Faridkot News: ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਬਲਜੀਤ ਕੌਰ ਵੱਲੋਂ ਅੱਜ ਸੀ.ਡੀ.ਪੀ.ਓ ਦਫਤਰ ਫਰੀਦਕੋਟ ਦਾ ਅਚਨਚੇਤ ਦੌਰਾ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਵੀਡੀਓ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ ਕਿ ਆਂਗਨਵਾੜੀ ਸੈਂਟਰਾਂ ਵਿੱਚ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਦਿੱਤਾ ਜਾਣ ਵਾਲਾ ਖਾਣਾ ਸਹੀ ਕੁਆਲਿਟੀ ਦਾ ਨਹੀਂ ਹੁੰਦਾ ਤੇ ਅਜਿਹਾ ਖਾਣਾ ਖਾਣ ਨਾਲ ਉਨ੍ਹਾਂ ਦੀ ਸਿਹਤ ਉਪਰ ਬੁਰਾ ਪ੍ਰਭਾਵ ਪੈ ਰਿਹਾ ਹੈ।


COMMERCIAL BREAK
SCROLL TO CONTINUE READING

ਕੈਬਨਿਟ ਮੰਤਰੀ ਬਲਜੀਤ ਕੌਰ ਨੇ ਆਂਗਣਵਾੜੀ ਸੈਂਟਰਾਂ ਵਿੱਚ ਬੱਚਿਆਂ ਨੂੰ ਸਪਲੀਮੈਂਟਰੀ ਨਿਊਟ੍ਰੀਸ਼ਨ ਪ੍ਰੋਗਰਾਮ ਸਕੀਮ ਅਧੀਨ ਵੰਡੀ ਜਾਂਦੀ ਖ਼ੁਰਾਕ ਨੂੰ ਦਫਤਰ ਦੇ ਸਟੋਰ ਵਿੱਚ ਪਏ ਗੱਟਿਆਂ ਨੂੰ ਖੁਲਾ ਕੇ ਮਿੱਠਾ ਦਲੀਆ, ਖਿਚੜੀ, ਮੁਰਮਰੇ ਦੀ ਜਾਂਚ ਕੀਤੀ। ਉਨ੍ਹਾਂ ਨੇ ਖਿਚੜੀ ਤੇ ਦਲੀਆ ਦਫਤਰ ਵਿੱਚ ਪਕਾ ਕੇ ਚੈੱਕ ਕੀਤਾ।


ਉਨ੍ਹਾਂ ਨੇ ਤਿਆਰ ਕੀਤੇ ਦਲੀਆ ਅਤੇ ਖਿਚੜੀ ਨੂੰ ਖੁਦ ਖਾ ਕੇ ਚੈਕ ਕਰਨ ਉਪੰਰਤ ਤਸੱਲੀ ਪ੍ਰਗਟ ਕੀਤੀ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਦੇ ਸਮੂਹ ਆਂਗਣਵਾੜੀ ਸੈਂਟਰਾਂ ਲਈ ਵਧੀਆ ਅਤੇ ਮਿਆਰੀ ਖੁਰਾਕ ਵਸਤੂਆਂ ਮਾਰਕਫੈੱਡ, ਪੰਜਾਬ ਰਾਹੀਂ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਕੁਆਲਟੀ ਦੀ ਚੈਕਿੰਗ ਸਬੰਧਤ ਜ਼ਿਲ੍ਹਾ ਪੱਧਰ ਉਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਤੇ ਬਾਲ ਵਿਕਾਸ ਪ੍ਰੋਜੈਕਟ ਅਫਸਰ, ਪੋਸ਼ਣ ਸਟਾਫ ਅਤੇ ਸੁਪਰਵਾਈਜ਼ਰਾਂ ਵੱਲੋਂ ਚੈੱਕ ਕਰਨ ਉਪੰਰਤ ਹੀ ਅੱਗੇ ਆਂਗਣਵਾੜੀ ਸੈਂਟਰਾਂ ਨੂੰ ਵੰਡ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਪਏ ਸਮਾਨ ਦੀ ਪੈਕਿੰਗ, ਮੈਨੂਫੈਕਚਰਿੰਗ ਅਤੇ ਐਕਸਪਾਇਰੀ ਤਰੀਕਾਂ ਨੂੰ ਵੀ ਚੈੱਕ ਕੀਤਾ।


ਇਹ ਵੀ ਪੜ੍ਹੋ : Guru Purnima 2024: ਕਿਉਂ ਮਨਾਈ ਜਾਂਦੀ ਹੈ ਗੁਰੂ ਪੂਰਨਿਮਾ ? ਜਾਣੋ ਮਹਤੱਵ ਤੇ ਆਪਣੇ ਗੁਰੂਆਂ ਨੂੰ ਭੇਜੋ ਇਹ ਸ਼ੁਭਕਾਮਨਾਵਾਂ


ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਦੀ ਯੋਗ ਅਗਵਾਈ ਹੇਠ ਲੋਕਾਂ ਦੀ ਭਲਾਈ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਉਨ੍ਹਾਂ ਵੱਲੋਂ ਲੋਕ ਪੱਖੀ ਸਕੀਮਾਂ ਚਲਾ ਕੇ ਆਮ ਲੋਕਾਂ ਨੂੰ ਸਿੱਧੇ ਤੌਰ 'ਤੇ ਲਾਭ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ।


ਇਹ ਵੀ ਪੜ੍ਹੋ : Faridkot News: ਆਂਗਣਵਾੜੀ ਵਰਕਰ ਯੂਨੀਅਨ ਵੱਲੋਂ ਕੈਬਨਿਟ ਮੰਤਰੀ ਬਲਜੀਤ ਕੌਰ ਦੀ ਰਿਹਾਇਸ਼ ਦੇ ਬਾਹਰ ਰੋਸ ਪ੍ਰਦਰਸ਼ਨ