Amritsar News (ਭਰਤ ਸ਼ਰਮਾ): ਅੰਮ੍ਰਿਤਸਰ ਸਥਿਤ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (IIM) ਦੇ ਕੈਂਪਸ ਵਿੱਚ ਇੱਕ ਨਿਹੰਗ ਨੇ ਹੰਗਾਮਾ ਕਰ ਦਿੱਤਾ ਹੈ। ਉਹ ਨੰਗੀ ਤਲਵਾਰ ਲੈ ਕੇ ਕੈਂਪਸ ਵਿਚ ਦਾਖ਼ਲ ਹੋਇਆ। ਵਿਦਿਆਰਥੀਆਂ ਅਤੇ ਪ੍ਰਬੰਧਕਾਂ ਦੇ ਹੱਥ ਵੱਢਣ ਦੀ ਧਮਕੀ ਦਿੱਤੀ। ਡਰੇ ਹੋਏ ਵਿਦਿਆਰਥੀਆਂ ਨੇ ਸੋਸ਼ਲ ਮੀਡੀਆ ਉਤੇ ਵੀਡੀਓ ਅਪਲੋਡ ਕਰਕੇ ਸੰਸਥਾ ਪ੍ਰਸ਼ਾਸਨ, ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਿਸ ਤੋਂ ਸੁਰੱਖਿਆ ਦੀ ਮੰਗ ਕੀਤੀ ਹੈ।


COMMERCIAL BREAK
SCROLL TO CONTINUE READING

ਇਹ ਘਟਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇੜੇ ਸਥਿਤ ਆਈਆਈਐਮ ਅੰਮ੍ਰਿਤਸਰ ਦੇ ਖੰਡਵਾਲਾ ਕੈਂਪਸ ਵਿੱਚ ਵਾਪਰੀ। ਇਹ ਵੀਡੀਓ ਕੁਝ ਦਿਨ ਪਹਿਲਾਂ ਸ਼ਾਮ 6.30 ਵਜੇ ਦੇ ਕਰੀਬ ਦੀ ਹੈ, ਜਦੋਂ ਵਿਦਿਆਰਥੀਆਂ ਨੂੰ ਸੰਸਥਾ ਦੇ ਕੈਂਪਸ ਤੋਂ ਹੋਸਟਲ ਵਿੱਚ ਤਬਦੀਲ ਕੀਤਾ ਗਿਆ ਸੀ। ਇਸ ਦੌਰਾਨ ਇੱਕ ਸਿੱਖ ਨਿਹੰਗ ਬਾਣਾ ਪਹਿਨ ਕੇ ਤੇ ਹੱਥ ਵਿੱਚ ਤਲਵਾਰ ਲੈ ਕੇ ਅੰਦਰ ਦਾਖ਼ਲ ਹੋਇਆ।


ਆਈਆਈਐਮ ਕੈਂਪਸ ਦੇ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਜਿਵੇਂ ਹੀ ਨਿਹੰਗ ਪਹੁੰਚੇ ਤਾਂ ਉਨ੍ਹਾਂ ਨੇ ਪਹਿਲਾਂ ਗੇਟ ਉਤੇ ਖੜ੍ਹੇ ਸੁਰੱਖਿਆ ਗਾਰਡ ਦੀ ਕੁੱਟਮਾਰ ਕੀਤੀ ਤੇ ਫਿਰ ਤਲਵਾਰ ਨਾਲ ਧਮਕਾ ਕੇ ਕੈਂਪਸ ਵਿੱਚ ਦਾਖ਼ਲ ਹੋ ਗਏ। ਉਸ ਨੇ ਕੈਂਪਸ ਵਿੱਚ ਸਾਰਿਆਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਤੋਂ ਬਾਅਦ ਉਹ ਬੱਸ ਵਿੱਚ ਸਵਾਰ ਹੋ ਗਿਆ, ਜਿੱਥੇ ਉਸ ਨੇ ਵਿਦਿਆਰਥੀਆਂ, ਸਟਾਫ਼ ਅਤੇ ਬੱਸ ਡਰਾਈਵਰ ਨੂੰ ਧਮਕਾਇਆ।


ਇਹ ਵੀ ਪੜ੍ਹੋ : Sunroof In Vehicle: ਚਲਦੀ ਗੱਡੀ ਦੀ ਸਨਰੂਫ ਤੋਂ ਬਾਹਰ ਨਿਕਲਣ ਵਾਲਿਆਂ ਦੀ ਹੁਣ ਖੈਰ ਨਹੀਂ!


ਵਿਦਿਆਰਥੀਆਂ ਨੇ ਕਿਹਾ ਕਿ ਉਹ ਤੇ ਸਟਾਫ਼ ਕੈਂਪਸ ਦੇ ਅੰਦਰ ਸਿਗਰਟ ਨਹੀਂ ਪੀ ਸਕਦੇ। ਇਸੇ ਕਰਕੇ ਵਿਦਿਆਰਥੀ ਕੈਂਪਸ ਦੇ ਬਾਹਰ ਜਾ ਕੇ ਸਿਗਰਟ ਪੀਂਦੇ ਹਨ। ਜਿਸ ਬਾਰੇ ਇਸ ਨਿਹੰਗ ਨੂੰ ਇਤਰਾਜ਼ ਸੀ। ਨਿਹੰਗਾਂ ਨੇ ਬੱਸ ਵਿਚ ਦਾਖਲ ਹੋ ਕੇ ਬਾਹਰ ਖੜ੍ਹੇ ਹੋ ਕੇ ਸਿਗਰਟ ਪੀਣ ਵਾਲਿਆਂ ਦੇ ਹੱਥ ਕੱਟਣ ਦੀ ਧਮਕੀ ਦਿੱਤੀ।


ਦੂਜੇ ਪਾਸੇ ਲੁਧਿਆਣਾ 'ਚ ਬੀਤੀ ਰਾਤ ਇਕ ਨਿਹੰਗ ਨੇ ਆਪਣੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਕ ਵਿਅਕਤੀ 'ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਦੋਂ ਤਲਵਾਰ ਉਸ ਦੇ ਸਿਰ ਵਿਚ ਵੱਜੀ ਤਾਂ ਉਹ ਆਪਣੀ ਪੱਗ ਸਮੇਤ ਲਹੂ-ਲੁਹਾਨ ਜ਼ਮੀਨ 'ਤੇ ਡਿੱਗ ਪਿਆ। ਨਿਹੰਗ ਸਾਥੀਆਂ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਜ਼ਖ਼ਮੀ ਵਿਅਕਤੀ ਦੇ ਸਿਰ 'ਤੇ ਕਰੀਬ 8 ਟਾਂਕੇ ਲੱਗੇ ਹਨ।


ਇਹ ਵੀ ਪੜ੍ਹੋ : Ludhiana News: OMG! ਸਬਜ਼ੀ ਮੰਡੀ 'ਚੋਂ ਚੋਰੀ ਹੋ ਰਹੇ ਟਮਾਟਰ, CCTV ਆਈ ਸਾਹਮਣੇ