Punjab News: ਪੰਜਾਬ ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਮਹਾਤਮਾ ਗਾਂਧੀ ਦੇ ਨਾਲ ਅੱਜ ਲਾਲ ਬਹਾਦਰ ਸਾਸ਼ਤਰੀ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਲਾਲ ਬਹਾਦਰ ਸਾਸ਼ਤਰੀ ਜਿਨ੍ਹਂ ਨੇ ਜੈ ਜਵਾਨ, ਜੈ ਕਿਸਾਨ ਦਾ ਨਾਅਰਾ ਦਿੱਤਾ ਹੈ।


COMMERCIAL BREAK
SCROLL TO CONTINUE READING

ਅੱਜ ਇਨ੍ਹਾਂ ਦੇ ਕਾਰਨ ਸਾਡਾ ਦੇਸ਼ ਆਜ਼ਾਦ ਹੋਇਆ ਹੈ। ਮਹਾਤਮਾ ਗਾਂਧੀ ਨੂੰ ਆਜ਼ਾਦੀ ਦੇ ਸੰਘਰਸ਼ ਅਤੇ ਉਥੇ ਹੀ ਸਫ਼ਾਈ ਲਈ ਯਾਦ ਰੱਖਿਆ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਫ਼ਾਈ ਤੇ ਜਲ ਸਪਲਾਈ ਵਿੱਚ ਪੰਜਵੇਂ ਸਥਾਨ ਉਤੇ ਹੈ। ਜਦ ਕੋਈ ਸਰਪੰਚ ਦਾ ਸਨਮਾਨ ਹੁੰਦਾ ਹੈ ਤਾਂ ਪੂਰੇ ਪਿੰਡ ਦਾ ਸਨਮਾਨ ਹੁੰਦਾ ਹੈ ਤੇ ਇਹ ਸਾਡੀ ਜ਼ਿੰਮੇਵਾਰੀ ਬਣ ਜਾਂਦਾ ਹੈ ਕਿ ਸਫਾਈ ਦਾ ਧਿਆਨ ਰੱਖਿਆ ਜਾਵੇ।


ਇਹ ਵੀ ਪੜ੍ਹੋ : Mahatma Gandhi Jayanti 2023: ਮਹਾਤਮਾ ਗਾਂਧੀ ਕਿਵੇਂ ਬਣੇ 'ਰਾਸ਼ਟਰਪਿਤਾ', ਜਾਣੋ ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਪ੍ਰੇਰਨਾਦਾਇਕ ਗੱਲਾਂ


ਪੰਜਾਬ ਵਿੱਚ ਪਾਲੀਥੀਨ ਉਤੇ ਕੰਟਰੋਲ ਕੀਤਾ ਗਿਆ ਹੈ ਤੇ ਅੱਜ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਾਥ ਦੇਣ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ : Gandhi Jayanti 2023: ਅੱਜ ਹੈ ਗਾਂਧੀ ਜਯੰਤੀ, PM ਨਰਿੰਦਰ ਮੋਦੀ ਨੇ ਰਾਜਘਾਟ ਪਹੁੰਚ ਕੇ ਬਾਪੂ ਨੂੰ ਦਿੱਤੀ ਸ਼ਰਧਾਂਜਲੀ