Punjab's CM Bhagwant Mann or Raghav Chadha: ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਕ ਚੈਨਲ ’ਤੇ ਇੰਟਰਵਿਊ ਦੌਰਾਨ CM ਭਗਵੰਤ ਮਾਨ ਅਤੇ ਰਾਜ ਸਭਾ ਮੈਂਬਰ ਰਾਘਵ ਚੱਢਾ ’ਤੇ ਤਿੱਖਾ ਹਮਲਾ ਬੋਲਿਆ। 


COMMERCIAL BREAK
SCROLL TO CONTINUE READING


ਕੈਪਟਨ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਦੇ ਅਸਲ ਮੁੱਖ ਮੰਤਰੀ ਕੌਣ ਹੈ? ਭਗਵੰਤ ਮਾਨ ਜਾਂ ਰਾਘਵ ਚੱਢਾ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਦੇ ਮੁੱਦਿਆਂ ਨਾਲ ਸਬੰਧਿਤ ਫਾਈਲਾਂ ਸਿੱਧੀਆਂ ਰਾਘਵ ਚੱਢਾ ਕੋਲ ਪਹੁੰਚਦੀਆਂ ਹਨ। 
ਜ਼ਿਕਰਯੋਗ ਹੈ ਕਿ ਕੈਪਟਨ ਇਸ ਵੇਲੇ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ, ਜਿਸ ਤੋਂ ਬਾਅਦ ਉਹ ਲਗਾਤਾਰ ਭਗਵੰਤ ਮਾਨ ਸਰਕਾਰੀ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾ ਰਹੇ ਹਨ। 



ਕੈਪਟਨ ਅਮਰਿੰਦਰ ਸਿੰਘ ਦਾ ਸਵਾਲ ’ਤੇ ਰਾਘਵ ਚੱਢਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, "ਮੈਂ ਮਨ, ਪਰਿਵਾਰ ਅਤੇ ਦਿਲੋਂ ਪੰਜਾਬੀ ਹਾਂ ਤੇ ਹਰ ਪੱਖੋਂ ਪੰਜਾਬ ਦਾ ਭਲਾ ਚਾਹੁੰਦਾ ਹਾਂ। ਮੈਨੂੰ ਮੇਰੀ ਪਾਰਟੀ, ਭਗਵੰਤ ਮਾਨ ਅਤੇ ਕੇਜਰੀਵਾਲ ਨੇ ਜੋ ਜ਼ਿੰਮੇਵਾਰੀ ਦਿੱਤੀ ਹੈ, ਉਸਨੂੰ ਬਾਖ਼ੂਬੀ ਨਿਭਾਅ ਰਿਹਾ ਹਾਂ।


 
ਉਨ੍ਹਾਂ ਦੱਸਿਆ ਕਿ 'ਦਿੱਲੀ ’ਚ ਰਾਜ ਸਭਾ ਦੇ ਸੈਸ਼ਨ ਵੇਲੇ ਮੈਂ ਹਫ਼ਤੇ ਦੇ ਆਖ਼ਰੀ ਦਿਨ ਅਤੇ ਇਸ ਤੋਂ ਇਲਾਵਾ ਆਪਣਾ ਸਾਰਾ ਸਮਾਂ ਪੰਜਾਬ ਨੂੰ ਦਿੰਦਾ ਹਾਂ। ਇੱਕ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਉਹ ਪੰਜਾਬ ਲਈ ਕੰਮ ਕਰਦੇ ਹਨ ਤੇ ਪੰਜਾਬ ਨਾਲ ਸਬੰਧਤ ਸਾਰੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਂਦੇ ਹਨ। 



ਰਾਘਵ ਚੱਢਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਹਨ, ਪਰ ਉਹ ਪੰਜਾਬ ਦੇ ਸੁਪਰ-ਡੁਪਰ ਮੁੱਖ ਮੰਤਰੀ ਦੇ ਸੁਪਰ-ਡੁਪਰ ਛੋਟੇ ਭਰਾ ਹਨ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਸਣੇ ਸਾਰੀਆਂ ਵਿਰੋਧੀ ਧਿਰਾਂ ਉਨ੍ਹਾਂ ਦੀ ਕਾਰਗੁਜ਼ਾਰੀ ’ਤੇ ਸਵਾਲ ਨਹੀਂ ਚੁੱਕ ਸਕਦੀਆਂ। ਜਿਸ ਕਾਰਨ ਉਹ ਸਿਰਫ਼ ਅਜਿਹੇ ਮਸਲੇ ਖੜ੍ਹੇ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। 



ਕੈਪਟਨ ਵਲੋਂ ਉਨ੍ਹਾਂ ’ਤੇ ਕੀਤੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਪੰਜਾਬ ਅਤੇ 'ਆਪ' ਦੀ ਚਿੰਤਾ ਛੱਡ ਆਪਣੇ ਕੰਮ ਵੱਲ ਧਿਆਨ ਦੇਣ।  


ਇਹ ਵੀ ਪੜ੍ਹੋ: ਲੁਧਿਆਣਾ ’ਚ ਅਗਵਾ ਹੋਏ ਬੱਚੇ ਨੂੰ ਬੋਰੀ ’ਚ ਬੰਨ ਸੁੱਟਿਆ ਸੀ ਟ੍ਰੇਨ ’ਚ, ਫਿਲੌਰ ਦੇ TT ਦੀ ਮਦਦ ਨਾਲ ਪਹੁੰਚਿਆ ਘਰ