Gurmeet Singh Meet Hayer Wedding: ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਮੇਰਠ ਦੀ ਡਾ. ਗੁਰਵੀਨ ਕੌਰ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਚੰਡੀਗੜ੍ਹ ਵਿੱਚ ਵਿਆਹ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਤੇ ਦੋਸਤਾਂ-ਮਿੱਤਰਾਂ ਨੇ ਸ਼ਿਰਕਤ ਕੀਤੀ। ਗੁਰਮੀਤ ਸਿੰਘ ਤੇ ਡਾ. ਗੁਰਵੀਨ ਕੌਰ ਦੇ ਅਨੰਦ ਕਾਰਜ ਗੁਰੂ ਮਰਿਆਦਾ ਅਨੁਸਾਰ ਨਵਾਂਗਾਓ ਵਿੱਚ ਹੋਏ। ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਬੇਟੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ 'ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ 'ਆਪ' ਸਰਕਾਰ 'ਚ ਖੇਡ ਮੰਤਰੀ ਹਨ।


COMMERCIAL BREAK
SCROLL TO CONTINUE READING

ਵਿਆਹ ਵਿੱਚ ਕਈ ਵੀਆਈਪੀ ਹੋਏ ਸ਼ਾਮਲ
ਗੁਰਮੀਤ ਸਿੰਘ ਮੀਤ ਹੇਅਰ ਤੇ ਡਾ. ਗੁਰਵੀਨ ਦੇ ਵਿਆਹ ਵਿੱਚ ਕਈ ਵੀਵੀਆਈਪੀਜ਼ ਪਹੁੰਚੇ ਹੋਏ ਹਨ। ਇਸ ਰਿਜ਼ੋਰਟ ਵਿੱਚ ਇਹ ਪ੍ਰੋਗਰਾਮ ਚੱਲ ਰਿਹਾ ਹੈ। ਇਹ ਸਥਾਨ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਤੋਂ ਮਹਿਜ਼ 2 ਤੋਂ 3 ਕਿਲੋਮੀਟਰ ਦੂਰ ਹੈ। ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਕਈ ਵੱਡੇ ਮੰਤਰੀ ਵੀ ਇੱਥੇ ਪਹੁੰਚ ਚੁੱਕੇ ਹਨ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੀਨੀਅਰ ਅਧਿਕਾਰੀ ਅਤੇ ਹੋਰ ਪਾਰਟੀਆਂ ਦੇ ਆਗੂਆਂ ਦੇ ਵੀ ਪਹੁੰਚਣ ਦੀ ਸੰਭਾਵਨਾ ਹੈ।


ਇਹ ਵੀ ਪੜ੍ਹੋ : Punjab Stubble Burning: ਪੰਜਾਬ 'ਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਿਆ ਨਹੀਂ, 2060 ਨਵੇਂ ਮਾਮਲੇ ਆਏ ਸਾਹਮਣੇ


ਬੀਤੇ ਦਿਨ ਪੰਜਾਬ ਸਰਕਾਰ ਦੇ 11 ਮੰਤਰੀ ਡਾ. ਗੁਰਵੀਨ ਅਤੇ ਮੰਤਰੀ ਮੀਤ ਹੇਅਰ ਨੂੰ ਵਧਾਈ ਦੇਣ ਲਈ ਮੇਰਠ ਪਹੁੰਚੇ ਸਨ। ਇਸ ਤੋਂ ਇਲਾਵਾ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਈ ਨੇਤਾਵਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ। ਇਸ ਪ੍ਰੋਗਰਾਮ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤੋਂ ਇਲਾਵਾ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ, ਕੁਲਦੀਪ ਧਾਲੀਵਾਲ, ਬ੍ਰਹਮ ਸ਼ੰਕਰ ਜਿੰਪਾ, ਹਰਜੋਤ ਸਿੰਘ ਬੈਂਸ ਨੇ ਸ਼ਮੂਲੀਅਤ ਕੀਤੀ। ਉਨ੍ਹਾਂ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਊਰਜਾ ਮੰਤਰੀ ਸੋਮੇਂਦਰ ਤੋਮਰ, ਸਰਧਾਨਾ ਦੇ ਵਿਧਾਇਕ ਅਤੁਲ ਪ੍ਰਧਾਨ ਅਤੇ ਕਈ ਹੋਰ ਆਗੂ ਇਸ ਪ੍ਰੋਗਰਾਮ ਦਾ ਹਿੱਸਾ ਸਨ।


ਇਹ ਵੀ ਪੜ੍ਹੋ : Delhi Air Pollution: ਦਿੱਲੀ NCR 'ਚ ਸਾਹ ਲੈਣਾ ਮੁਸ਼ਕਿਲ, AQI ਖਤਰਨਾਕ ਪੱਧਰ 'ਤੇ ਪਹੁੰਚਿਆ