ICICI ਬੈਂਕ ਧੋਖਾਧੜੀ ਮਾਮਲੇ `ਚ CBI ਦੀ ਵੱਡੀ ਕਾਰਵਾਈ, ਵੀਡੀਓਕਾਨ ਦੇ ਚੇਅਰਮੈਨ ਗ੍ਰਿਫ਼ਤਾਰ
ICICI Bank fraud case: ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਹੁਣ ICICI ਬੈਂਕ ਧੋਖਾਧੜੀ ਮਾਮਲੇ `ਚ ਗ੍ਰਿਫਤਾਰ ਕਰ ਲਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਆਰੋਪ ਹੈ ਕਿ ਧੂਤ ਨੇ ਕੋਚਰ ਦੰਪਤੀ ਨਾਲ ਮਿਲ ਕੇ 3250 ਕਰੋੜ ਦਾ ਘਪਲਾ ਕੀਤਾ ਸੀ।
ICICI Bank fraud case news: ਆਈਸੀਆਈਸੀਆਈ ਬੈਂਕ ਧੋਖਾਧੜੀ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (CBI) ਨੇ ਅੱਜ ਵੀਡੀਓਕਾਨ ਦੇ ਚੇਅਰਮੈਨ ਵੇਣੂਗੋਪਾਲ ਧੂਤ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ (CBI) ਮੁਤਾਬਕ ਇਹ ਕਾਰਵਾਈ ਬੈਂਕ ਫਰਾਡ ਮਾਮਲੇ (Bank fraud case) ਵਿੱਚ ਕੀਤੀ ਜਾ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਆਈਸੀਆਈਸੀਆਈ (ICICI) ਦੀ ਸਾਬਕਾ ਸੀਈਓ ਚੰਦਾ ਕੋਚਰ ਅਤੇ ਉਨ੍ਹਾਂ ਦੇ ਪਤੀ ਦੀਪਕ ਕੋਚਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ।
ਸੀਬੀਆਈ ਨੇ ਸ਼ੁੱਕਰਵਾਰ ਨੂੰ ਦੋਵਾਂ ਨੂੰ 2012 ਵਿੱਚ ਵੀਡੀਓਕਾਨ ਸਮੂਹ ਨੂੰ ਬੈਂਕ ਦੁਆਰਾ ਮਨਜ਼ੂਰ ਕਰਜ਼ੇ ਵਿੱਚ ਕਥਿਤ ਧੋਖਾਧੜੀ ਅਤੇ ਬੇਨਿਯਮੀਆਂ ਦੇ ਸਬੰਧ ਵਿੱਚ ਪੁੱਛਗਿੱਛ ਲਈ ਸੰਮਨ ਕੀਤਾ ਸੀ। ਸੀਬੀਆਈ ਦਾ ਦੋਸ਼ ਹੈ ਕਿ ਉਹ ਜਵਾਬ ਦੇਣ ਤੋਂ ਝਿਜਕ ਰਹੇ ਸਨ। ਇਸ ਦੇ ਨਾਲ ਹੀ ਉਹ ਜਾਂਚ 'ਚ ਸਹਿਯੋਗ ਨਹੀਂ ਕਰ ਰਹੇ ਸਨ। ਇਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ 'ਚ ਲੈ ਲਿਆ ਗਿਆ ਸੀ।
ਇਹ ਵੀ ਪੜ੍ਹੋ: ਕ੍ਰਿਸਮਿਸ ਸੈਲਿਬ੍ਰੇਸ਼ਨ 'ਚ ਵੱਖਰੇ ਹੀ ਅੰਦਾਜ਼ 'ਚ ਨਜ਼ਰ ਆਏ ਨੇਹਾ-ਰੋਹਨਪ੍ਰੀਤ, ਵੀਡੀਓ ਨੇ ਜਿੱਤਿਆ ਫੈਨਸ ਦਾ ਦਿਲ
ਐਫਆਈਆਰ ਦਰਜ ਕਰਨ ਤੋਂ ਬਾਅਦ, ਸੀਬੀਆਈ (CBI) ਨੇ 2019 ਵਿੱਚ ਇੱਕ ਬਿਆਨ ਰਾਹੀਂ ਕਿਹਾ ਸੀ ਕਿ ਮੁਲਜ਼ਮ ਨੇ ਆਈਸੀਆਈਸੀਆਈ ਬੈਂਕ ਨੂੰ ਧੋਖਾ ( ICICI Bank fraud case) ਦੇਣ ਲਈ ਇੱਕ ਅਪਰਾਧਿਕ ਸਾਜ਼ਿਸ਼ ਵੀ ਰਚੀ ਸੀ। ਇਸ ਦੇ ਨਾਲ ਹੀ ਪ੍ਰਾਈਵੇਟ ਕੰਪਨੀਆਂ ਦੇ ਕਰਜ਼ੇ ਮਨਜ਼ੂਰ ਕੀਤੇ ਗਏ ਸੀ। ਇੱਕ ਇਲਜ਼ਾਮ ਸਾਹਮਣੇ ਆਇਆ ਹੈ ਕਿ ਵੀਡੀਓਕਾਨ ਦੇ ਪ੍ਰਮੋਟਰ ਵੇਣੂਗੋਪਾਲ ਧੂਤ ਨੇ ਵੀ 2012 ਵਿੱਚ ਵੀਡੀਓਕਾਨ ਸਮੂਹ ਨੂੰ ( ICICI Bank fraud case) ਆਈਸੀਆਈਸੀਆਈ ਬੈਂਕ ਤੋਂ 3,250 ਕਰੋੜ ਰੁਪਏ ਦਾ ਕਰਜ਼ਾ ਲੈਣ ਤੋਂ ਬਾਅਦ ਕਰੋੜਾਂ ਰੁਪਏ ਦਾ ਨਿਵੇਸ਼ ਕੀਤਾ ਸੀ।