Canada real estate foreign home buyer ban news: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਦੀ ਸਰਕਾਰ ਵੱਲੋਂ ਨਵੇਂ ਸਾਲ ‘ਤੇ ਪੰਜਾਬੀਆਂ ਨੂੰ ਇੱਕ ਵੱਡਾ ਝਟਕਾ ਦਿੱਤਾ ਗਿਆ ਹੈ। ਸਿਰਫ਼ ਪੰਜਾਬੀ ਹੀ ਨਹੀਂ, ਸਗੋਂ ਕੈਨੇਡਾ 'ਚ ਗਿਆ ਕੋਈ ਵੀ ਵਿਦੇਸ਼ੀ ਹੁਣ ਉੱਥੇ ਜਾਇਦਾਦ ਨਹੀਂ ਖਰੀਦ ਸਕੇਗਾ। 


COMMERCIAL BREAK
SCROLL TO CONTINUE READING

ਦੱਸ ਦਈਏ ਕਿ ਕੈਨੇਡਾ ਸਰਕਾਰ ਵੱਲੋਂ ਉਨ੍ਹਾਂ ਲੋਕਾਂ ਨੂੰ ਵੀ ਝਟਕਾ ਦਿੱਤਾ ਹੈ ਜਿਹੜੇ ਪਹਿਲਾਂ ਸਟਡੀ ਵੀਜ਼ਾ 'ਤੇ ਕੈਨੇਡਾ ਜਾਂਦੇ ਹਨ ਤੇ ਬਾਅਦ 'ਚ ਪੀਆਰ ਲਈ ਅਪਲਾਈ ਕਰਦੇ ਹਨ। ਦੱਸਣਯੋਗ ਹੈ ਕਿ ਪਿਛਲੇ ਸਾਲ ਕੈਨੇਡਾ ਵੱਲੋਂ ਵੱਡੀ ਗਿਣਤੀ ਵਿੱਚ ਵੀਜ਼ੇ ਰੱਦ ਕੀਤੇ ਸੀ।


ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਰਿਹਾਇਸ਼ ਦੀ ਘਾਟ ਦੇਖੀ ਜਾ ਰਹੀ ਹੈ ਜਿਸ ਕਰਕੇ ਕੈਨੇਡਾ ਵੱਲੋਂ ਵਿਦੇਸ਼ੀਆਂ ਨੂੰ ਰਿਹਾਇਸ਼ੀ ਜਾਇਦਾਦ ਖਰੀਦਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਪਾਬੰਦੀ ਇਸ ਸਾਲ ਦੀ ਸ਼ੁਰੂਆਤ ਤੋਂ ਹੀ ਲਾਗੂ ਹੋ ਗਈ ਹੈ।


ਇਸ ਦੌਰਾਨ ਕੈਨੇਡੀਅਨ ਸਰਕਾਰ ਵੱਲੋਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਹ ਪਾਬੰਦੀ ਸਿਰਫ਼ ਸ਼ਹਿਰ ਦੀਆਂ ਰਿਹਾਇਸ਼ਾਂ ‘ਤੇ ਹੀ ਲਾਗੂ ਹੋਵੇਗੀ ਜਦਕਿ ਇਹ ਪਾਬੰਦੀ ਸਮਰ ਕਾਟੇਜ ਵਰਗੀਆਂ ਜਾਇਦਾਦਾਂ ‘ਤੇ ਲਾਗੂ ਨਹੀਂ ਹੋਵੇਗੀ।


ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ (Justin Trudeau) ਵੱਲੋਂ ਲੋਕਾਂ ਦੀ ਸਹੂਲਤ ਲਈ ਜਾਇਦਾਦ ਨੂੰ ਲੈ ਕੇ 2021 ਵਿੱਚ ਚੋਣ ਪ੍ਰਚਾਰ ਦੌਰਾਨ ਇੱਕ ਪ੍ਰਸਤਾਵ ਰੱਖਿਆ ਗਿਆ ਸੀ। ਕੈਨੇਡਾ ਵਿੱਚ ਵਧਦੀਆਂ ਕੀਮਤਾਂ ਕਰਕੇ ਵੱਡੀ ਗਿਣਤੀ 'ਚ ਲੋਕ ਘਰ ਨਹੀਂ ਖਰੀਦ ਪਾ ਰਹੇ ਸਨ। ਇਸ ਦੌਰਾਨ ਇਹ ਫੈਸਲਾ ਸਥਾਨਕ ਲੋਕਾਂ ਨੂੰ ਲਾਭ ਪਹੁੰਚਾਉਣ ਲਈ ਲਿਆ ਗਿਆ ਹੈ।


