ਚੰਡੀਗੜ: ਪੰਜਾਬ ਦੇ ਵਿਚ ਸਖ਼ਤੀ ਦੇ ਬਾਵਜੂਦ ਪਰਾਲੀ ਸਾੜਨ ਦੇ ਮਾਮਲੇ ਘੱਟ ਨਹੀਂ ਹੋਏ। ਕਿਸਾਨਾਂ ਵੱਲੋਂ ਧੜਾਧੜ ਪਰਾਲੀ ਸਾੜੀ ਜਾ ਰਹੀ ਹੈ। ਇਥੋਂ ਤੱਕ ਕਿ ਪਰਾਲੀ ਸਾੜਨ ਦੇ ਮਾਮਲਿਆਂ ਨੇ ਪਿਛਲੇ ਸਾਲਾਂ ਦਾ ਵੀ ਰਿਕਾਰਡ ਤੋੜ ਦਿੱਤਾ ਹੈ। ਪਿਛਲੇ ਸਾਲ ਅਕਤੂਬਰ ਮਹੀਨੇ ਵਿਚ 1, 373 ਮਾਮਲੇ ਰਿਕਾਰਡ ਕੀਤੇ ਗਏ ਸਨ ਜਦਕਿ ਇਸ ਸਾਲ 2022 ਅਕਤੂਬਰ ਮਹੀਨੇ ਵਿਚ 1, 761 ਪਰਾਲੀ ਸਾੜਨ ਦੇ ਮਾਮਲੇ ਸਾਹਮਣੇ ਆਏ ਹਨ।


COMMERCIAL BREAK
SCROLL TO CONTINUE READING

 


ਜੇਕਰ ਪੂਰੇ ਸੀਜ਼ਨ ਵਿਚ ਪਰਾਲੀ ਸਾੜਨ ਦੀ ਗੱਲ ਕਰੀਏ ਤਾਂ ਹੁਣ ਤੱਕ ਪਰਾਲੀ ਸਾੜਨ ਦੇ 13,  873 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਪਿਛਲੇ ਸਾਲ ਇਸ ਸਮੇਂ ਦੌਰਾਨ 10, 229 ਮਾਮਲੇ  ਰਿਕਾਰਡ ਕੀਤੇ ਗਏ ਸਨ।ਪਰਾਲੀ ਸਾੜਨ ਦੇ ਮਾਮਲਿਆਂ ਵਿਚ ਲਗਾਤਾਰ ਵਾਧੇ ਕਾਰਨ ਪੰਜਾਬ, ਦਿੱਲੀ, ਹਰਿਆਣਾ ਅਤੇ ਹੋਰ ਰਾਜਾਂ ਵਿਚ ਪ੍ਰਦੂਸ਼ਣ ਦਾ ਪੱਧਰ ਵੱਧ ਗਿਆ ਹੈ।


 


ਇਕ ਦਿਨ ਵਿਚ ਸੜੀ ਇੰਨੀ ਪਰਾਲੀ


ਬੀਤੇ ਦਿਨੀਂ ਐਤਵਾਰ ਨੂੰ ਪਰਾਲੀ ਸਾੜਨ ਦੇ ਕਈ ਮਾਮਲੇ ਦਰਜ ਕੀਤੇ ਗਏ ਹਨ । ਜਿਹਨਾਂ ਵਿਚੋਂ ਤਰਨਤਾਰਨ ਵਿਚ 110, ਲੁਧਿਆਣਾ 100, ਪਟਿਆਲਾ 249, ਬਠਿੰਡਾ 114, ਸੰਗਰੂਰ 323 ਮਾਮਲੇ ਰਿਕਾਰਡ ਕੀਤੇ ਗਏ।


 


ਪ੍ਰਦੂਸ਼ਣ ਵਿਚ ਚਿੰਤਾਜਨਕ ਵਾਧਾ


ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਪ੍ਰਦੂਸ਼ਣ ਪੱਧਰ ਦੀ ਜੇ ਗੱਲ ਕੀਤੀ ਜਾਵੇ ਤਾਂ ਅਕਤੂਬਰ ਅਤੇ ਨਵੰਬਰ ਵਿਚ ਚਿੰਤਾਜਨਕ ਵਾਧਾ ਹੋ ਰਿਹਾ ਹੈ। ਦਿੱਲੀ ਪ੍ਰਦੂਸ਼ਣ ਦਾ ਕਾਰਨ ਹਰਿਆਣਾ ਅਤੇ ਪੰਜਾਬ ਵਿਚ ਪਰਾਲੀ ਸਾੜਨ ਕਾਰਨ ਹੋਣ ਵਾਲਾ ਧੂੰਆਂ ਦੱਸਿਆ ਜਾ ਰਿਹਾ ਹੈ। ਦੀਵਾਲੀ ਮੌਕੇ ਜਦੋਂ ਪਟਾਕੇ ਚੱਲਦੇ ਹਨ ਤਾਂ ਇਸ ਪ੍ਰਦੂਸ਼ਣ ਦਾ ਪੱਧਰ ਹੋਰ ਵੀ ਵਧ ਜਾਂਦਾ ਹੈ।


 


WATCH LIVE TV