Ferozepur News: ਵਿਆਹ ਦੌਰਾਨ ਗੋਲ਼ੀ ਚੱਲਣ ਦੇ ਮਾਮਲੇ `ਚ ਲਾੜੀ ਦੇ ਭਰਾ ਤੇ ਪੈਲੇਸ ਮਾਲਕ ਖ਼ਿਲਾਫ਼ ਮਾਮਲਾ ਦਰਜ
Ferozepur News: ਬੀਤੇ ਦਿਨ ਵਿਆਹ ਸਮਾਗਮ ਦੌਰਾਨ ਡੋਲੀ ਚੱਲਣ ਵੇਲੇ ਫਾਇਰਿੰਗ ਦੌਰਾਨ ਲਾੜੀ ਦੇ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
Ferozepur News: ਬੀਤੇ ਦਿਨ ਵਿਆਹ ਸਮਾਗਮ ਦੌਰਾਨ ਡੋਲੀ ਚੱਲਣ ਵੇਲੇ ਫਾਇਰਿੰਗ ਦੌਰਾਨ ਲਾੜੀ ਦੇ ਲੱਗਣ ਕਾਰਨ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਿਸ ਨੇ ਇਸ ਮਾਮਲੇ ਨੂੰ ਸੰਜੀਦਗੀ ਨਾਲ ਲੈਂਦੇ ਹੋਏ ਕਾਰਵਾਈ ਆਰੰਭ ਦਿੱਤੀ ਹੈ।
ਪੁਲਿਸ ਨੇ ਦੁਲਹਨ ਦੇ ਭਰਾ ਅਤੇ ਮੈਰਿਜ ਪੈਲੇਸ ਦੇ ਮਾਲਕ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਪੈਲੇਸ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਹਾ ਜਾ ਹੈ ਕਿ ਵਿਆਹ ਦੀ ਖੁਸ਼ੀ ਵਿੱਚ ਲਾੜੀ ਦੇ ਭਰਾ ਨੇ ਗੋਲੀ ਚਲਾਈ ਸੀ ਦੋ ਲੜਕੀ ਨੂੰ ਜਾ ਲੱਗੀ। ਇਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਫਿਰੋਜ਼ਪੁਰ ਵਿਖੇ ਮੈਰਿਜ ਪੈਲੇਸ ਵਿੱਚ ਵਿਆਹ ਸਮਾਗਮ ਦੌਰਾਨ ਗੋਲੀ ਚੱਲਣ ਦੀ ਘਟਨਾ ਤੋਂ ਬਾਅਦ ਡਿਪਟੀ ਕਮਿਸ਼ਨਰ ਕਮ ਜ਼ਿਲਾ ਮੈਜਿਸਟ੍ਰੇਟ ਫ਼ਰੀਦਕੋਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਕੋਟਕਪੂਰਾ ਦੇ ਡੀਐਸਪੀ ਦਫਤਰ ਵਿੱਚ ਅੱਜ ਸਮੂਹ ਮੈਰਿਜ ਪੈਲੇਸਾਂ ਦੇ ਮਾਲਕਾਂ ਨਾਲ ਜਸਮੀਤ ਸਿੰਘ ਐਸਪੀ(ਡੀ) ਫਰਦੀਕੋਟ ਵੱਲੋਂ ਇੱਕ ਮੀਟਿੰਗ ਕਰਦਿਆਂ ਕਿਹਾ ਫਿਰੋਜ਼ਪੁਰ ਵਿੱਚ ਵਿਆਹ ਦੇ ਪ੍ਰੋਗਰਾਮ 'ਚ ਗੋਲੀ ਚੱਲਣ ਨਾਲ ਵਿਆਹ ਵਾਲੀ ਲੜਕੀ ਗੰਭੀਰ ਜ਼ਖ਼ਮੀ ਹੋ ਗਈ ਹੈ।
ਇਸ ਤੋਂ ਸੁਚੇਤ ਹੁੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟ੍ਰੇਟ ਫਰੀਦਕੋਟ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਹਨ। ਸਾਰੇ ਮੈਰਿਜ ਪੈਲੇਸ ਨੂੰ ਹਦਾਇਤਾਂ ਜਾਰੀ ਕਰਦਿਆਂ ਦੱਸਿਆ ਬੁਕਿੰਗ ਕਰਵਾਉਣ ਤੋਂ ਪਹਿਲਾਂ ਬੁਕਿੰਗ ਲਈ ਆਏ ਪਰਿਵਾਰ ਨੂੰ ਸਖ਼ਤ ਹਦਾਇਤ ਦਿੱਤੀ ਜਾਵੇ ਕੋਈ ਵੀ ਕਿਸੇ ਪ੍ਰਕਾਰ ਦਾ ਅਸਲਾ ਨਾ ਲੈ ਕੇ ਆਵੇ ਨਹੀਂ ਤਾਂ ਉਸ ਉਤੇ ਕਾਰਵਾਈ ਕੀਤੀ ਜਾਵੇਗੀ।
ਪ੍ਰਧਾਨ ਅਸ਼ੋਕ ਸੇਤੀਆ ਨੇ ਦੱਸਿਆ ਫਿਰੋਜ਼ਪੁਰ ਵਿੱਚ ਵਿਆਹ ਦੌਰਾਨ ਗੋਲੀ ਚੱਲਣ ਦੀ ਘਟਨਾ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਨੇ ਸੁਚੇਤ ਹੁੰਦੀਆਂ ਹਦਾਇਤਾਂ ਜਾਰੀਆਂ ਕੀਤੀਆਂ ਹਨ। ਅਸੀਂ ਵੀ ਬੇਨਤੀ ਕਰਦੇ ਹਾਂ ਕਿਸੇ ਵੀ ਪ੍ਰੋਗਰਾਮ ਵਿੱਚ ਕਿਸੇ ਪ੍ਰਕਾਰ ਅਸਲਾ ਨਾ ਲਿਆਂਦਾ ਜਾਵੇ ਤਾਂ ਜੋ ਕਿਸੇ ਮਾੜੀ ਘਟਨਾ ਤੋਂ ਬਚਾ ਰਹੇ।
ਇਹ ਵੀ ਪੜ੍ਹੋ : Karni Sena: ਕਰਨੀ ਸੈਨਾ ਦਾ ਐਲਾਨ; ਅਨਮੋਲ ਬਿਸ਼ਨੋਈ 'ਤੇ ਇੱਕ ਕਰੋੜ, ਗੋਲਡੀ ਬਰਾੜ ਦਾ ਕਤਲ ਕਰਨ 'ਤੇ 51 ਲੱਖ ਰੁਪਏ ਦਾ ਇਨਾਮ