ਦੱਸਣਯੋਗ ਹੈ ਕਿ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ (CREA) ਦੇ ਮੁਤਾਬਕ ਕੈਨੇਡਾ ਵਿੱਚ ਫਰਵਰੀ 2022 ਵਿੱਚ ਘਰ ਦੀ ਔਸਤ ਕੀਮਤ $800,000 ਕੈਨੇਡੀਅਨ ਡਾਲਰ ਤੋਂ ਵਧ ਗਈ ਸੀ ਅਤੇ ਬਾਅਦ ਵਿੱਚ ਕੀਮਤਾਂ ‘ਚ ਕਰੀਬ 13 ਫੀਸਦੀ ਦੀ ਗਿਰਾਵਟ ਆਈ।


Canada real estate foreign home buyer ban news: ਕੈਨੇਡਾ ਵਿੱਚ ਘਰ ਖਰੀਦਦਾਰਾਂ ਦੀ ਵਧ ਰਹੀ ਹੈ ਮੰਗ 


ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਾਲਾਂ ਤੋਂ ਕੈਨੇਡਾ ਵਿੱਚ ਘਰ ਖਰੀਦਦਾਰਾਂ ਦੀ ਮੰਗ ਵਧਦੀ ਜਾ ਰਹੀ ਹੈ ਅਤੇ ਲੋਕਾਂ ਵੱਲੋਂ ਕੈਨੇਡਾ ਵਿੱਚ ਮੁਨਾਫ਼ੇ ਦੀ ਜਾਇਦਾਦ ਖਰੀਦਣ ਅਤੇ ਵੇਚਣ ਵਿੱਚ ਰੁਚੀ ਰਹਿੰਦੀ ਹੈ। 


ਇਹ ਵੀ ਪੜ੍ਹੋ: ਨੋਟਬੰਦੀ 'ਤੇ ਕੇਂਦਰ ਸਰਕਾਰ ਦਾ ਫੈਸਲਾ ਬਿਲਕੁੱਲ ਸਹੀ, ਸੁਪਰੀਮ ਕੋਰਟ ਨੇ ਦਿੱਤੀ ਮਨਜ਼ੂਰੀ


ਕੈਨੇਡਾ ਦੀ ਸਰਕਾਰ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਮਕਾਨ ਨਿਵੇਸ਼ਕਾਂ ਲਈ ਨਹੀਂ ਸਗੋਂ ਲੋਕਾਂ ਲਈ ਹਨ। ਸਰਕਾਰ ਵੱਲੋਂ ਗੈਰ-ਕੈਨੇਡੀਅਨਜ਼ ਐਕਟ ਤਹਿਤ ਰਿਹਾਇਸ਼ੀ ਜਾਇਦਾਦ ਦੀ ਖਰੀਦਦਾਰੀ ‘ਤੇ ਪਾਬੰਦੀ ਲਗਾਈ ਗਈ ਹੈ।


ਇਹ ਵੀ ਪੜ੍ਹੋ: ਕਲਯੁੱਗੀ ਮਾਂ ਨੇ ਧੀ ਦਾ ਘਰ ਉਜਾੜਣ ਲੱਗਿਆਂ ਨਾ ਲਾਈ ਦੇਰ, ਘਰਵਾਲੇ ਨੂੰ ਚਕਮਾ ਦੇ ਜਵਾਈ ਨਾਲ ਹੋਈ ਫ਼ਰਾਰ


(Apart from news of "Canada real estate foreign home buyer ban", stay tuned to Zee PHH)