Canadian Ambassador Summons: ਭਾਰਤੀ ਕੂਟਨੀਤਿਕਾਂ ਨੂੰ ਧਮਕੀਆਂ ਮਿਲਣ ਮਗਰੋਂ ਕੈਨੇਡੀਅਨ ਸਫੀਰ ਤਲਬ
Canadian Ambassador Summons: ਕੈਨੇਡਾ ਦੀ ਸਰਜ਼ਮੀਂ ਉਪਰ ਖ਼ਾਲਿਸਤਾਨੀ ਕੱਟੜਪੰਥੀਆਂ ਦੀ ਸਰਗਰਮੀਆਂ ਤੇ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੇ ਜਾਣ ਮਗਰੋਂ ਭਾਰਤ ਸਰਕਾਰ ਨੇ ਸਖ਼ਤੀ ਵਰਤਦੇ ਹੋਏ ਕੈਨੇਡਾ ਦੇ ਸਫੀਰ ਨੂੰ ਤਲਬ ਕੀਤਾ ਹੈ।
Canadian Ambassador Summons: ਕੈਨੇਡਾ ਵਿੱਚ ਖ਼ਾਲਿਸਤਾਨੀ ਕੱਟੜਪੰਥੀਆਂ ਵੱਲੋਂ ਭਾਰਤੀ ਡਿਪਲੋਮੈਟਾਂ ਨੂੰ ਪੋਸਟਰ ਜਾਂ ਹੋਰ ਪ੍ਰਚਾਰ ਸਮੱਗਰੀ ਰਾਹੀਂ ਦਿੱਤੀਆਂ ਜਾ ਰਹੀਆਂ ਧਮਕੀਆਂ ਨੂੰ ਲੈ ਕੇ ਭਾਰਤ ਨੇ ਦਿੱਲੀ ਵਿੱਚ ਕੈਨੇਡੀਅਨ ਹਾਈ ਕਮਿਸ਼ਨਰ ਨੂੰ ਤਲਬ ਕੀਤਾ ਹੈ। ਕਾਬਿਲੇਗੌਰ ਹੈ ਕਿ ਪਿਛਲੇ ਕੁਝ ਦਿਨਾਂ ਤੋਂ ਕੈਨੇਡਾ ਤੇ ਆਸਟ੍ਰੇਲੀਆ 'ਚ ਭਾਰਤੀ ਵਿਦੇਸ਼ੀ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਭਰੇ ਬੈਨਰ ਵਾਇਰਲ ਹੋ ਰਹੇ ਹਨ।
ਇਨ੍ਹਾਂ ਸਰਗਰਮੀਆਂ ਤੋਂ ਅਜਿਹਾ ਲੱਗ ਰਿਹਾ ਹੈ ਕਿ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਖ਼ਾਲਿਸਤਾਨੀ ਸਮੂਹਾਂ ਦਾ ਮਕਸਦ ਲਹਿਰ ਨੂੰ ਮੁੜ ਸੁਰਜੀਤ ਕਰਨਾ ਹੈ। ਖ਼ਾਲਿਸਤਾਨੀ ਸਮੂਹਾਂ ਨੇ ਐਤਵਾਰ ਨੂੰ ਸਾਨ ਫਰਾਂਸਿਸਕੋ ਸਥਿਤ ਭਾਰਤੀ ਵਣਜ ਦੂਤਘਰ ਵਿੱਚ ਉਨ੍ਹਾਂ ਵੱਲੋਂ ਕੀਤੀ ਗਈ ਭੰਨਤੋੜ ਤੇ ਅਗਜ਼ਨੀ ਦੀ ਰਿਪੋਰਟ ਤੋਂ ਬਾਅਦ ਅਮਰੀਕਾ ਵਿੱਚ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਨਿਸ਼ਾਨਾ ਬਣਾਉਣ ਵਾਲਾ ਇੱਕ ਪੋਸਟਰ ਵੀ ਜਾਰੀ ਕੀਤਾ ਗਿਆ ਹੈ।
ਨਵੇਂ ਪੋਸਟਰ 'ਚ ਸੰਧੂ ਤੇ ਟੀਵੀ ਨਗਿੰਦਰ ਪ੍ਰਸਾਦ ਕੌਂਸਲੇਟ ਜਨਰਲ, ਕੌਂਸਲੇਟ ਜਨਰਲ ਆਫ ਇੰਡੀਆ, ਸੈਨ ਫਰਾਂਸਿਸਕੋ ਉੱਤੇ ਖ਼ਾਲਿਸਤਾਨ ਟਾਈਗਰ ਫੋਰਸ ਦੇ ਮੁਖੀ ਤੇ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਜੂਨ ਵਿੱਚ ਹੋਈ ਹੱਤਿਆ ਵਿੱਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਹੈ। ਭਾਰਤ ਸਰਕਾਰ ਅਮਰੀਕਾ ਵਿੱਚ ਉੱਚ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ, ਜੋ ਇਸ ਮਾਮਲੇ ਵਿੱਚ “ਸਖ਼ਤ ਕਾਰਵਾਈ” ਕਰਨਗੇ।
