Chandigarh Bomb news: ਚੰਡੀਗੜ੍ਹ 'ਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੀ ਕੋਠੀ ਤੋਂ ਕਰੀਬ 1 ਕਿਲੋਮੀਟਰ ਦੂਰ ਕਾਂਸਲ-ਨਿਆਗਾਓਂ ਟੀ-ਪੁਆਇੰਟ ਨੇੜੇ ਜਿੰਦਾ ਬੰਬ ਮਿਲਣ ਦੀ ਖ਼ਬਰ ਸਾਹਮਣੇ ਆਈ ਹੈ। ਬੰਬ ਮਿਲਣ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਤੋਂ ਬਾਅਦ ਹੁਣ ਬੰਬ ਦੀ ਜਾਂਚ ਲਈ ਅੱਜ ਚੰਡੀਮੰਦਰ ਤੋਂ ਫੌਜ ਦੀ ਟੀਮ ਪਹੁੰਚੇਗੀ। ਇਸ ਦੌਰਾਨ ਬੰਬ ਨਿਰੋਧਕ ਟੀਮ ਇਸ ਨੂੰ ਡਿਫਿਊਜ਼ ਕਰੇਗੀ। ਚੰਡੀਗੜ੍ਹ ਪੁਲਿਸ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ।  ਇਸ ਦੌਰਾਨ ਹੁਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ADGP ਬੰਬ ਵਾਲੀ ਥਾਂ 'ਤੇ ਪਹੁੰਚੇ ਹਨ। 


COMMERCIAL BREAK
SCROLL TO CONTINUE READING

ਮਿਲੀ ਜਾਣਕਾਰੀ ਦੇ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਹਨੇਰਾ ਹੋਣ ਕਾਰਨ ਫੌਜ ਦੀ ਟੀਮ ਰਾਤ ਨੂੰ ਨਹੀਂ ਪਹੁੰਚੀ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਰਿਹਾਇਸ਼ ਵੀ ਉਸ ਥਾਂ ਦੇ ਨੇੜੇ ਹੈ ਜਿੱਥੇ ਬੰਬ ਮਿਲਿਆ ਸੀ। ਇਹ ਬੰਬ ਰਾਜਿੰਦਰਾ ਪਾਰਕ ਦੇ ਸਾਹਮਣੇ ਅੰਬਾਂ ਦੇ ਬਾਗ (Chandigarh Bomb news) ਵਿੱਚ ਪਿਆ ਮਿਲਿਆ ਸੀ। ਇਹ ਦੇਖ ਕੇ ਟਿਊਬਵੈੱਲ ਅਪਰੇਟਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਜਿਸ ਤੋਂ ਬਾਅਦ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਦਿੱਤਾ ਸੀ।



ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਪਾਇਆ ਹੈ ਕਿ ਬੰਬ ਕਾਫ਼ੀ ਪੁਰਾਣਾ ਹੈ ਜਾਂ ਕਿਸੇ ਸਾਜਿਸ਼ (Chandigarh Bomb news) ਤਹਿਤ ਰੱਖਿਆ ਗਿਆ ਹੈ। ਉੱਥੇ ਹੀ ਫ਼ੌਜ ਦੀ ਜਾਂਚ ’ਚ ਪਤਾ ਲੱਗ ਸਕੇਗਾ ਕਿ ਇਹ ਸ਼ੈਲ ਕਿੰਨਾ ਪੁਰਾਣਾ ਹੈ ਅਤੇ ਕਦੋਂ ਰੱਖਿਆ ਗਿਆ ਹੈ।  ਜਿਵੇਂ ਕਿ ਅਮਨ ਸ਼ਾਂਤੀ ਨੂੰ ਭੰਗ ਕਰਨ ਦੀਆਂ ਖ਼ਬਰਾਂ ਰੋਜ਼ ਸਾਹਮਣੇ ਆਉਂਦੀਆਂ ਹਨ, ਇਸ ਦੇ ਚੱਲਦਿਆਂ ਪ੍ਰਸ਼ਾਸਨ ਦੇ ਸੁਰਖਿਆਂ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।


ਬੰਬ ਮਿਲਣ ਤੋਂ ਸੂਚਨਾ ਮਿਲਦੇ ਹੀ ਚਾਰੋਂ ਪਾਸੇ ਖਲਬਲੀ (Chandigarh Bomb news) ਮਚ ਗਈ। ਜਿਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ, ਬੰਬ ਸਕੁਆਇਡ (Bomb Squad) ਅਤੇ ਡਾਗ ਸਕੁਆਈਡ (Sniffer Dogs) ਨੂੰ ਬੁਲਾਇਆ ਗਿਆ।  ਚੰਡੀਗੜ੍ਹ ਪੁਲਿਸ ਮੁਤਾਬਕ ਬੰਬ ਵਿੱਚ ਕੁਝ ਕੋਡ ਲਿਖੇ ਹੋਏ ਹਨ ਜੋ ਫੌਜ ਵਰਗੀ ਲੱਗਦੀ ਹੈ। ਇਸ ਕਾਰਨ ਹੁਣ ਫੌਜ ਹੀ ਜਾਂਚ ਕਰੇਗੀ ਕਿ ਬੰਬ ਕਿੱਥੋਂ ਆਇਆ? ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦੇਣ ਲਈ ਫੌਜ ਦੇ ਅਧਿਕਾਰੀਆਂ ਤੋਂ ਵੀ ਮਦਦ ਮੰਗੀ ਹੈ।