Punjab News: ਸੂਏ `ਚ ਡੁੱਬਣ ਕਾਰਨ 9 ਸਾਲਾ ਬੱਚੇ ਦੀ ਹੋਈ ਮੌਤ
Punjab News: ਮਿਲੀ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਵਿੱਚ ਸੂਏ `ਚ ਡੁੱਬਣ ਕਾਰਨ 9 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।
Punjab News: ਪੰਜਾਬ ਵਿੱਚ ਬੱਚਿਆਂ ਦੀ ਅਣਗਹਿਲੀਆਂ ਕਰਕੇ ਨਦੀ 'ਚ ਡੁੱਬਣ ਦੀਆਂ ਖ਼ਬਰਾਂ ਦੇਖਣ ਨੂੰ ਆਮ ਮਿਲਦੀਆਂ ਹਨ। ਹੁਣ ਹਾਲ ਹੀ ਵਿੱਚ ਜਿਹੜੀ ਖ਼ਬਰ ਸਾਹਮਣੇ ਆ ਰਹੀ ਹੈ, ਉਸ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ ਹੈ। ਪੰਜਾਬ ਵਿੱਚ ਹੁਣ ਅਜਿਹੀ ਇੱਕ ਹੋਰ ਘਟਨਾ ਵਾਪਰ ਗਈ ਹੈ, ਜਿੱਥੇ ਪੰਜਾਬ ਵਿੱਚ ਇੱਕ ਮਾਸੂਮ ਲੜਕਾ ਖੇਡ-ਖੇਡ 'ਚ ਮੌਤ ਦਾ ਸ਼ਿਕਾਰ ਹੋ ਗਿਆ। ਖ਼ਬਰ ਮਿਲੀ ਹੈ ਸਬ ਡਵੀਜ਼ਨ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਜਿਸ ਵਿੱਚ ਸੂਏ 'ਚ ਡੁੱਬਣ ਕਾਰਨ 9 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।
ਮਿਲੀ ਜਾਣਕਾਰੀ ਅਨੁਸਾਰ ਸਬ ਡਵੀਜ਼ਨ ਅਮਲੋਹ ਦੇ ਮੰਡੀ ਗੋਬਿੰਦਗੜ੍ਹ ਵਿੱਚ ਸੂਏ 'ਚ ਡੁੱਬਣ ਕਾਰਨ 9 ਸਾਲ ਦੇ ਬੱਚੇ ਦੀ ਮੌਤ ਹੋ ਗਈ ਹੈ।ਬੱਚੇ ਦੀ ਪਹਿਚਾਣ ਆਰੀਅਨ ਪੁੱਤਰ ਸਤੀਸ਼ ਕੁਮਾਰ ਵਾਸੀ ਗੁਰੂ ਨਾਨਕ ਨਗਰ ਮੰਡੀ ਗੋਬਿੰਦਗੜ੍ਹ ਵਜੋਂ ਹੋਈ।
ਇਹ ਵੀ ਪੜ੍ਹੋ: Punjab News: ਭਰਾ ਨੇ ਕੀਤਾ ਆਪਣੀ ਛੋਟੀ ਭੈਣ ਦਾ ਕਤਲ,ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ
ਖ਼ਬਰ ਅਨੁਸਾਰ ਆਰੀਅਨ ਗੁਆਢੀਆਂ ਦੇ ਬੱਚਿਆਂ ਨਾਲ ਸੂਏ ਵਿੱਚ ਨਹਾਉਣ ਗਿਆ ਸੀ। ਇਸ ਦੌਰਾਨ ਉਹ ਸੂਏ 'ਚ ਡੁੱਬ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: Punjab Breaking news: CM ਭਗਵੰਤ ਮਾਨ ਨੇ ਕੱਚੇ ਤੋਂ ਪੱਕੇ ਕੀਤੇ ਅਧਿਆਪਕਾਂ ਨੂੰ ਦਿੱਤਾ ਵੱਡਾ ਤੋਹਫਾ
ਮਿਲੀ ਜਾਣਕਾਰੀ ਦੇ ਮੁਤਾਬਿਕ ਇਹ ਪ੍ਰਵਾਸੀ ਪਰਿਵਾਰ ਬਿਹਾਰ ਦਾ ਰਹਿਣ ਵਾਲਾ ਹੈ। ਆਰੀਅਨ ਚੋਥੀ ਜਮਾਤ ਵਿੱਚ ਪੜ੍ਹਦਾ ਸੀ। ਉਹ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਵਿੱਚ ਕਾਫੀ ਗਮ ਦਾ ਮਾਹੌਲ ਹੈ। ਪਰਿਵਾਰ 'ਤੇ ਇਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਡੇਰਾਬੱਸੀ ਦੇ ਪਿੰਡ ਬੇਹੜਾਂ ਵਿੱਚ ਨੌੰ ਮਹੀਨੇ ਦੇ ਬੱਚੀ ਦੀ ਮਾਪਿਆਂ ਦੀ ਲਾਪਰਵਾਹੀ ਕਾਰਨ ਬਾਲਟੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ ਸੀ। ਦਰਅਸਲ ਬੱਚਾ ਖੇਡ ਰਿਹਾ ਸੀ ਕਿ ਉਸੇ ਸਮੇਂ ਖੇਡਦਾ ਖੇਡਦਾ ਬੱਚਾ ਬਾਲਟੀ ਜਿਸ ਵਿੱਚ ਪਾਣੀ ਭਰਿਆ ਹੋਇਆ ਸੀ, ਉਸ ਕੋਲ ਚਲਾ ਗਿਆ ਤੇ ਉਹ ਬਾਲਟੀ ਵਿੱਚ ਡਿੱਗ ਪਿਆ ਜਿਸ ਤੋਂ ਬਾਅਦ ਉਸਦੀ ਮੌਤ ਹੋ ਗਈ।