ਚੰਡੀਗੜ੍ਹ-ਲੁਧਿਆਣਾ ਹਾਈਵੇ `ਤੇ ਗਾਂ ਨਾਲ ਟੱਕਰਾਈ ਕਾਰ; ਸ਼ੂਗਰ ਮਿੱਲ ਦੇ ਚੀਫ਼ ਇੰਜੀਨੀਅਰ ਦੀ ਮੌਤ
Chief Engineer Sugar Mill Died: ਕਾਰ ਦੀ ਗਾਂ ਨਾਲ ਟੱਕਰ ਤੋਂ ਬਾਅਦ ਗੱਡੀ ਹਵਾ ਵਿੱਚ ਉੱਡਣ ਲੱਗੀ। ਕਾਰ ਡਿੱਗਦੇ ਹੀ ਉਸ ਨੇ ਆਪਣੀ ਕਾਰ ਵੀ ਰੋਕ ਲਈ। ਜ਼ਖਮੀ ਅਮਿੰਦਰ ਪਾਲ ਨੂੰ ਸਵਿਫਟ ਕਾਰ `ਚੋਂ ਬਾਹਰ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ ਗਈ।
Ludhiana accident news: ਆਏ ਦਿਨ ਹੋ ਰਹੇ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਸੜਕ ਹਾਦਸਿਆਂ ਵਿੱਚ ਵਾਧਾ ਹੋ ਰਿਹਾ। ਇਸੇ ਤਰ੍ਹਾਂ ਅੱਜ ਸਮਰਾਲਾ ਵਿਖੇ ਚੰਡੀਗੜ੍ਹ ਲੁਧਿਆਣਾ ਹਾਈਵੇ 'ਤੇ ਮਰੀ ਹੋਈ ਅਵਾਰਾ ਗਾਂ ਦੀ ਵਜ੍ਹਾ ਨਾਲ ਭਿਆਨਕ ਸੜਕ ਹਾਦਸਾ ਹੋਇਆ। ਇਸ ਹਾਦਸੇ ਵਿਚ ਪਹਿਲਾਂ ਤਾਂ ਇਕ ਡਸਟਰ ਕਾਰ ਟਕਰਾਈ ਜਿਸ ਵਿੱਚ ਸਵਾਰ ਵਿਅਕਤੀ ਦਾ ਸ਼ਰੀਰਿਕ ਨੁਕਸਾਨ ਨਹੀਂ ਹੋਇਆ ਪਰ ਉਸਦੀ ਕਾਰ ਦਾ ਕਾਫੀ ਨੁਕਸਾਨ ਹੋਇਆ।
ਕੁਝ ਸਮਾਂ ਬਾਅਦ ਇਕ ਹੋਰ ਮੋਹਾਲੀ ਸਾਈਡ ਤੋਂ ਆਉਂਦੀ ਹੋਈ ਕਾਰ ਉਸ ਮਰੀ ਹੋਈ ਗਾਂ ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਕਾਰ ਵਿੱਚ ਸਵਾਰ ਵਿਅਕਤੀ ਦੀ ਮੌਤ ਹੋ ਗਈ ਜਿਸ ਦਾ ਨਾਮ ਅਮਿੰਦਰਪਾਲ ਸਿੰਘ ਦਿਲਾਵਰੀ ਦੱਸਿਆ ਜਾ ਰਿਹਾ ਹੈ। ਇਹ ਵਿਅਕਤੀ ਜੋ ਕਿ ਬੁੱਢੇ ਆਲ ਸ਼ੂਗਰ ਮਿੱਲ ਵਿਚ ਚੀਫ਼ ਇੰਜੀਨੀਅਰ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਅਮਿੰਦਰਪਾਲ ਸਿੰਘ ਆਪਣੇ ਘਰ ਮੌਹਾਲੀ ਤੋਂ ਬੁੱਢੇਵਾਲ ਸ਼ੂਗਰ ਮਿੱਲ ਵਿਚ ਜਾ ਰਿਹਾ ਸੀ ਰਸਤੇ ਵਿਚ ਉਸ ਨਾਲ ਇਹ ਭਿਆਨਕ ਹਾਦਸਾ ਵਾਪਰ ਗਿਆ।
