Machhiwara News: ਕਾਂਗਰਸ ਦੀ ਰੈਲੀ `ਚ ਸ਼ਰਾਬ ਵੰਡਣ ਦੀ ਵੀਡੀਓ ਵਾਇਰਲ ਹੋਣ ਪਿਛੋਂ ਚੋਣ ਕਮਿਸ਼ਨ ਵੱਲੋਂ ਮਾਮਲਾ ਦਰਜ
18 ਮਈ ਨੂੰ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ `ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਸ਼ਰਾਬ ਵੰਡੇ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ ਦੀ ਟੀਮ ਵੱਲੋਂ ਜਾਂਚ ਤੋਂ ਬਾਅਦ ਸ੍ਰੀ ਮਾਛੀਵਾੜਾ ਸਾਹਿਬ ਥਾਣੇ ਵਿੱਚ ਸ਼ਰਾਬ ਵੰਡਣ ਦੇ ਦੋਸ਼ ਹੇਠ ਗੁਰਮੀਤ ਸਿੰਘ ਵਾਸੀ ਇੰਦਰਾ ਕ
Machhiwara News: 18 ਮਈ ਨੂੰ ਖੰਨਾ ਦੇ ਸ੍ਰੀ ਮਾਛੀਵਾੜਾ ਸਾਹਿਬ ਇਲਾਕੇ 'ਚ ਕਾਂਗਰਸ ਦੀ ਚੋਣ ਮੀਟਿੰਗ ਦੌਰਾਨ ਸ਼ਰਾਬ ਵੰਡੇ ਜਾਣ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਮਾਮਲੇ ਵਿੱਚ ਚੋਣ ਕਮਿਸ਼ਨ ਵੱਲੋਂ ਸਖ਼ਤ ਕਾਰਵਾਈ ਕੀਤੀ ਗਈ ਹੈ। ਚੋਣ ਕਮਿਸ਼ਨ ਦੀ ਟੀਮ ਵੱਲੋਂ ਜਾਂਚ ਤੋਂ ਬਾਅਦ ਸ੍ਰੀ ਮਾਛੀਵਾੜਾ ਸਾਹਿਬ ਥਾਣੇ ਵਿੱਚ ਸ਼ਰਾਬ ਵੰਡਣ ਦੇ ਦੋਸ਼ ਹੇਠ ਗੁਰਮੀਤ ਸਿੰਘ ਵਾਸੀ ਇੰਦਰਾ ਕਲੋਨੀ ਮਾਛੀਵਾੜਾ ਸਾਹਿਬ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਨੇ ਲੋਕ ਪ੍ਰਤੀਨਿਧਤਾ ਐਕਟ 1951 ਦੀ ਧਾਰਾ 123 (ਵੋਟ ਲਈ ਉਕਸਾਉਣਾ) ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਸਮਰਾਲਾ ਦੇ ਵਾਰਡ ਨੰਬਰ 13 ਖੰਨਾ ਰੋਡ ਦੇ ਵਸਨੀਕ ਰਣਧੀਰ ਸਿੰਘ ਨੇ ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਜਾਂਚ ਕੀਤੀ ਗਈ। ਇਸ ਮਾਮਲੇ ਵਿੱਚ ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਵੀ ਸਵਾਲ ਉਠਾਏ ਹਨ ਅਤੇ ਪੁਲਿਸ ਨੂੰ ਇਸ ਮਾਮਲੇ ਵਿੱਚ ਸ਼ਰਾਬ ਵੰਡਣ ਵਾਲਿਆਂ ਨੂੰ ਸ਼ਾਮਲ ਕਰਨ ਲਈ ਕਿਹਾ ਹੈ।