Ludhiana News: ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਮਾਮਲੇ ਵਿੱਚ ਕਿਸਾਨ ਯੂਨੀਅਨ ਨੇ ਆਪਣੇ ਸਾਥੀਆਂ ਨਾਲ ਮੀਟਿੰਗ ਕੀਤੀ। ਦਰਅਸਲ ਵਿੱਚ ਕਿਸਾਨਾਂ ਦੀ ਡਿਪਟੀ ਕਮਿਸ਼ਨਰ ਦਫਤਰ ਵਿੱਚ ਡਿਪਟੀ ਕਮਿਸ਼ਨਰ ਅਤੇ ਐਨਐਚਆਈ ਦੇ ਅਧਿਕਾਰੀਆਂ ਨਾਲ ਮੀਟਿੰਗ ਭਲਕੇ ਮੀਟਿੰਗ ਹੋਵੇਗੀ। ਇਸ ਤੋਂ ਪਹਿਲਾਂ ਹੋਈ ਮੀਟਿੰਗ ਬੇਸਿੱਟਾ ਰਹੀ ਸੀ।


COMMERCIAL BREAK
SCROLL TO CONTINUE READING

ਲੁਧਿਆਣਾ ਲਾਡੋਵਾਲ ਟੋਲ ਪਲਾਜ਼ਾ ਪਿਛਲੇ 26 ਦਿਨਾਂ ਤੋਂ ਬਿਲਕੁਲ ਕਿਸਾਨਾਂ ਵੱਲੋਂ ਫਰੀ ਕੀਤਾ ਹੋਇਆ ਹੈ। ਕਿਸਾਨਾਂ ਵੱਲੋਂ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਕਿਸਾਨਾਂ ਦੀ ਮੰਗ ਸੀ ਕਿ ਲਾਡੋਵਾਲ ਟੋਲ ਪਲਾਜ਼ਾ ਦੇ ਰੇਟ ਘੱਟ ਕੀਤੇ ਜਾਣ ਤੇ 20 ਕਿਲੋਮੀਟਰ ਦੇ ਦਾਇਰੇ ਵਿੱਚ ਰਹਿਣ ਵਾਲੇ ਲੋਕਾਂ ਤੋਂ ਟੋਲ ਪਲਾਜ਼ਾ ਨਾ ਲਿਆ ਜਾਵੇ ਅਤੇ ਜੋ ਵੀ ਕੰਮ ਟੋਲ ਪਲਾਜ਼ਾ ਨੇ ਸੜਕਾਂ ਉੱਪਰ ਕਰਨੇ ਨੇ ਉਹ ਨੇਪਰੇ ਚਾੜ੍ਹੇ ਜਾਣ।


ਇਸ ਨੂੰ ਲੈ ਕੇ ਕਿਸਾਨਾਂ ਨੇ ਟੋਲ ਪਲਾਜ਼ੇ ਨੂੰ ਮੁਫ਼ਤ ਕਰ ਦਿੱਤਾ ਜਿਸ ਨਾਲ ਤਕਰੀਬਨ 26 ਕਰੋੜ ਰੁਪਏ ਦਾ ਟੋਲ ਦਾ ਨੁਕਸਾਨ ਹੋਇਆ ਹੈ ਤੇ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ। ਇਸ ਸਬੰਧੀ ਲੁਧਿਆਣਾ ਡਿਪਟੀ ਕਮਿਸ਼ਨਰ ਨੇ ਇੱਕ ਮੀਟਿੰਗ ਦੋ ਦਿਨ ਪਹਿਲਾਂ ਕੀਤੀ ਸੀ ਜਿਸ ਵਿੱਚ ਐਨਐਚਏ ਆਈ ਦੇ ਅਧਿਕਾਰੀ ਅਤੇ ਕਿਸਾਨ ਤੇ ਡਿਪਟੀ ਕਮਿਸ਼ਨਰ ਨੇ ਇਸ ਮੁੱਦੇ ਤੇ ਵਿਚਾਰ-ਵਟਾਂਦਰਾ ਕੀਤਾ ਸੀ ਪਰ ਲੰਬੀ ਮੀਟਿੰਗ ਬੇਸਿੱਟਾ ਰਹੀ ਪਰ ਹੁਣ ਅੱਜ ਲਾਡੋਵਾਲ ਟੋਲ ਪਲਾਜ਼ਾ ਉਤੇ ਕਿਸਾਨਾਂ ਦੇ ਵੱਖ-ਵੱਖ ਸੰਗਠਨ ਇਕੱਠੇ ਹੋਏ ਤੇ ਉਨ੍ਹਾਂ ਵੱਲੋਂ ਅੱਜ ਮੀਟਿੰਗ ਕੀਤੀ ਜਾ ਰਹੀ ਹੈ ਅਤੇ ਜਿਸ ਸਬੰਧੀ ਕੱਲ੍ਹ 11 ਜੁਲਾਈ ਨੂੰ ਡਿਪਟੀ ਕਮਿਸ਼ਨਰ ਨੇ ਇੱਕ ਮੀਟਿੰਗ ਬੁਲਾਈ ਹੈ। ਉਸ ਵਿੱਚ ਕਿਸਾਨਾਂ ਵੱਲੋਂ ਆਪਣਾ ਪੱਖ ਰੱਖਿਆ ਜਾਵੇਗਾ।


