ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਚੰਗੀ ਕਾਰਗੁਜ਼ਾਰੀ ਵਾਲੇ ਸਰਪੰਚਾਂ ਨੂੰ ਕੀਤਾ ਸਨਮਾਨਿਤ
ਲੁਧਿਆਣਾ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਪਰਾਲੀ ਦੇ ਮੁੱਦੇ `ਤੇ ਸਫਾਈ ਦਿੱਤੀ, ਪ੍ਰਤਾਪ ਸਿੰਘ ਬਾਜਵਾ ਅਤੇ ਰਵਨੀਤ ਬਿੱਟੂ `ਤੇ ਵੀ ਸਵਾਲ ਚੁੱਕੇ।
ਭਰਤ ਸ਼ਰਮਾ/ਲੁਧਿਆਣਾ: ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੱਜ ਲੁਧਿਆਣਾ ਪਹੁੰਚੇ ਤੇ ਇਸ ਮੌਕੇ ਚੰਗੀ ਕਾਰਗੁਜ਼ਾਰੀ ਵਾਲੇ ਸਰਪੰਚਾਂ ਨੂੰ ਸਨਮਾਨਿਤ ਕੀਤਾ ਗਿਆ। ਕੁਲਦੀਪ ਧਾਲੀਵਾਲ ਨੇ ਗੁਰੂ ਨਾਨਕ ਭਵਨ ਵਿਚ ਲਾਏ ਗਏ ਸਟਾਲ ਤੋਂ ਇਕ ਸੂਟ ਵੀ ਖਰੀਦਿਆ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਪਰਾਲੀ ਦੇ ਮੁਦੇ 'ਤੇ ਆਪਣੀ ਸਫਾਈ ਦਿੱਤੀ ਅਤੇ ਕਿਹਾ ਕਿ ਅਜਿਹਾ ਕੋਈ ਡਾਟਾ ਨਹੀਂ ਹੈ ਜਿਸ ਵਿਚ ਇਹ ਸਾਬਿਤ ਹੋਵੇ ਕਿ ਪਿਛਲੇ ਸਾਲ ਨਾਲੋਂ ਇਸ ਸਾਲ ਜਿਆਦਾ ਅੱਗ ਲੱਗਣ ਦੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਕਿਹਾ ਕਿ ਮਾਲਵੇ ਦੇ ਕੁਝ ਹਿੱਸੇ ਦੇ ਵਿਚ ਕਿਸਾਨਾਂ ਨੇ ਝੋਨੇ ਦੀ ਜੋ ਪੂਸਾ ਕਿਸਮ ਲਗਾਈ ਸੀ ਉਨ੍ਹਾਂ ਨੇ ਜਰੂਰ ਪਰਾਲੀ ਨੂੰ ਅੱਗ ਲਾਈ ਹੈ। ਉਨਾ ਕਿਹਾ ਕਿ ਅੱਜ ਸ਼ਾਮ ਨੂੰ ਉਹ ਪੰਜਾਬ ਦੇ ਵਿੱਚ ਪਰਾਲੀ ਨੂੰ ਅੱਗ ਲੱਗਣ ਦੇ ਸਬੰਧੀ ਅੰਕੜੇ ਜਾਰੀ ਕਰਨਗੇ।
ਇਸ ਮੌਕੇ ਕੁਲਦੀਪ ਧਾਲੀਵਾਲ ਪ੍ਰਤਾਪ ਸਿੰਘ ਬਾਜਵਾ ਵੱਲੋਂ ਕਿਸਾਨਾਂ ਨਾਲ ਸਰਕਾਰ ਵੱਲੋਂ ਕੀਤੇ ਧੋਖੇ ਸਬੰਧੀ ਜਵਾਬ ਦਿੰਦੇ ਹੋਏ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦੀ ਪਾਰਟੀ ਨੇ ਦੇਸ਼ 'ਚ 75 ਸਾਲ ਰਾਜ ਕੀਤਾ ਹੈ ਉਨ੍ਹਾਂ ਦੇਸ਼ ਲਈ ਕੁਝ ਨਹੀਂ ਕੀਤਾ ਮੌਕੇ ਰਵਨੀਤ ਬਿੱਟੂ 'ਤੇ ਵੀ ਤੰਝ ਕਸਦਿਆਂ ਉਨ੍ਹਾਂ ਕਿਹਾ ਕਿ ਉਹ ਆਪਣੇ ਦਾਦੇ ਦੇ ਸਮੇਂ ਤੋਂ ਯਾਦ ਕਰ ਲੈਣ ਕੇ ਜਿਵੇਂ ਇਸ ਵਾਰ 2 ਦਿਨ 'ਚ ਖਰੀਦ, ਅਦਾਇਗੀ, ਲਿਫਟਿੰਗ ਹੋਈ ਹੈ ਨਿਰਵਿਘਨ ਕਿਸਾਨਾਂ ਨੂੰ ਬਿਜਲੀ ਮਿਲੀ ਹੈ ਓਹ ਅੱਜ ਤਕ ਕਦੀ ਉਨ੍ਹਾਂ ਦੀ ਸਰਕਾਰ ਵੇਲੇ ਹੋਇਆ ਹੈ ਜਾਂ ਨਹੀਂ।
ਇਸ ਮੌਕੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਨੇ ਸਟਾਲ ਤੋਂ 1500 ਰੁਪਏ ਦਾ ਇਕ ਸੂਟ ਵੀ ਖਰੀਦਿਆ, ਸੂਟ ਵੇਚਣ ਵਾਲੀ ਮਹਿਲਾ ਨੇ ਕਿਹਾ ਕਿ ਉਨ੍ਹਾਂ ਨੇ ਸਾਡੇ ਤੋਂ ਸੂਟ ਲਿਆ ਹੈ ਸਾਡੇ ਕੰਮ ਦੀ ਸ਼ਲਾਘਾ ਕੀਤੀ ਹੈ, ਸੂਟ ਖਰੀਦਣ ਮੌਕੇ ਐਮ. ਐਲ. ਏ. ਸਰਵਜੀਤ ਕੌਰ ਨੇ ਪੈਸੇ ਦੇਣ ਦੀ ਗੱਲ ਕਹੀ ਪਰ ਕੈਬਨਿਟ ਮੰਤਰੀ ਨੇ ਖੁਦ ਪੈਸੇ ਦਿੱਤੇ।
WATCH LIVE TV