CBSE Class 12 Date Sheet 2023: CBSE ਨੇ 12ਵੀਂ ਦੀ ਡੇਟਸ਼ੀਟ `ਚ ਕੀਤਾ ਵੱਡਾ ਬਦਲਾਅ, ਜਾਣੋ ਨਵੀਆਂ ਤਰੀਕਾਂ
CBSE 12th Datesheet Revised: ਸੀਬੀਐਸਈ ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਪ੍ਰੈਕਟੀਕਲ ਬਾਰੇ ਪਹਿਲਾਂ ਹੀ ਅਧਿਕਾਰਤ ਨੋਟਿਸ ਜਾਰੀ ਕਰ ਦਿੱਤਾ ਹੈ। CBSE ਦੇ ਨੋਟਿਸ ਦੇ ਅਨੁਸਾਰ, ਪ੍ਰੈਕਟੀਕਲ 1 ਜਨਵਰੀ 2023 ਤੋਂ ਸ਼ੁਰੂ ਹੋਣਗੇ।
CBSE Class 12th Revised datesheet news: ਸਟੂਡੈਂਟਸ ਲਈ ਅਹਿਮ ਖ਼ਬਰ ਹੈ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ CBSE ਬੋਰਡ ਪ੍ਰੀਖਿਆ 2023 ਦੀਆਂ ਤਰੀਕਾਂ ਨੂੰ ਬਦਲ ਦਿੱਤਾ ਹੈ। ਸੀਬੀਐਸਈ ਨੇ 12ਵੀਂ ਜਮਾਤ ਦੀ ਡੇਟਸ਼ੀਟ ਵਿੱਚ ਕੁਝ ਬਦਲਾਅ ਕੀਤੇ ਹਨ। ਦੁਬਾਰਾ ਸ਼ੇਅਰ ਕੀਤੀ ਗਈ ਡੇਟਸ਼ੀਟ CBSE ਦੁਆਰਾ ਅਧਿਕਾਰਤ ਸਾਈਟ cbse.gov.in 'ਤੇ ਜਾਰੀ ਕੀਤੀ ਗਈ ਹੈ। ਸਟੂਡੈਂਟਸ ਇਹ ਡੇਟਸ਼ੀਟ ਦੁਬਾਰਾ ਦੇਖ ਸਕਦੇ ਹਨ।
ਬੋਰਡ ਨੇ ਕੁਝ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਹੈ। ਇਸ ਦੇ ਅਨੁਸਾਰ, ਉਰਦੂ ਇਲੈਕਟਿਵ, ਸੰਸਕ੍ਰਿਤ, ਕਾਰਨਾਟਿਕ ਸੰਗੀਤ ਵਿਸ਼ੇ ਦੀ ਪ੍ਰੀਖਿਆ ਦੀ ਮਿਤੀ (CBSE Class 12th Revised datesheet) ਬਦਲ ਦਿੱਤੀ ਗਈ ਹੈ। ਇਨ੍ਹਾਂ ਵਿਸ਼ਿਆਂ ਦੀ ਪ੍ਰੀਖਿਆ 04 ਅਪ੍ਰੈਲ 2023 ਨੂੰ ਹੋਣੀ ਸੀ ਪਰ ਬੋਰਡ ਨੇ ਇਨ੍ਹਾਂ ਵਿਸ਼ਿਆਂ ਦੀ ਤਰੀਕ ਵਧਾ ਦਿੱਤੀ ਹੈ। ਦਰਅਸਲ 12ਵੀਂ ਜਮਾਤ ਦੀਆ ਇਹ ਪ੍ਰੀਖਿਆਵਾਂ 27 ਮਾਰਚ ਨੂੰ ਹੋਣਗੀਆਂ।
