Pathaan ਨੇ ਐਡਵਾਂਸ ਬੁਕਿੰਗ ਦੇ ਮਾਮਲੇ ’ਚ ਤੋੜਿਆ ਰਿਕਾਰਡ, ਧੜਲੇ ਨਾਲ ਟਿਕਟਾ ਖ਼ਰੀਦ ਰਹੇ ਫੈਨਜ਼!
ਫ਼ਿਲਮ ਡਿਸਟ੍ਰੀਬਿਊਸ਼ਨ ਦੇ ਵਾਈਸ-ਪਰੈਜ਼ੀਡੇਂਟ ਰੋਹਨ ਮਲਹੋਤਰਾ ਨੇ ਦੱਸਿਆ ਕਿ ਭਾਰਤ ’ਚ 20 ਜਨਵਰੀ ਤੋਂ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਵੇਗੀ, ਇਹ ਫ਼ੈਸਲਾ ਮੇਕਰਸ ਵਲੋਂ ਲਿਆ ਗਿਆ ਹੈ।
Pathaan Release Date: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖ਼ਾਨ ਚਾਰ ਸਾਲ ਬਾਅਦ ਵੱਡੇ ਪਰਦੇ ’ਤੇ ਵਾਪਸੀ ਕਰਨ ਜਾ ਰਹੇ ਹਨ। ਵਿਦੇਸ਼ਾਂ ’ਚ ਇਸ ਫ਼ਿਲਮ ਨੂੰ ਲੈਕੇ ਐਂਡਵਾਂਸ ਬੁਕਿੰਗ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਸੀ, ਹੁਣ ਭਾਰਤ ’ਚ ਧੜਾਧੜ ਟਿਕਟਾਂ ਖ਼ਰੀਦੀਆਂ ਜਾ ਰਹੀਆਂ ਹਨ।
ਦੱਸ ਦੇਈਏ ਕਿ ਸ਼ਾਹਰੁਖ ਖ਼ਾਨ, (Shah Rukh Khan) ਜਾਨ ਇਬਰਾਹਿਮ ਅਤੇ ਦੀਪਿਕਾ ਪਾਦੁਕੋਣ ਦੀ ਰੀਲੀਜ਼ ਹੋਣ ਜਾ ਰਹੀ ਫ਼ਿਲਮ ਦਾ ਹਰ ਕੋਈ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਹੈ। ਜੇਕਰ ਸਿੱਧੇ ਸ਼ਬਦਾਂ ’ਚ ਕਿਹਾ ਜਾਵੇ ਤਾਂ ਹਰ ਪਾਸੇ 'ਪਠਾਨ' ਫ਼ਿਲਮ ਵੇਖਣ ਦਾ ਕਰੇਜ਼ ਦੇਖਣ ਨੂੰ ਮਿਲ ਰਿਹਾ ਹੈ, ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭਾਰਤ ’ਚ ਪਠਾਨ ਫ਼ਿਲਮ ਦੀ ਐਡਵਾਂਸ ਬੁਕਿੰਗ ਕਦੋਂ ਸ਼ੁਰੂ ਹੋਵੇਗੀ।
ਫ਼ਿਲਮ ਡਿਸਟ੍ਰੀਬਿਊਸ਼ਨ ਦੇ ਵਾਈਸ-ਪਰੈਜ਼ੀਡੇਂਟ ਰੋਹਨ ਮਲਹੋਤਰਾ ਨੇ ਦੱਸਿਆ ਕਿ ਭਾਰਤ ’ਚ 20 ਜਨਵਰੀ ਤੋਂ ਫ਼ਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਜਾਵੇਗੀ, ਇਹ ਫ਼ੈਸਲਾ ਮੇਕਰਸ ਵਲੋਂ ਲਿਆ ਗਿਆ ਹੈ।
