂ ਪ੍ਰਸ਼ੰਸਕਾਂ ਨਾਲ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਪ੍ਰਸ਼ੰਸਕਾਂ ਦੇ ਨਾਲ-ਨਾਲ ਬਾਲੀਵੁੱਡ ਸਿਤਾਰੇ ਵੀ ਇਸ 'ਤੇ COMMENTS ਕਰ ਰਹੇ ਹਨ ਅਤੇ ਨੰਨ੍ਹੀ ਪਰੀ ਨੂੰ ਆਸ਼ੀਰਵਾਦ ਦੇ ਰਹੇ ਹਨ। ਆਲੀਆ ਭੱਟ ਨੇ ਅੱਜ ਇੰਸਟਾਗ੍ਰਾਮ 'ਤੇ ਸ਼ੇਅਰ ਪਰਿਵਾਰ ਦੀ ਇਕ ਪਿਆਰੀ ਤਸਵੀਰ ਦੇ ਨਾਲ ਮਾਂ ਬਣਨ ਦੀ ਖੁਸ਼ਖਬਰੀ ਸਾਂਝੀ ਕੀਤੀ। ਉਨ੍ਹਾਂ ਨੇ ਤਸਵੀਰ 'ਤੇ ਲਿਖਿਆ, 'ਸਾਡੀ ਜ਼ਿੰਦਗੀ ਦੀ ਸਭ ਤੋਂ ਵਧੀਆ ਖਬਰ। ਸਾਡੀ ਬੱਚੀ ਇੱਥੇ ਹੈ। ਉਹ ਕਿੰਨੀ ਜਾਦੂਈ ਕੁੜੀ ਹੈ। ਖੁਸ਼ਕਿਸਮਤ ਮੰਮੀ ਅਤੇ ਡੈਡੀ. ਆਲੀਆ ਦੇ ਇਸ ਪੋਸਟ ਤੋਂ ਤੁਰੰਤ ਬਾਅਦ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਉਸ ਨੂੰ ਵਧਾਈ ਸੰਦੇਸ਼ ਭੇਜਣੇ ਸ਼ੁਰੂ ਕਰ ਦਿੱਤੇ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਆਲੀਆ ਨੇ ਬਲੈਕ ਹਾਰਟ ਇਮੋਜੀ ਪੋਸਟ ਕੀਤਾ ਹੈ।
ਨੀਤੂ ਕਪੂਰ
ਨੀਤੂ ਕਪੂਰ ਨੇ ਆਪਣੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ੀ ਇੰਸਟਾਗ੍ਰਾਮ 'ਤੇ ਜ਼ਾਹਰ ਕੀਤੀ ਹੈ। ਨੀਤੂ ਨੇ ਸ਼ੇਅਰ ਦੀ ਪੋਸਟ 'ਚ ਲਿਖਿਆ,"ਸਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਖੁਸ਼ਖਬਰੀ, ਮੇਰਾ ਬੱਚਾ ਦੁਨੀਆ `ਚ ਆ ਗਿਆ ਹੈ, ਕਿੰਨੀ ਸ਼ਾਨਦਾਰ ਲੜਕੀ ਹੈ। ਅਸੀਂ ਅਧਿਕਾਰਕ ਤੌ `ਤੇ ਇਸ ਖੁਸ਼ੀ ਦੇ ਮੌਕੇ ਤੇ ਬਹੁਤ ਇਮੋਸ਼ਨਲ ਹੋ ਰਹੇ ਹਾਂ। ਜਨੂੰਨੀ ਮਾਤਾ ਪਿਤਾ ਆਲੀਆ ਤੇ ਰਣਬੀਰ ਨੂੰ ਢੇਰ ਸਾਰਾ ਪਿਆਰ।" ਨੀਤੂ ਕਪੂਰ ਨੇ ਇਸ ਖਾਸ ਪੋਸਟ ਨੂੰ ਤਸਵੀਰ ਦੇ ਰੂਪ `ਚ ਸ਼ੇਅਰ ਕੀਤਾ ਹੈ।
