Amritsar News: ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਪਿੰਡ ਮੱਲੀਆ ਵਿੱਚ ਦੋ ਪਰਿਵਾਰਾਂ ਵਿੱਚ ਜ਼ਬਰਦਸਤ ਝਗੜਾ ਹੋਇਆ। ਦੋਵੇਂ ਸਕੇ ਭਰਾਵਾਂ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਇੱਕ ਦੂਜੇ ਦੇ ਘਰ ਵਿੱਚ ਕੀਤੀ ਭੰਨ ਤੋੜ ਕਰਨ ਅਤੇ ਜਾਨੋਂ ਮਾਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਗੱਲਬਾਤ ਕਰਦੇ ਹੋਏ ਪਹਿਲੀ ਧਿਰ ਮਨਜੀਤ ਕੌਰ ਨੇ ਦੱਸਿਆ ਕਿ ਉਹ ਘਰੋਂ ਕਿਸੇ ਕੰਮ ਲਈ ਗਈ ਸੀ ਤੇ ਉਸ ਦਾ ਦਿਓਰ ਆਪਣੇ ਨਾਲ ਕੁਝ ਅਣਪਛਾਤੇ ਮੁੰਡਿਆਂ ਨੂੰ ਲੈ ਕੇ ਉਨ੍ਹਾਂ ਦਾ ਘਰ ਵਿੱਚ ਵੜ ਗਿਆ।


COMMERCIAL BREAK
SCROLL TO CONTINUE READING

ਇਸ ਦੌਰਾਨ ਉਨ੍ਹਾਂ ਨੇ ਘਰ ਵਿੱਚ ਵੜ ਕੇ ਕਾਫੀ ਭੰਨਤੋੜ ਕੀਤੀ ਅਤੇ ਮੁੰਡਿਆਂ ਨੇ ਉਸ ਨੂੰ ਜਾਨ ਤੋਂ ਮਾਰਨ ਕੋਸ਼ਿਸ਼ ਕੀਤੀ ਗਈ ਤੇ ਉਸ ਧੀ ਦੀ ਇੱਜ਼ਤ ਨੂੰ ਹੱਥ ਪਾਇਆ। ਬੜੀ ਮੁਸ਼ਕਿਲ ਨਾਲ ਉਸ ਦੇ ਬੱਚਿਆਂ ਨੇ ਭੱਜ ਕੇ ਆਪਣੀ ਜਾਨ ਬਚਾਈ ਤੇ ਉਸ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਮੰਗ ਕੀਤੀ। ਪੁਲਿਸ ਅਧਿਕਾਰੀ ਵੀ ਮੌਕੇ ਉਤੇ ਪੁੱਜੇ ਤੇ ਉਨ੍ਹਾਂ ਨਾਲ ਵੀ ਸਾਰਾ ਮੌਕਾ ਵੇਖਿਆ।


ਇਸ ਮੌਕੇ ਦੂਜੀ ਧਿਰ ਹਰਜੀਤ ਕੌਰ ਨੇ ਕਿਹਾ ਉਨ੍ਹਾਂ ਲੜਕਾ ਲਾਡੀ ਸ਼ਾਹ ਜੀ ਦੇ ਮੱਥਾ ਟੇਕ ਕੇ ਘਰ ਆ ਰਿਹਾ ਸੀ ਤੇ ਉਸ ਦਾ ਜੇਠ ਸ਼ਰਾਬ ਪੀ ਕੇ ਲੰਘ ਰਿਹਾ ਸੀ। ਉਸ ਦੇ ਜੇਠ ਨੇ ਕਿਹਾ ਕਿ ਉਸ ਮੁੰਡਾ(ਮੇਰਾ ਮੁੰਡਾ) ਉਸ ਦੇ ਗਲ਼ ਪੈ ਗਿਆ ਹੈ। ਉਸ ਨਾਲ ਕੁੱਟਮਾਰ ਕੀਤੀ। ਇਸ ਦੌਰਾਨ ਜੇਠ ਦੇ ਮੁੰਡੇ ਅਤੇ ਉਨ੍ਹਾਂ ਦੇ ਕੁਝ ਸਾਥੀ ਜੰਡਿਆਲੇ ਤੋਂ ਆਏ ਨੰਗੀਆਂ ਤਲਵਾਰਾਂ ਲੈ ਕੇ ਆਏ ਤੇ ਉਸ ਦੇ ਮੁੰਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।


ਘਰ ਵਿੱਚ ਕਾਫੀ ਭੰਨ ਤੋੜ ਕੀਤੀ ਤੇ ਨੌਜਵਾਨ ਫ਼ਰਾਰ ਹੋ ਗਏ। ਇਸ ਦੇ ਚੱਲਦੇ ਉਨ੍ਹਾਂ ਨੇ ਇਸਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਹੈ। ਉੱਥੇ ਹੀ ਥਾਣਾ ਜੰਡਿਆਲਾ ਗੁਰੂ ਦੇ ਪੁਲਿਸ ਅਧਿਕਾਰੀ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਦੋ ਭਰਾਵਾਂ ਦਾ ਆਪਸੀ ਝਗੜਾ ਸੀ ਜਿਸ ਦੇ ਚੱਲਦੇ ਉਨ੍ਹਾਂ ਵੱਲੋਂ ਸਾਨੂੰ ਸ਼ਿਕਾਇਤ ਦਿੱਤੀ ਸੀ, ਉਨ੍ਹਾਂ ਦੋਵਾਂ ਦੇ ਘਰਾਂ ਵਿੱਚ ਭੰਨਤੋੜ ਕੀਤੀ ਗਈ ਹੈ ਪਰ ਜਾਨੀ ਨੁਕਸਾਨ ਕੋਈ ਨਹੀਂ ਹੋਇਆ। ਪੁਲਿਸ ਨੇ ਉਹਨਾਂ ਨੂੰ ਥਾਣੇ ਸੱਦਿਆ ਪਰ ਉਨ੍ਹਾਂ ਦੀ ਆਪਸ ਵਿੱਚ ਗੱਲਬਾਤ ਚੱਲ ਰਹੀ ਹੈ। ਜੇਕਰ ਗੱਲਬਾਤ ਸਿਰੇ ਨਹੀਂ ਚੜ੍ਹੀ ਤੇ ਉਹ ਮਾਮਲਾ ਦਰਜ ਕਰਕੇ ਕਾਰਵਾਈ ਕਰਨਗੇ।


ਇਹ ਵੀ ਪੜ੍ਹੋ : High Court News: ਹੁਣ ਕੁੱਤੇ ਦੇ ਵੱਢਣ 'ਤੇ ਪੰਜਾਬ, ਚੰਡੀਗੜ੍ਹ ਤੇ ਹਰਿਆਣਾ 'ਚ ਮਿਲੇਗਾ ਮੁਆਵਜ਼ਾ