ਸੀਬੀਐਸਈ ਨੇ ਹਾਲ ਹੀ ਵਿੱਚ 10ਵੀਂ, 12ਵੀਂ ਦੀ ਡੇਟਸ਼ੀਟ (CBSE Class 12th Revised datesheet) ਜਾਰੀ ਕੀਤੀ ਹੈ। ਇਸ ਅਨੁਸਾਰ ਦੋਵੇਂ ਜਮਾਤਾਂ ਦੀਆਂ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ। ਦੂਜੇ ਪਾਸੇ, 12ਵੀਂ ਕਲਾਸ ਲਈ, ਉੱਦਮਤਾ ਪ੍ਰੀਖਿਆ ਪਹਿਲੇ ਦਿਨ ਯਾਨੀ 15 ਫਰਵਰੀ, 2023 ਨੂੰ ਹੋਵੇਗੀ। 16 ਫਰਵਰੀ 2023 ਨੂੰ ਬਾਇਓਟੈਕਨਾਲੋਜੀ, ਇੰਜੀਨੀਅਰਿੰਗ ਗ੍ਰਾਫਿਕਸ, ਇਲੈਕਟ੍ਰੋਨਿਕਸ ਟੈਕਨਾਲੋਜੀ, ਸ਼ਾਰਟਹੈਂਡ (ਅੰਗਰੇਜ਼ੀ), ਸ਼ਾਰਟਹੈਂਡ (ਹਿੰਦੀ), ਫੂਡ ਨਿਊਟ੍ਰੀਸ਼ਨ, ਲਾਇਬ੍ਰੇਰੀ ਅਤੇ ਸੂਚਨਾ ਵਿਗਿਆਨ ਦੀ ਪ੍ਰੀਖਿਆ ਲਈ ਜਾਵੇਗੀ।
ਇਹ ਵੀ ਪੜ੍ਹੋ: ਛੁੱਟੀ 'ਤੇ ਕਰਮਚਾਰੀ ਨੂੰ ਫੋਨ ਕਰਨ 'ਤੇ ਲੱਗੇਗਾ 1 ਲੱਖ ਦਾ ਜੁਰਮਾਨਾ! ਜਾਣੋ ਨਵੀਂ ਪਾਲਿਸੀ
https://zeenews.india.com/hindi/zeephh/punjab/fine-employees-with-rs-1-lakh-for-disturbing-colleagues-on-holidays-rbphh/1508750
ਪ੍ਰੀਖਿਆਵਾਂ 5 ਅਪ੍ਰੈਲ ਨੂੰ ਖਤਮ ਹੋਣਗੀਆਂ। ਵਿਦਿਆਰਥੀ ਸਮਾਂ-ਸਾਰਣੀ ਨੂੰ ਡਾਊਨਲੋਡ ਕਰਨ ਲਈ ਪੋਰਟਲ 'ਤੇ ਲੌਗਇਨ ਕਰ ਸਕਦੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਸ ਸਾਲ 34 ਲੱਖ ਤੋਂ ਵੱਧ ਵਿਦਿਆਰਥੀਆਂ ਨੇ CBSE ਜਮਾਤ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆ 2023 ਲਈ ਰਜਿਸਟ੍ਰੇਸ਼ਨ ਕਰਵਾਈ ਹੈ, ਜਿਸ ਵਿੱਚ 18 ਲੱਖ 10ਵੀਂ ਜਮਾਤ ਵਿੱਚ ਅਤੇ 16 ਲੱਖ 12ਵੀਂ ਜਮਾਤ ਵਿੱਚ ਹਨ। ਇਸ ਤੋਂ ਇਲਾਵਾ, ਹੁਣ 04 ਅਪ੍ਰੈਲ, 2023 ਨੂੰ ਕੋਈ ਪ੍ਰੀਖਿਆ ਨਹੀਂ ਹੋਵੇਗੀ।
ਦੱਸ ਦੇਈਏ ਕਿ 12ਵੀਂ ਜਮਾਤ ਦੀ ਪ੍ਰੀਖਿਆ ਜ਼ਿਆਦਾਤਰ ਪੇਪਰਾਂ ਲਈ ਸਵੇਰੇ 10:30 ਵਜੇ ਤੋਂ ਦੁਪਹਿਰ 1:30 ਵਜੇ ਤੱਕ ਹੋਵੇਗੀ, ਜਦਕਿ ਕੁਝ ਲਈ ਪ੍ਰੀਖਿਆ ਦਾ ਸਮਾਂ ਸਵੇਰੇ 10:30 ਤੋਂ ਦੁਪਹਿਰ 12:30 ਵਜੇ ਤੱਕ ਹੋਵੇਗਾ। ਵਿਦਿਆਰਥੀਆਂ ਨੂੰ ਪ੍ਰਸ਼ਨ ਪੱਤਰ ਪੜ੍ਹਨ ਲਈ 15 ਮਿੰਟ ਦਿੱਤੇ ਜਾਣਗੇ।