Harjot Singh Bains:  ਚੰਦਰਯਾਨ-3 ਦੀ ਚੰਨ ਉਤੇ ਲੈਂਡਿੰਗ ਨੂੰ ਲੈ ਕੇ ਹਰ ਭਾਰਤੀ ਬਹੁਤ ਹੀ ਉਤਸ਼ਾਹਿਤ ਹੈ। ਚੰਦਰਯਾਨ ਦੀ ਲੈਂਡਿੰਗ ਨੂੰ ਲੈ ਕੇ ਹੁਣ ਕੁਝ ਹੀ ਘੰਟੇ ਬਾਕੀ ਬਚੇ ਹਨ। ਸਾਰੇ ਜਾਣੇ ਆਪਣੀਆਂ ਸ਼ੁਭਇੱਛਾਵਾਂ ਜ਼ਾਹਿਰ ਕਰ ਰਹੇ ਹਨ। ਇਸ ਦਰਮਿਆਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਆਪਣੀ ਟਵੀਟ ਕਰਕੇ ਚੰਦਰਯਾਨ-3 ਦੀ ਚੰਨ ਉਤੇ ਲੈਂਡਿੰਗ ਨੂੰ ਲੈ ਕੇ ਸ਼ੁਭ ਇੱਛਾਵਾਂ ਜ਼ਾਹਿਰ ਕੀਤੀ।


COMMERCIAL BREAK
SCROLL TO CONTINUE READING

ਉਨ੍ਹਾਂ ਨੇ ਲਿਖਿਆ ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਪੰਜਾਬ ਤਿਆਰ ਹੈ..... ਪੁਲਾੜ ਵਿਗਿਆਨੀਆਂ ਦੀ ਸਾਲਾਂ ਬੱਧੀ ਦਿਨ-ਰਾਤ ਦੀ ਮਿਹਨਤ ਸਦਕਾ ਚੰਦਰਯਾਨ-3 ਇਸਰੋ ਸ੍ਰੀ ਹਰੀਕੋਟਾ ਤੋਂ 14 ਜੁਲਾਈ ਨੂੰ ਰਵਾਨਾ ਹੋਇਆ ਸੀ।


40 ਦਿਨਾਂ ਦੇ ਲੰਬੇ ਸਫ਼ਰ ਤੋਂ ਬਾਅਦ ਹੁਣ ਚੰਨ ਉੱਤੇ ਪੁੱਜਣ ਲਈ ਤਿਆਰ ਹੈ। ਕੱਲ੍ਹ 23 ਅਗਸਤ 2023 ਨੂੰ ਸ਼ਾਮ 5 ਵਜੇ ਤੋਂ ਬਾਅਦ ਲੈਂਡਰ ਚੰਨ ਦੇ ਧਰਾਤਲ ’ਤੇ ਲੈਂਡ ਹੋਵੇਗਾ। ਚੰਦਰਯਾਨ-3 ਦੀ ਚੰਨ 'ਤੇ ਲੈਂਡਿੰਗ ਨੂੰ ਖ਼ੁਸ਼-ਆਮਦੀਦ ਕਹਿਣ ਅਤੇ ਸ਼ੁਭ ਇੱਛਾਵਾਂ ਦੇਣ ਵਾਸਤੇ ਕੱਲ੍ਹ ਪੰਜਾਬ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਇਸ ਇਤਿਹਾਸਿਕ ਵਰਤਾਰੇ ਨੂੰ ਦਰਸਾਉਣ ਵਾਲੇ ਪੋਸਟਰ, ਪੇਂਟਿੰਗ'ਜ ਅਤੇ ਕੁਇਜ਼ ਮੁਕਾਬਲੇ ਕਰਵਾਏ ਜਾਣਗੇ।


