Sultanpur Lodhi Accident: ਸੁਲਤਾਨਪੁਰ ਲੋਧੀ `ਚ ਸੜਕ ਹਾਦਸੇ ਦੌਰਾਨ ਕਾਰੋਬਾਰੀ ਦੀ ਮੌਤ; ਬੇਟਾ ਤੇ ਪਤਨੀ ਜ਼ਖ਼ਮੀ
Sultanpur Lodhi Accident: ਸੁਲਤਾਨਪੁਰ ਲੋਧੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਕਾਰੋਬਾਰੀ ਦੀ ਮੌਤ ਹੋ ਗਈ। ਦੱਸ ਦਈਏ ਕਿ ਕਾਰੋਬਾਰੀ ਆਪਣੇ ਪਰਿਵਾਰ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਜਾ ਰਿਹਾ ਸੀ।
Sultanpur Lodhi Accident: ਸੁਲਤਾਨਪੁਰ ਲੋਧੀ ਵਿੱਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੌਰਾਨ ਕਾਰੋਬਾਰੀ ਦੀ ਮੌਤ ਹੋ ਗਈ। ਦੱਸ ਦਈਏ ਕਿ ਕਾਰੋਬਾਰੀ ਆਪਣੇ ਪਰਿਵਾਰ ਦੇ ਨਾਲ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਜਾ ਰਿਹਾ ਸੀ। ਇਸ ਵਿਚਾਲੇ ਡਡਵਿੰਡੀ ਤੋਂ ਪਹਿਲਾਂ ਅਚਾਨਕ ਸੜਕ ਵਿਚਾਲੇ ਇੱਕ ਯੂ ਟਰਨ ਕਰ ਰਹੀ ਗੱਡੀ ਦੇ ਨਾਲ ਉਨ੍ਹਾਂ ਦੀ ਟੱਕਰ ਹੋ ਗਈ।
ਇਸ ਤੋਂ ਬਾਅਦ ਕਾਰ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਦੀਆਂ ਪਲਟੀਆਂ ਲੱਗ ਗਈਆਂ ਅਤੇ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਜਸਵਿੰਦਰ ਸਿੰਘ ਨਾਮਕ ਕਾਰੋਬਾਰੀ ਦੀ ਮੌਤ ਹੋ ਗਈ ਜਦਕਿ ਉਸ ਦਾ ਬੇਟਾ ਅਤੇ ਪਤਨੀ ਜ਼ਖ਼ਮੀ ਹੋ ਗਏ। ਬਰਹਾਲ ਪੁਲਿਸ ਵੱਲੋਂ ਪਰਿਵਾਰਿਕ ਮੈਂਬਰਾਂ ਦੇ ਬਿਆਨ ਹਾਸਿਲ ਕੀਤੇ ਜਾ ਰਹੇ ਹਨ ਅਤੇ ਮੁਲਜ਼ਮਾਂ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਹੈ।
ਜ਼ਿਲ੍ਹੇ ਫਰੀਦਕੋਟ ਤੋਂ ਸਾਹਣੇ ਆਇਆ ਹੈ ਜਿੱਥੇ ਟਰੈਕਟਰ ਟਰਾਲੀ ਨਾਲ ਪਿੱਛੋਂ ਕਾਰ ਟਕਰਾਈ ਹੈ ਅਤੇ ਇਸ ਹਾਦਸੇ ਵਿੱਚ 2 ਦੀ ਮੌਤ ਹੋ ਗਈ ਹੈ। ਦਰਅਸਲ ਇਸ ਹਾਦਸੇ ਵਿੱਚ ਜ਼ਖਮੀ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਹਾਦਸੇ 'ਚ ਉੱਡ ਗਏ ਕਾਰ ਦੇ ਪਰਖੱਚੇ
