Bollywood Celebs: ਇਨ੍ਹਾਂ ਬਾਲੀਵੁੱਡ ਅਭਿਨੇਤਰੀਆਂ ਨੇ ਕਰਵਾਇਆ ਸੀ-ਸੈਕਸ਼ਨ, ਪੜ੍ਹੋ ਪੂਰੀ ਲਿਸਟ
Bollywood Actress Delivers Baby C-Section: ਅਕਸਰ C-Section ਯਾਨੀ ਸਿਜੇਰੀਅਨ ਡਿਲੀਵਰੀ ਦੀ ਗਿਣਤੀ ਜਿਆਦਾ ਵਧ ਗਈ ਹੈ। ਇਸ ਦੇ ਨਾਲ ਹੀ ਲੋਕਾਂ ਦੇ ਮੰਨ ਵਿੱਚ ਇਸ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਵੀ ਹੋਣਗੇ, ਜ਼ਿਆਦਾਤਰ ਲੋਕ ਤੇ ਬਾਲੀਵੁੱਡ ਅਦਾਕਾਰਾ ਅੱਜ ਦੇ ਸਮੇਂ ਵਿਚ ਅਪਰੇਸ਼ਨ ਕਰਕੇ ਬੱਚਾ ਪੈਦਾ ਕਰਨਾ ਹੀ ਸਹੀ ਸਮਝਦੇ ਹਨ। ਆਓ ਜਾਣਦੇ ਹਨ ਕਿਹੜੀਆਂ ਬਾਲੀਵੁੱਡ ਅਦਾਕਾਰਾਂ ਹਨ ਜੋ ਇਸ ਲਿਸਟ ਵਿਚ ਸ਼ਾਮਿਲ ਹਨ ----
Actress Delivers Baby C-Section: ਅੱਜਕੱਲ੍ਹ ਬਾਲੀਵੁੱਡ ਵਿਚ Delivers Baby C-Section ਦਾ ਦੌਰ ਵਧਦਾ ਹੀ ਜਾ ਰਿਹਾ ਹੈ। C-Section ਯਾਨੀ ਸਿਜੇਰੀਅਨ ਡਿਲੀਵਰੀ, ਜਿਸਨੂੰ ਆਮ ਭਾਸ਼ਾ ਵਿਚ ਸੀ-ਸੈਕਸ਼ਨ ਜਾਂ ਸੀਜੇਰੀਅਨ ਸੈਕਸ਼ਨ ਵੀ ਕਿਹਾ ਜਾਂਦਾ ਹੈ। ਸੀ ਸੈਕਸ਼ਨ ਡਿਲੀਵਰੀ ਕੀ ਹੈ ਜਿਸ ਨੂੰ ਅਪਣਾ ਕੇ ਬਾਲੀਵੁੱਡ ਦੀਆਂ ਕਈ ਅਭਿਨੇਤਰੀਆਂ ਨੇ ਬੱਚੇ ਨੂੰ ਜਨਮ ਦਿੱਤਾ ਹੈ?
ਕਿਹੜੀਆਂ ਮਸ਼ਹੂਰ ਹਸਤੀਆਂ ਨੇ ਸੀ ਸੈਕਸ਼ਨ ਰਾਹੀਂ ਬੱਚੇ ਨੂੰ ਦਿੱਤਾ ਹੈ ਜਨਮ ?