ਕਾਬਿਲੇਗੌਰ ਹੈ ਕਿ ਚੰਦਰਯਾਨ-3 ਦਾ ਵਿਕਰਮ ਲੈਂਡਰ ਪ੍ਰਗਿਆਨ ਰੋਵਰ ਦੇ ਨਾਲ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ ਨੇੜੇ ਉਤਰੇਗਾ। ਹਰ ਕੋਈ ਇਸ ਇਤਿਹਾਸਕ ਦਿਨ ਦਾ ਇੰਤਜ਼ਾਰ ਕਰ ਰਿਹਾ ਹੈ। ਇਸ ਦੌਰਾਨ ਇਸਰੋ ਹਰ ਰੋਜ਼ ਚੰਦਰਯਾਨ-3 ਦੀਆਂ ਤਸਵੀਰਾਂ ਜਾਰੀ ਕਰ ਰਿਹਾ ਹੈ। ਚੰਦਰਯਾਨ-3 ਨੂੰ ਪਹਿਲਾਂ ਦੇ ਚੰਨ ਮਿਸ਼ਨਾਂ ਦੇ ਮੁਕਾਬਲੇ ਸਭ ਤੋਂ ਵੱਧ ਲਾਗਤ-ਪ੍ਰਭਾਵਸ਼ਾਲੀ ਦੱਸਿਆ ਗਿਆ ਹੈ। ਯਾਨੀ ਹੁਣ ਤੱਕ ਦੇ ਦੋ ਚੰਦਰਯਾਨ ਮਿਸ਼ਨਾਂ ਦੇ ਮੁਕਾਬਲੇ ਚੰਦਰਯਾਨ-3 ਲਈ ਸਭ ਤੋਂ ਘੱਟ ਪੈਸਾ ਖਰਚ ਕੀਤਾ ਗਿਆ ਹੈ।


ਇਹ ਵੀ ਪੜ੍ਹੋ : Farmers Protest Today Live Updates: ਕਿਸਾਨਾਂ ਨੇ ਲੌਂਗੋਵਾਲ 'ਚ ਲਗਾਇਆ ਪੱਕਾ ਧਰਨਾ, ਚੰਡੀਗੜ੍ਹ ਵੱਲ ਕੂਚ ਕਰਨ ਦਾ ਵੀ ਦਿੱਤਾ ਹੋਇਆ ਹੈ ਧਰਨਾ


ਦੇਰ ਨਾਲ ਲਾਂਚ ਕੀਤੇ ਗਏ ਮਿਸ਼ਨ ਚੰਦਰਯਾਨ-3 ਦਾ ਮਿਸ਼ਨ ਵਿੱਤੀ ਬਜਟ (ਚੰਦਰਯਾਨ-3 ਬਜਟ) 615 ਕਰੋੜ ਰੁਪਏ ਜਾਂ 75 ਮਿਲੀਅਨ ਡਾਲਰ ਹੈ। ਚੰਦਰਯਾਨ-3 ਮਿਸ਼ਨ ਸਾਲ 2019 ਵਿੱਚ ਚੰਦਰਯਾਨ-2 ਮਿਸ਼ਨ ਦੀ ਅਸਫਲਤਾ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ। ਇਸ ਨੂੰ 2021 'ਚ ਹੀ ਲਾਂਚ ਕਰਨ ਦੀ ਯੋਜਨਾ ਸੀ ਪਰ ਕੋਵਿਡ ਮਹਾਮਾਰੀ ਦੇ ਕਾਰਨ, ਇਸ ਵਿੱਚ ਦੇਰੀ ਹੋਈ ਅਤੇ ਅੰਤ ਵਿੱਚ 14 ਜੁਲਾਈ, 2023 ਨੂੰ ਲਾਂਚ ਬਟਨ ਦਬਾਇਆ ਗਿਆ। ਉਦੋਂ ਤੋਂ ਪੂਰਾ ਭਾਰਤ ਚੰਦਰਯਾਨ-3 ਦੇ ਚੰਦਰਮਾ ਦੀ ਸਤ੍ਹਾ 'ਤੇ ਉਤਰਨ ਦਾ ਇੰਤਜ਼ਾਰ ਕਰ ਰਿਹਾ ਹੈ।


ਇਹ ਵੀ ਪੜ੍ਹੋ : Punjab News: ਕਿਸਾਨਾਂ ਨੂੰ ਵੱਡੀ ਰਾਹਤ; ਪੰਜਾਬ ਸਰਕਾਰ ਵੱਲੋਂ ਹੜ੍ਹ ਪ੍ਰਭਾਵਿਤ ਫ਼ਸਲਾਂ ਲਈ 186 ਕਰੋੜ ਰੁਪਏ ਮੁਆਵਜ਼ਾ ਜਾਰੀ