Singer Sukhwinder Singh: `ਜੈ ਹੋ` ਤੇ ਤੇਰੀ-ਮੇਰੀ ਇਓਂ ਟੁੱਟ ਗਈ... ਵਰਗੇ ਗੀਤ ਗਾਉਣ ਵਾਲੇ ਸੁਖਵਿੰਦਰ ਸਿੰਘ ਅੱਜ ਮਨਾ ਰਹੇ 53ਵਾਂ ਜਨਮ ਦਿਨ
Singer Sukhwinder Singh: ਅੰਮ੍ਰਿਤਸਰ ਵਿੱਚ ਜਨਮੇ ਬਾਲੀਵੁੱਡ ਦੇ ਮਕਬੂਲ ਗਾਇਕ ਸੁਖਵਿੰਦਰ ਸਿੰਘ ਸੁਖੀ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ।
Singer Sukhwinder Singh: ਬਾਲੀਵੁੱਡ ਦੇ ਮਕਬੂਲ ਗਾਇਕ ਸੁਖਵਿੰਦਰ ਸਿੰਘ ਅੱਜ ਆਪਣਾ 53ਵਾਂ ਜਨਮ ਦਿਨ ਮਨਾ ਰਹੇ ਹਨ। ਸੰਗੀਤ ਜਗਤ ਵਿੱਚ ਉਹ ਸੁਖੀ ਦੇ ਨਾਮ ਨਾਲ ਮਸ਼ਹੂਰ ਹਨ। ਉਹ ਬਹੁਤ ਸਾਰੇ ਗਾਣਿਆਂ ਨੂੰ ਆਪਣੀ ਆਵਾਜ਼ ਦੇ ਚੁੱਕੇ ਹਨ। ਸੁਖਵਿੰਦਰ ਸਿੰਘ ਗਾਇਕ ਹੋਣ ਦੇ ਨਾਲ ਸ਼ਾਨਦਾਰ ਸੰਗੀਤਕਾਰ ਵੀ ਹਨ। ਸੁਖੀ ਆਪਣੇ ਗੀਤਾਂ ਰਾਹੀਂ ਲੋਕਾਂ ਨੂੰ ਅੱਜ ਵੀ ਥਿਰਕਣ ਲਈ ਮਜਬੂਰ ਕਰ ਦਿੰਦੇ ਹਨ।
ਬਾਲੀਵੁੱਡ ਗਾਇਕ ਦੇ ਪ੍ਰਸ਼ੰਸਕ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਜਨਮ ਦਿਨ ਦੀਆਂ ਸ਼ੁਭਕਾਮਨਾਵਾਂ ਦੇ ਰਹੇ ਹਨ। ਗਾਇਕ ਦਾ ਜਨਮ 18 ਜੁਲਾਈ 1971 ਨੂੰ ਪੰਜਾਬ ਦੇ ਅੰਮ੍ਰਿਤਸਰ ਵਿੱਚ ਹੋਇਆ ਸੀ। ਸੁਖਵਿੰਦਰ ਨੇ 8 ਸਾਲ ਦੀ ਉਮਰ ਵਿੱਚ ਸਟੇਜ ਤੋਂ ਗਾਉਣਾ ਸ਼ੁਰੂ ਕਰ ਦਿੱਤਾ ਸੀ। ਸੁਖਵਿੰਦਰ ਨੇ 'ਜੈ ਹੋ' ਵਰਗੇ ਸ਼ਾਨਦਾਰ ਗੀਤ ਨੂੰ ਆਪਣੀ ਬੁਲੰਦ ਆਵਾਜ਼ ਦਿੱਤੀ। ਇਸ ਤੋਂ ਇਲਾਵਾ ਉਨ੍ਹਾਂ ਨੇ ਤੇਰੀ ਮੇਰੀ ਇਓਂ ਟੁੱਟ ਗਈ...,ਰਮਤਾ ਯੋਗੀ, ਛੱਈਆਂ-ਛੱਈਆਂ, ਰੁਤ ਆ ਗਈ ਰੇ, ਯੇ ਜੋ ਜ਼ਿੰਦਗੀ ਹੈ, ਜਾਨੇ ਤੂੰ ਮੇਰਾ ਕਿਆ ਹੈ, ਪਿਯਾ ਹੋ, ਤੁਝ ਮੇਂ ਰਬ ਦਿਖਤਾ ਹੈ, ਨੀ ਮੈਂ ਸਮਝ ਗਈ, ਤਾਲ ਸੇ ਤਾਲ ਮਿਲਾ, ਆਜ ਮੇਰਾ ਜੀ ਕਰਦਾ, ਦੇਸ਼ ਮੇਰੇ ਦੇਸ਼, ਕਸਮ ਤੁਮਕੋ ਮੇਰੇ ਵਤਨ, ਇਸ਼ਕ ਦਾ ਮਾਰਾ, ਮਾਹੀ ਵੇ, ਸਾਕੀ-ਸਾਕੀ ਤੇ ਹੋਰ ਅਨੇਕਾਂ ਗੀਤਾਂ ਨੂੰ ਆਵਾਜ਼ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਸੁਖਵਿੰਦਰ ਨੇ ਫਿਲਮ 'ਖਿਲਾਫ' ਦਾ ਗੀਤ 'ਆਜ ਸਨਮ' ਗਾਇਆ, ਜੋ ਉਨ੍ਹਾਂ ਦਾ ਪਹਿਲਾ ਬਾਲੀਵੁੱਡ ਗੀਤ ਸੀ। ਪਹਿਲਾ ਗੀਤ ਲੋਕਾਂ ਵਿੱਚ ਮਕਬੂਲ ਨਹੀਂ ਹੋਇਆ। ਉਸ ਨੇ ਸਮੇਂ ਦੇ ਨਾਲ ਆਪਣੀ ਗਾਇਕੀ ਵਿੱਚ ਸੁਧਾਰ ਕੀਤਾ।
13 ਸਾਲ ਦੀ ਉਮਰ ਵਿੱਚ ਸੁਖਵਿੰਦਰ ਸਿੰਘ ਨੇ ਗਾਇਕ ਮਲਕੀਤ ਸਿੰਘ ਲਈ ਤੁਤਕ ਤੁਤਕ ਤੂਤੀਆ ਦੀ ਕੰਪੋਜ ਕੀਤਾ। ਗਾਇਕੀ ਤੋਂ ਇਲਾਵਾ ਉਹ 10 ਬਾਲੀਵੁੱਡ ਫਿਲਮਾਂ ਵਿੱਚ ਮਿਊਜ਼ਿਕ ਡਾਇਰੈਕਟਰ ਵਜੋਂ ਕੰਮ ਕਰ ਚੁੱਕੇ ਹਨ।
ਸੁਖਵਿੰਦਰ ਸਿੰਘ ਨੂੰ ਪਹਿਲਾ ਫਿਲਮਫੇਅਰ ਸਰਵਸ਼੍ਰੇਸ਼ਠ ਮੇਲ ਪਲੇਬੈਕ ਸਿੰਗਰ ਦਾ ਪੁਰਸਕਾਰ ਫਿਲਮ ਦਿਲ ਤੋਂ ਗਾਣੇ 'ਛੱਈਆਂ-ਛੱਈਆਂ' ਲਈ ਮਿਲਿਆ। ਇਸ ਫਿਲਮ ਦਾ ਸੰਗੀਤ ਏ ਆਰ ਰਹਿਮਾਨ ਨੇ ਦਿੱਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਫਿਲਮ 'ਰਬ ਨੇ ਬਨਾ ਦੀ ਜੋੜੀ' ਦੇ ਗਾਣੇ ਹੈਲੋ-ਹੈਲੋ ਲਈ ਫਿਲਮਫੇਅਰ ਸਰਵਸ਼੍ਰੇਸ਼ਠ ਮੇਲ ਪਲੇਬੈਕ ਸਿੰਗਰ ਦਾ ਪੁਰਸਕਾਰ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ 2014 ਵਿੱਚ ਫਿਲਮ ਹੈਦਰ ਦੇ ਗਾਣੇ ਲਈ ਰਾਸ਼ਟਰੀ ਪੁਰਸਕਾਰ ਨਾਲ ਨਵਾਜਿਆ ਜਾ ਚੁੱਕਾ ਹੈ। ਇਸ ਤੋਂ ਇਲਾਵਾ ਜੈ ਹੋ ਗੀਤ ਨੂੰ ਵੀ ਆਸਕਰ ਐਵਾਰਡ ਵਿੱਚ ਸਨਮਾਨਿਆ ਗਿਆ ਸੀ।
ਇਹ ਵੀ ਪੜ੍ਹੋ : Punjab 95: ਦਿਲਜੀਤ ਦੀ ਫਿਲਮ 'ਤੇ ਸੈਂਸਰ ਬੋਰਡ ਨੇ ਲਾਏ 85 ਕੱਟ, ਜਸਵੰਤ ਸਿੰਘ ਖਾਲੜਾ ਦੇ ਜੀਵਨ 'ਤੇ ਆਧਾਰਿਤ ਹੈ ਫਿਲਮ