ਇਸ ਫ਼ਿਲਮ ਨੂੰ 2D ਵਰਜ਼ਨ ’ਚ ਹਿੰਦੀ, ਤਾਮਿਲ ਅਤੇ ਤੇਲਗੂ ਭਾਸ਼ਾ ’ਚ ਸਕਰੀਨ ‘ਤੇ ਵਿਖਾਇਆ ਜਾਵੇਗਾ। ਯਸ਼ਰਾਜ ਫ਼ਿਲਮ ਪ੍ਰੋਡਕਸ਼ਨ ਹਾਊਸ ਆਪਣੀ YRF ਸਪਾਈ ਯੂਨੀਵਰਸ ਦੀ ਚੌਥੀ ਫ਼ਿਲਮ ਦੇ ਰੀਲਿਜ਼ ਨੂੰ ਲੈਕੇ ਕਾਫ਼ੀ ਉਤਸਾਹਿਤ ਹਨ। ਇਸ ’ਚ ਸੁਪਰ-ਸਟਾਰ ਸ਼ਾਹਰੁਖ ਖ਼ਾਨ, ਦੀਪਿਕਾ ਪਾਦੂਕੋਣ (Deepika Padukone) ਅਤੇ ਜਾਨ-ਇਬਰਾਹਿਮ ਭਾਰਤ ਦੀ ਸਭ ਤੋਂ ਵੱਡੀ ਫ੍ਰੈਂਚਆਇਜ਼ੀ ’ਚੋਂ ਇਕ ’ਚ ਐਂਟਰੀ ਕਰ ਰਹੇ ਹਨ।
ਇਹ ਵੀ ਦਿਲਚਸਪ ਹੈ ਕਿ ਦੇਸ਼ ’ਚ ਫ਼ਿਲਮ ਪਠਾਨ ਦੇ ਬਾਈਕਾਟ ਦਾ ਹੈਸ਼ਟੈਗ (BoycottPathaan) ਟਵਿੱਟਰ ’ਤੇ ਟ੍ਰੈਂਡ ਕਰ ਰਿਹਾ ਹੈ। ਇਸ ਬਾਈਕਾਟ ਦੇ ਬਾਵਜੂਦ ਦਿੱਲੀ ’ਚ ਫ਼ਿਲਮ ਦੀ ਟਿਕਟ 2100 ਰੁਪਏ ਤੱਕ ਵਿਕ ਰਹੀ ਹੈ, ਹਾਲਾਂਕਿ ਫ਼ਿਲਮ ਦੀ ਟਿਕਟ 55 ਰੁਪਏ ’ਚ ਵੀ ਖ਼ਰੀਦੀ ਜਾ ਸਕਦੀ ਹੈ।
ਦਿੱਲੀ ਦੇ ਕਰੋਲ ਬਾਗ ਨੇੜੇ ਪੈਂਦੇ ਚੁਣਵੇ ਸਿਨੇਮਾਘਰਾਂ ’ਚ ਸਸਤੀ ਟਿਕਟ ਖ਼ਰੀਦੀ ਜਾ ਸਕਦੀ ਹੈ, ਜਿਵੇਂ ਲਿਬਰਟੀ ਸਿਨੇਮਾ, ਆਈ-ਮੈਕਸ (IMax) ਸਿਨੇਮਾ ਘਰਾ ’ਚ 85 ਰੁਪਏ ਦੀ ਕੀਮਤ ’ਚ ਟਿਕਟ ਵੇਚੀ ਜਾ ਰਹੀ ਹੈ। ਮੁੰਬਈ ’ਚ ਟਿਕਟ ਦੀ ਸਭ ਤੋਂ ਘੱਟ ਕੀਮਤ 180 ਰੁਪਏ ਹੈ, ਜਦਕਿ ਕੋਲਕਾਤਾ ’ਚ ਇਹ 200 ਰੁਪਏ ਹੈ।
ਦੇਸ਼ ’ਚ ਫ਼ਿਲਮ ਦਾ ਜ਼ਬਰਦਸਤ ਵਿਰੋਧ ਕੀਤੇ ਜਾਣ ਦੇ ਬਾਵਜੂਦ ਕੁਝ ਹੀ ਪਲਾਂ ’ਚ 18 ਲੱਖ ਟਿਕਟਾ ਵਿਕ ਚੁੱਕੀਆਂ ਹਨ। ਜੇਕਰ ਤੁਸੀਂ ਵੀ ਫ਼ਿਲਮ ਦੀ ਐਡਵਾਂਸ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ Paytm ਅਤੇ Book my show ਵਰਗਾ ਆਨ-ਲਾਈਨ ਪਲੇਟਫ਼ਾਰਮਾਂ ਦਾ ਇਸਤੇਮਾਲ ਕਰਕੇ ਟਿਕਟ ਖ਼ਰੀਦ ਸਕਦੇ ਹੋ।
ਇਹ ਵੀ ਪੜ੍ਹੋ: ਚਾਈਨਾ ਡੋਰ ਦਾ ਕਹਿਰ, ਬਜ਼ੁਰਗ ਦੀ ਉਂਗਲ ਹੱਥ ਨਾਲੋਂ ਹੋਈ ਵੱਖ, ਸਿਰ ’ਤੇ ਲੱਗੇ ਟਾਂਕੇ