ਅਕਸ਼ੇ ਕੁਮਾਰ
ਅਕਸ਼ੇ ਕੁਮਾਰ ਨੇ ਮਾਂ ਬਣਨ ਤੋਂ ਤੁਰੰਤ ਬਾਅਦ ਆਲੀਆ ਦੀ ਪੋਸਟ 'ਤੇ ਕਮੈਂਟ ਕਰਕੇ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਲਿਖਿਆ, 'ਵਧਾਈਆਂ!!! ਧੀ ਹੋਣ ਤੋਂ ਵੱਡੀ ਖੁਸ਼ੀ ਦੁਨੀਆਂ ਵਿੱਚ ਕੋਈ ਨਹੀਂ। ਅਕਸ਼ੈ ਕੁਮਾਰ ਕੁਝ ਸਮਾਂ ਪਹਿਲਾਂ ਫਿਲਮ 'ਰਾਮ ਸੇਤੂ' 'ਚ ਨਜ਼ਰ ਆਏ ਸਨ।
ਮੌਨੀ ਰਾਏ/ ਸ਼ਵੇਤਾ ਬੱਚਨ
ਫਿਲਮ 'ਬ੍ਰਹਮਾਸਤਰ' 'ਚ ਆਲੀਆ ਦੇ ਕੋ-ਸਟਾਰ 'ਤੇ ਟਿੱਪਣੀ ਕਰਦੇ ਹੋਏ ਮੌਨੀ ਰਾਏ ਨੇ ਲਿਖਿਆ, 'ਰਣਬੀਰ-ਆਲੀਆ ਨੂੰ ਵਧਾਈਆਂ। ਤੁਹਾਡੀ ਪਿਆਰੀ ਗੁੱਡੀ ਨੂੰ ਮੇਰੇ ਵੱਲੋਂ ਬਹੁਤ ਸਾਰਾ ਪਿਆਰ।' ਸ਼ਵੇਤਾ ਬੱਚਨ ਨੇ ਲਿਖਿਆ, 'ਤੁਹਾਨੂੰ ਦੋਵਾਂ ਨੂੰ ਵਧਾਈਆਂ। ਖੁਸ਼ ਰਹੋ, ਤੰਦਰੁਸਤ ਰਹੋ।
ਜ਼ੋਇਆ ਅਖਤਰ ਨੇ ਲਿਖਿਆ, 'ਬਹੁਤ ਸਾਰੀਆਂ ਵਧਾਈਆਂ।' ਨੇਹਾ ਧੂਪੀਆ ਨੇ ਲਿਖਿਆ, 'ਵਧਾਈਆਂ! ਤੁਹਾਨੂੰ ਤਿੰਨਾਂ ਨੂੰ ਬਹੁਤ ਸਾਰਾ ਪਿਆਰ। ਇਸ ਤੋਂ ਇਲਾਵਾ ਜਾਨ੍ਹਵੀ ਕਪੂਰ ਅਤੇ ਅਨਨਿਆ ਪਾਂਡੇ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਅਤੇ ਦਿਲ ਦੇ ਇਮੋਜੀ ਪੋਸਟ ਕੀਤੇ ਹਨ।
ਇਹ ਵੀ ਪੜ੍ਹੋ: Viral news: 23 ਦਿਨਾਂ ਦੀ ਬੱਚੀ ਦੇ ਪੇਟ 'ਚੋਂ ਨਿਕਲੇ 8 ਭਰੂਣ, ਡਾਕਟਰਾਂ ਦੇ ਉੱਡੇ ਹੋਸ਼
ਮਾਧੁਰੀ ਦੀਕਸ਼ਿਤ
ਮਾਧੁਰੀ ਦੀਕਸ਼ਿਤ ਨੇ ਆਲੀਆ ਭੱਟ ਨੂੰ ਕਿਹਾ, 'ਤੁਹਾਡੀ ਪਿਆਰੀ ਛੋਟੀ ਬੱਚੀ ਦੇ ਜਨਮ 'ਤੇ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ।' ਮਾਧੁਰੀ ਨੂੰ ਫਿਲਮ 'ਮਾਜਾ ਮਾਂ' ਲਈ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।