ਇਹ ਵੀ ਪੜ੍ਹੋ : Ludhiana News: ਡੀਸੀ ਦਫ਼ਤਰ ਦੇ ਬਾਹਰ ਆਂਗਨਵਾੜੀ ਵਰਕਰਾਂ ਵੱਲੋਂ ਰੋਸ ਪ੍ਰਦਰਸ਼ਨ; ਵਿੱਤ ਮੰਤਰੀ ਨੂੰ ਭੇਜਿਆ ਮੰਗ ਪੱਤਰ


ਕਿਸਾਨਾਂ ਨੇ ਕਿਹਾ ਜੇ ਉਨ੍ਹਾਂ ਦੀ ਸੁਣਵਾਈ ਨਹੀਂ ਹੁੰਦੀ ਜਾਂ ਉਨ੍ਹਾਂ ਨਾਲ ਧੱਕਾ ਕੀਤਾ ਜਾਂਦਾ ਹੈ ਤਾਂ ਉਹ ਇਸਦਾ ਮੂੰਹ ਤੋੜ ਜਵਾਬ ਦੇਣਗੇ। ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਗੱਲਾਂ-ਗੱਲਾਂ ਵਿੱਚ ਸੁਣਾਇਆ ਜਾ ਰਿਹਾ ਸੀ ਚਾਹੇ ਤਾਂ ਧੱਕੇ ਨਾਲ ਚਾਹੇ ਪਿਆਰ ਨਾਲ ਟੋਲ ਪਲਾਜ਼ਾ ਚਲਾਉਣਾ ਹੀ ਪੈਣਾ ਪਰ ਕਿਸਾਨਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਮੀਟਿੰਗ ਵਿੱਚ ਫੈਸਲਾ ਲਿਆ ਜਾਵੇਗਾ ਕਿ ਅਗਲੀ ਰਣਨੀਤੀ ਕੀ ਹੋਵੇਗੀ। ਜੇਕਰ ਉਨ੍ਹਾਂ ਨੂੰ ਇਥੇ ਪੱਕੇ ਤੌਰ ਉਤੇ ਬੈਠਣਾ ਪਿਆ ਤਾਂ ਪੱਕੇ ਤੌਰ ਉਤੇ ਇੱਥੇ ਬੈਠਣਗੇ। ਜੇ ਉਨ੍ਹਾਂ ਨਾਲ ਕੋਈ ਧੱਕੇਸ਼ਾਹੀ ਹੋਈ ਇਸਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ।


ਇਹ ਵੀ ਪੜ੍ਹੋ : Jalandhar By Election LIVE Update: ਜਲੰਧਰ ਜ਼ਿਮਨੀ ਚੋਣ ਲਈ ਅਮਨ-ਅਮਾਨ ਨਾਲ ਨੇਪਰੇ ਚੜ੍ਹੀ ਵੋਟਿੰਗ ਪ੍ਰਕਿਰਿਆ