1. ਆਲੀਆ ਭੱਟ ( Alia Bhatt C-Section)
ਹਾਲ ਹੀ ਦੇ ਵਿਚ ਬਾਲੀਵੁੱਡ ਅਦਾਰਕਾਰ ਆਲੀਆ ਭੱਟ ਨੇ ਇੱਕ ਪਿਆਰੀ ਬੇਟੀ ਨੂੰ ਜਨਮ ਦਿੱਤਾ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਆਲੀਆ ਭੱਟ ਦਾ ਸੀ-ਸੈਕਸ਼ਨ ਹੀ ਹੋਇਆ ਹੈ ਅਤੇ ਇਸ ਤੋਂ ਬਾਅਦ ਉਨ੍ਹਾਂ ਦੀ ਬੇਟੀ ਇਸ ਨੂੰ ਦੁਨੀਆ 'ਚ ਆਈ ਹੈ। ਉਨ੍ਹਾਂ ਦੀ ਬੇਟੀ ਦੀ ਤਸਵੀਰ ਵੇਖਣ ਲਈ ਫੈਨਸ ਬਹੁਤ ਜਿਆਦਾ ਬੇਤਾਬ ਹਨ।
2. ਮੀਰਾ ਕਪੂਰ (Mira Kapoor)
ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਕਪੂਰ Mira Kapoor ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਹੈ। ਮੀਰਾ ਦੋ ਬੱਚਿਆਂ ਦੀ ਮਾਂ ਹੈ। C-Section ਡਿਲੀਵਰੀ ਰਾਹੀਂ ਮੀਰਾ ਕਪੂਰ ਬੇਟੇ ਜੈਨ ਨੂੰ ਜਨਮ ਦਿੱਤਾ ਸੀ।
3. ਸ਼ਿਲਪਾ ਸ਼ੈੱਟੀ (Shilpa Shetty)
ਬਾਲੀਵੁੱਡ ਅਦਾਰਕਾਰ ਸ਼ਿਲਪਾ ਸ਼ੈੱਟੀ ਵੀ ਇਸ ਲਿਸਟ ਵਿੱਚ ਸ਼ਾਮਲ ਹੈ। ਸ਼ਿਲਪਾ ਨੇ 2009 ਵਿੱਚ ਰਾਜ ਕੁੰਦਰਾ ਨਾਲ ਵਿਆਹ ਕੀਤਾ ਸੀ। ਇਸ ਸੈਕਸ਼ਨ ਦੀ ਪ੍ਰਕਿਰਿਆ ਵਿੱਚੋਂ ਲੰਘਣ ਤੋਂ ਬਾਅਦ ਹੀ ਉਨ੍ਹਾਂ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਸੀ। ਸ਼ਿਲਪਾ ਅਜੇ ਵੀ ਕਾਫੀ ਫਿੱਟ ਰਹਿੰਦੀ ਹੈ। ਉਨ੍ਹਾਂ ਦੀਆਂ ਕਸਰਤ ਕਰਨ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ।
4. ਕਰੀਨਾ ਕਪੂਰ ਖਾਨ (Kareena Kapoor Khan)
ਕਰੀਨਾ ਕਪੂਰ ਆਪਣੀ ਫਿਟਨੈੱਸ ਅਤੇ ਸਟਾਈਲ ਲਈ ਇੰਡਸਟਰੀ 'ਚ ਮਸ਼ਹੂਰ ਹੈ। ਕਰੀਨਾ ਦੇ ਦੋਵੇ ਬੱਚੇ ਤੈਮੂਰ ਅਤੇ ਜੇਹ ਦਾ ਜਨਮ ਸੀ-ਸੈਕਸ਼ਨ ਨਾਲ ਹੋਇਆ ਸੀ। ਕਰੀਨਾ ਕਪੂਰ ਦੀਆਂ ਬਹੁਤ ਸਾਰੀਆਂ ਅਕਸਰ ਵੀਡੀਓ ਸੋਸ਼ਲ ਮੀਡਿਆ 'ਤੇ ਵਾਇਰਲ ਹੁੰਦੀਆਂ ਨਜ਼ਰ ਆਉਂਦੀਆਂ ਹਨ।
ਇਹ ਵੀ ਪੜ੍ਹੋ: ਕਿਸਾਨ ਆਗੂ ਜਗਜੀਤ ਡੱਲੇਵਾਲ ਦਾ ਵੱਡਾ ਐਲਾਨ- ਆਪਣੀਆਂ ਹੱਕੀ ਮੰਗਾਂ ਲਈ ਅੱਜ ਮਰਨ ਵਰਤ 'ਤੇ ਬੈਠਣਗੇ
ਕੀ ਹੁੰਦਾ ਸੀ-ਸੈਕਸ਼ਨ
ਭਾਰਤ ਵਿੱਚ ਹਰ ਸਾਲ ਲਗਭਗ 17 ਤੋਂ 18 ਪ੍ਰਤੀਸ਼ਤ ਡਿਲਿਵਰੀ ਸੀ-ਸੈਕਸ਼ਨ ਡਿਲੀਵਰੀ ਹੁੰਦੀ ਹੈ। ਪੇਟ ਅਤੇ ਬੱਚੇਦਾਨੀ ਵਿੱਚ ਓਪਰੇਸ਼ਨ ਦੀ ਮਦਦ ਨਾਲ ਯਾਨੀ ਚੀਰਾ ਲਗਾ ਕੇ ਬੱਚੇ ਨੂੰ ਜਨਮ ਦੇਣ ਦੀ ਪ੍ਰਕਿਰਿਆ ਨੂੰ ਸੀਜੇਰੀਅਨ ਸੈਕਸ਼ਨ ਜਾਂ ਸੀ-ਸੈਕਸ਼ਨ ਕਿਹਾ ਜਾਂਦਾ ਹੈ।