ਕਾਂਗਰਸ ਨੇਤਾ ਅਭਿਸ਼ੇਕ ਸਿੰਘਵੀ ਨੇ ਕੇਂਦਰ ਦੇ ਇਸ ਕਦਮ ਦਾ ਸਮਰਥਨ ਕੀਤਾ ਹੈ। ਉਸ ਨੇ ਟਵੀਟ ਕੀਤਾ “ਮੈਂ ਮੁੱਖ ਤੌਰ 'ਤੇ ਕੈਨੇਡਾ ਤੇ ਹੋਰ ਦੇਸ਼ਾਂ ਵਿੱਚ ਖ਼ਾਲਿਸਤਾਨ ਦੀਆਂ ਗਤੀਵਿਧੀਆਂ ਦੇ ਵਿਰੁੱਧ ਤੇ ਗੈਰ ਰਸਮੀ ਵਿਰੋਧ/ਕਾਰਵਾਈ ਵਿੱਚ ਭਾਰਤ ਸਰਕਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹਾਂ।" ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵੱਲੋਂ ਰਾਜਦੂਤ ਨੂੰ ਤਲਬ ਕਰਨ ਦਾ ਇਹ ਕਦਮ ਐਤਵਾਰ ਸਵੇਰੇ ਸਾਨ ਫਰਾਂਸਿਸਕੋ ਵਿੱਚ ਭਾਰਤੀ ਵਣਜ ਦੂਤਘਰ ਨੂੰ ਅੱਗ ਲੱਗਣ ਤੋਂ ਬਾਅਦ ਲਿਆ ਗਿਆ।
ਪਿਛਲੇ ਪੰਜ ਮਹੀਨਿਆਂ ਵਿੱਚ ਖ਼ਾਲਿਸਤਾਨ ਸਮਰਥਕਾਂ ਵੱਲੋਂ ਕੌਂਸਲੇਟ ਉੱਤੇ ਇਹ ਦੂਜਾ ਹਮਲਾ ਹੈ। ਪਹਿਲਾ ਹਮਲਾ ਮਾਰਚ ਵਿੱਚ ਹੋਇਆ ਸੀ। ਕੈਨੇਡਾ ਨੇ ਖਾਲਿਸਤਾਨੀ ਪੋਸਟਰਾਂ ਦੇ ਆਨਲਾਈਨ ਪ੍ਰਸਾਰਣ ਤੋਂ ਬਾਅਦ ਭਾਰਤ ਨੂੰ ਆਪਣੇ ਡਿਪਲੋਮੈਟਾਂ ਦੀ ਸੁਰੱਖਿਆ ਦਾ ਭਰੋਸਾ ਦਿਵਾਇਆ ਹੈ, ਜਿਸ ਵਿੱਚ ਭਾਰਤੀ ਅਧਿਕਾਰੀਆਂ ਦੇ ਨਾਮ ਹਨ ਅਤੇ ਇੱਕ ਖਾਲਿਸਤਾਨ ਰੈਲੀ ਤੋਂ ਪਹਿਲਾਂ ਪ੍ਰਸਾਰਿਤ ਕੀਤੀ ਜਾ ਰਹੀ ਪ੍ਰਚਾਰ ਸਮੱਗਰੀ ਨੂੰ "ਅਸਵੀਕਾਰਨਯੋਗ" ਕਰਾਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : LPG Cylinder Price: ਲੋਕਾਂ ਨੂੰ ਮਹਿੰਗਾਈ ਦਾ ਵੱਡਾ ਝਟਕਾ! ਗੈਸ ਸਿਲੰਡਰ ਦੀਆਂ ਵਧੀਆਂ ਕੀਮਤਾਂ
ਕੈਨੇਡੀਅਨ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਦਾ ਇਹ ਬਿਆਨ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦੇ ਇੱਕ ਦਿਨ ਬਾਅਦ ਆਇਆ ਹੈ ਜਿਸ ਵਿੱਚ ਕਿਹਾ ਗਿਆ ਸੀ ਕਿ ਭਾਰਤ ਨੇ ਆਪਣੇ ਭਾਈਵਾਲ ਦੇਸ਼ਾਂ ਜਿਵੇਂ ਕਿ ਕੈਨੇਡਾ, ਯੂਕੇ ਤੇ ਅਮਰੀਕਾ ਨੂੰ ਕਿਹਾ ਹੈ ਕਿ ਉਹ “ਕੱਟੜਵਾਦੀ ਖ਼ਾਲਿਸਤਾਨੀ ਵਿਚਾਰਧਾਰਾ” ਨੂੰ ਥਾਂ ਨਾ ਦੇਣ ਕਿਉਂਕਿ ਇਹ “ਚੰਗਾ ਨਹੀਂ” ਹੈ।
ਇਹ ਵੀ ਪੜ੍ਹੋ : World News: ਅਮਰੀਕਾ 'ਚ ਦੂਜੀ ਵਾਰ ਭਾਰਤੀ ਅੰਬੈਂਸੀ 'ਤੇ ਹਮਲਾ; ਖਾਲਿਸਤਾਨੀ ਗਰੁੱਪ ਨੇ ਲਈ ਹਮਲੇ ਦੀ ਜ਼ਿੰਮੇਵਾਰੀ