Canadian Bride Arrest (ਤਰਸੇਮ ਲਾਲ ਭਾਰਦਵਾਜ) : ਲੁਧਿਆਣਾ ਦੀ ਦਿਹਾਤੀ ਪੁਲਿਸ ਆਪਣੇ ਪਤੀ ਨਾਲ 26 ਲੱਖ ਰੁਪਏ ਦੀ ਠੱਗੀ ਮਾਰਨ ਵਾਲੀ ਕੈਨੇਡੀਅਨ ਲਾੜੀ ਨੂੰ ਨੇਪਾਲ ਏਅਰਪੋਰਟ ਤੋਂ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਥਾਣਾ ਜੋਧਾਂ ਦੀ ਪੁਲਿਸ ਨੇ ਨੇਪਾਲ ਹਵਾਈ ਅੱਡੇ ਤੋਂ ਕੈਨੇਡੀਅਨ ਲਾੜੀ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ।


COMMERCIAL BREAK
SCROLL TO CONTINUE READING

ਸਾਰੇ ਮਾਮਲੇ ਸਬੰਧੀ ਪਤੀ ਗੁਰਸੇਵਕ ਸਿੰਘ ਨੇ ਸਾਰੀ ਕਹਾਣੀ ਦੱਸੀ। ਥਾਣਾ ਜੋਧਾਂ ਦੀ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਲਖਬੀਰ ਕੌਰ ਪੁੱਤਰੀ ਸੂਬਾ ਸਿੰਘ ਵਾਸੀ ਰੰਗੂਵਾਲ ਦਾ ਵਿਆਹ ਗੁਰਸੇਵਕਪਾਲ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਕਮਲ ਪਾਰਕ ਨਿਊ ਰਾਜਗੁਰੂ ਨਗਰ ਲੁਧਿਆਣਾ ਨਾਲ 18 ਅਗਸਤ 2019 ਨੂੰ ਹੋਇਆ ਸੀ।


ਸਹੁਰਾ ਪਰਿਵਾਰ ਨੇ ਲਖਬੀਰ ਕੌਰ ਨੂੰ ਕੈਨੇਡਾ ਭੇਜਣ ਲਈ ਕਰੀਬ 26 ਲੱਖ ਰੁਪਏ ਖ਼ਰਚ ਕੀਤੇ ਸਨ ਤਾਂ ਜੋ ਉਸਦਾ ਪੁੱਤਰ ਵੀ ਕੈਨੇਡਾ ਜਾ ਕੇ ਸੈਟਲ ਹੋ ਸਕੇ। ਪਰ ਕੈਨੇਡਾ ਗਈ ਲਾੜੀ ਨੇ ਆਪਣੇ ਪਤੀ ਨੂੰ ਉੱਥੇ ਬੁਲਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਇਸ ਤੋਂ ਬਾਅਦ ਪੀੜਤ ਪਰਿਵਾਰ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ।


ਸ਼ਿਕਾਇਤ ਦਰਜ ਹੋਣ ਤੋਂ ਬਾਅਦ ਲਖਬੀਰ ਕੌਰ ਪੁਲਿਸ ਦੀ ਗ੍ਰਿਫ਼ਤ ਤੋਂ ਬਚਣ ਲਈ 24 ਫਰਵਰੀ 2024 ਤੋਂ ਆਪਣੇ ਘਰ ਆਉਣ ਦੀ ਬਜਾਏ ਇਧਰ-ਉਧਰ ਲੁਕੀ ਹੋਈ ਸੀ। ਇਸ ਤੋਂ ਬਾਅਦ ਉਹ ਨੇਪਾਲ ਦੇ ਰਸਤੇ ਕੈਨੇਡਾ ਜਾ ਰਹੀ ਸੀ। ਪੁਲਿਸ ਨੇ ਨੇਪਾਲ ਏਅਰਪੋਰਟ ਉਤੇ ਉਸ ਨੂੰ ਫੜ ਲਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਜੁਡੀਸ਼ੀਅਲ ਰਿਮਾਂਡ ਉਤੇ ਭੇਜ ਦਿੱਤਾ ਗਿਆ।


ਇਹ ਵੀ ਪੜ੍ਹੋ : World Hypertension Day: ਚੰਡੀਗੜ੍ਹ 'ਚ ਹਰ ਦੂਜਾ ਸਖ਼ਸ਼ ਹਾਈ ਬਲੱਡ ਪਰੈਸ਼ਰ ਦਾ ਮਰੀਜ਼; ਜ਼ਿਆਦਾਤਰ ਲੋਕ ਅਣਜਾਣ


ਪੀੜਤ ਪਤੀ ਨੇ ਦੱਸਿਆ ਕਿ ਕੈਨੇਡਾ ਜਾ ਕੇ ਨਾ ਕੋਈ ਫੋਨ ਕੀਤਾ ਅਤੇ ਉਲਟਾ ਉਸ ਤੋਂ ਢਾਈ ਲੱਖ ਰੁਪਏ ਦੀ ਮੰਗ ਕਰਨ ਲੱਗੀ ਜਿਸ ਦੀ ਸ਼ਿਕਾਇਤ ਕੀਤੀ ਅਤੇ ਪੁਲਿਸ ਨੇ ਮੁਲਜ਼ਮ ਲੜਕੀ ਨੂੰ ਗ੍ਰਿਫਤਾਰ ਕਰ ਕੇ ਜੁਡੀਸ਼ੀਅਲ ਰਿਮਾਂਡ ਉਤੇ ਭੇਜ ਦਿੱਤਾ ਹੈ।


ਇਹ ਵੀ ਪੜ੍ਹੋ : Ludhiana News: ਲੁਧਿਆਣਾ ਲਈ ਰਵਨੀਤ ਬਿੱਟੂ ਦਾ ਵਿਜ਼ਨ ਡਾਕੂਮੈਂਟ ਪੇਸ਼, ਏਮਜ਼ ਅਤੇ ਮੈਟਰੋ ਚੱਲੇਗੀ ਜਲਦ- ਬਿੱਟੂ