ਦੱਸ ਦਈਏ ਕਿ ਫਰੀਦਕੋਟ ਸਾਦਿਕ ਰੋਡ 'ਤੇ ਦੇਰ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਥੇ ਝੋਨੇ ਦੀਆਂ ਬੋਰੀਆਂ ਨਾਲ ਭਰੀ ਟਰੈਕਟਰ ਟਰਾਲੀ ਨਾਲ ਪਿੱਛੇ ਤੋਂ ਤੇਜ਼ ਰਫਤਾਰ ਕਾਰ ਟਕਰਾ ਗਈ। ਕਾਰ ਸਵਾਰ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਇਕ ਦੀ ਹਾਲਤ ਗੰਭੀਰ ਹੈ ਜਿਸ ਨੂੰ ਇਲਾਜ ਲਈ ਫਰੀਦਕੋਟ ਤੋਂ ਚੰਡੀਗੜ੍ਹ ਰੈਫਰ ਕੀਤਾ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਦੇਰ ਰਾਤ ਕਰੀਬ 9 ਵਜੇ ਇਕ ਤੇਜ ਰਫਤਾਰ ਕਾਰ ਸਾਦਿਕ ਵੱਲ ਨੂੰ ਜਾ ਰਹੀ ਸੀ ਜੋ ਆਪਣੇ ਅੱਗੇ ਜਾ ਰਹੇ ਇਕ ਟਰੈਕਟਰ ਟਰਾਲੇ ਨਾਲ ਪਿੱਛੇ ਤੋਂ ਟਕਰਾਅ ਗਈ, ਟੱਕਰ ਇਨੀਂ ਜ਼ਬਰਦਸਤ ਸੀ ਕਿ ਕਾਰ ਦੇ ਪਖੱਚੇ ਉੱਡ ਗਏ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਉਸੇ ਵਕਤ ਆਪਣੀ ਕਾਰ ਵਾਪਸ ਮੋੜੀ ਅਤੇ ਘਟਨਾ ਸਥਾਨ ਉੱਤੇ ਆ ਕੇ ਵੇਖਿਆ ਤੇਜ ਰਫਤਾਰ ਕਾਰ ਟਰੈਕਟਰ ਟਰਾਲੇ ਵਿਚ ਵੱਜੀ ਹੋਈ ਸੀ ਅਤੇ ਕਾਰ ਵਿਚ ਚਾਰ ਲੋਕ ਸਵਾਰ ਸਨ ਜਿੰਨਾਂ ਵਿਚ 3 ਲੜਕੇ ਤੇ ਇਕ ਲੜਕੀ ਮੌਜੂਦ ਸੀ ਜਿਸ ਦੇ ਲਾਲ ਚੂੜਾ ਅਤੇ ਲਾਲ ਸੂਟ ਪਹਿਨਿਆ ਹੋਇਆ ਸੀ। ਦੇਖਣ ਤੋਂ ਲਗਦਾ ਸੀ ਕਿ ਉਸ ਦੀ ਕੁਝ ਦਿਨ ਪਹਿਲਾਂ ਹੀ ਮੈਰਿਜ ਹੋਈ ਹੋਵੇ। ਉਨ੍ਹਾਂ ਨੇ ਦੱਸਿਆ ਕਿ ਕਾਰ ਵਿਚ ਸਵਾਰ 2 ਲੜਕਿਆਂ ਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਇਕ ਲੜਕੀ ਗੰਭੀਰ ਹਾਲਤ ਵਿਚ ਸੀ ਜਿਸ ਨੂੰ ਉਨ੍ਹਾਂ ਨੇ ਬਾਹਰ ਕੱਢਿਆ ਅਤੇ ਹਸਪਤਾਲ ਦਾਖਲ ਕਰਵਾਇਆ। ਉਨ੍ਹਾਂ ਨੇ ਦੱਸਿਆ ਕਿ ਕਾਰ ਸਵਾਰਾਂ ਦਾ ਚੌਥਾ ਸਾਥੀ ਬਿਲਕੁਲ ਠੀਕ ਸੀ।
ਇਹ ਵੀ ਪੜ੍ਹੋ : Faridkot News: ਫਰੀਦਕੋਟ 'ਚ ਹੰਗਾਮਾ ਕਰਨ ਵਾਲੇ ਵਿਦਿਆਰਥੀਆਂ ਨੂੰ ਪੁਲਿਸ ਨੇ ਦਿੱਤੀ ਅਨੋਖੀ ਸਜ਼ਾ! ਜਾਣੋ ਕੀ