ਇਹ ਵੀ ਪੜ੍ਹੋ: ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੀ ਚਪੇਟ 'ਚ 10 ਸਾਲਾਂ ਬੱਚਾ, ਹਾਲਤ ਗੰਭੀਰ
ਇਸ ਮੌਕੇ 'ਤੇ ਮੌਜੂਦ ਰਣਜੀਤ ਕੌਰ ਵਾਸੀ ਸਮਰਾਲਾ ਦੱਸਿਆ ਉਹ ਚੰਡੀਗੜ੍ਹ ਤੋਂ ਸਮਰਾਲਾ ਵਿਖੇ ਆ ਰਹੇ ਸਨ ਤਾਂ ਉਨ੍ਹਾਂ ਦੇਖਿਆ ਕਿ ਮਰੀ ਹੋਈ ਗਾਂ ਦੇ ਨਾਲ ਇੱਕ ਕਾਰ ਟਕਰਾਈ ਕਾਰ ਨੇ ਤਿੰਨ ਚਾਰ ਪਲਟੀਆ ਖਾਦੀਆ ਜਦੋਂ ਉਹਨਾਂ ਨੇ ਕਾਰ ਵਿਚ ਦੇਖਿਆ ਤਾਂ ਇੱਕ ਵਿਅਕਤੀ ਕਾਰ ਵਿਚ ਸੀ ਜਿਸਦੇ ਸਾਹ ਚਲਦੇ ਸਨ। ਰਾਹ ਜਾਂਦੇ ਲੋਕਾਂ ਦੀ ਮਦਦ ਨਾਲ ਗੱਡੀ ਵਿੱਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਗੱਡੀ ਵਿੱਚੋਂ ਕੱਢਣ ਤੋਂ ਬਾਅਦ ਉਨ੍ਹਾਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ਵਿਚ ਐਮਬੂਲੈਸ ਦੀ ਮਦਦ ਨਾਲ ਭੇਜ ਦਿੱਤਾ। ਰਣਜੀਤ ਕੌਰ ਨੇ ਦੱਸਿਆ ਕਿ ਇਹ ਸਾਰਾ ਹਾਦਸਾ ਉਸ ਮਰੀ ਹੋਈ ਗਾਂ ਦੀ ਵਜ੍ਹਾ ਨਾਲ ਹੋਇਆ ਹੈ। ਉਨ੍ਹਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਅਵਾਰਾ ਪਸ਼ੂਆਂ ਦਾ ਹੱਲ ਕੀਤਾ ਜਾਵੇ।
ਸਰਕਾਰੀ ਹਸਪਤਾਲ ਦੀ ਡਾਕਟਰ ਸੰਚਾਰੀ ਸਾਹ ਨੇ ਦੱਸਿਆ ਕਿ ਉਹਨਾਂ ਨੂੰ ਰੋੜ ਐਕਸੀਰੈਂਟ ਦੇ ਸੰਬੰਧ ਵਿੱਚ ਅਮਿੰਦਰਪਾਲ ਸਿੰਘ ਦੇ ਵਿਅਕਤੀ ਨੂੰ ਲਿਆਂਦਾ ਗਿਆ ਜਿਸਦੀ ਮੌਤ ਪਹਿਲਾਂ ਹੀ ਹੋ ਚੁੱਕੀ ਸੀ ਜਿਨ੍ਹਾਂ ਦੀ ਕਾਰ ਦਾ ਐਕਸੀਡੇਂਟ ਰੋਡ 'ਤੇ ਮਰੀ ਹੋਈ ਗਾਂ ਨਾਲ ਹੋਇਆ ਸੀ। ਉਨ੍ਹਾਂ ਦੀ ਮ੍ਰਿਤਕ ਦੀ ਦੇਹ ਨੂੰ ਮੋਰਚਰੀ ਵਿਚ ਰੱਖ ਦਿੱਤਾ ਗਿਆ ਹੈ ਅਤੇ ਪੁਲਿਸ ਵੱਲੋਂ ਉਨ੍ਹਾਂ ਦੇ ਘਰ ਦਿਆਂ ਨੂੰ ਸੂਚਨਾ ਦੇ ਦਿੱਤੀ ਗਈ ਹੈ।