Muktsar News: ਹਲਕਾ ਲੰਬੀ ਦੇ ਪਿੰਡ ਮਾਹੂਆਣਾ ਵਿੱਚ ਇਕ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗਣ ਕਾਰਨ ਕਰੀਬ 8 ਸਾਲ ਦੀ ਬੱਚੀ ਦੀ ਹੇਠਾਂ ਆਉਣ ਨਾਲ ਮੌਤ ਹੋ ਗਈ ਜਦਕਿ ਇਕ ਨੌਜਵਾਨ ਜ਼ਖ਼ਮੀ ਹੋ ਗਿਆ। ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।


COMMERCIAL BREAK
SCROLL TO CONTINUE READING

ਪਿਛਲੇਂ ਦਿਨੀਂ ਪਈ ਬਰਸਾਤ ਕਾਰਨ ਲੰਘੀ ਸ਼ਾਮ ਪਿੰਡ ਮਾਹੂਆਣਾ ਦੇ ਰਹਿਣ ਵਾਲੇ ਗਰੀਬ ਪਰਿਵਾਰ ਕੁਲਦੀਪ ਸਿੰਘ ਦੇ ਕਮਰੇ ਦੀ ਛੱਤ ਡਿੱਗ ਪਈ ਜਿਸ ਹੇਠ ਅਰਾਮ ਕਰ ਰਿਹਾ ਕੁਲਦੀਪ ਸਿੰਘ ਦਾ 22 ਸਾਲ ਦਾ ਨੌਜਵਾਨ ਬੇਟਾ ਸੱਟਾਂ ਲੱਗਣ ਕਾਰਨ ਜਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਪਿੰਡ ਵਾਸੀਆਂ ਨੇ ਹਸਪਤਾਲ ਦਾਖਲ ਕਰਵਾਇਆ। ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮਲਬਾ ਉਠਾ ਰਹੇ ਸੀ ਤਾਂ ਰਾਤ ਨੂੰ ਗੁਆਂਢੀਆਂ ਦੀ 8 ਸਾਲ ਬੱਚੀ ਵੀ ਮਲਬੇ ਹੇਠ ਦੱਬੀ ਹੋਈ ਮਿਲੀ।


ਇਹ ਵੀ ਪੜ੍ਹੋ : WhatsApp Group Scam: ਚੰਡੀਗੜ੍ਹ 'ਚ ਦੋ ਲੋਕ ਹੋਏ ਸਾਈਬਰ ਅਪਰਾਧੀਆਂ ਦਾ ਸ਼ਿਕਾਰ; ਵਟਸਐਪ ਸਮੂਹ 'ਚ ਠੱਗੀ ਦੀ ਖੇਡ


ਉਨ੍ਹਾਂ ਨੇ ਦੱਸਿਆ ਕਿ ਬੱਚੀ ਦੇ ਲਾਪਤਾ ਹੋਣ ਉਤੇ ਉਹ ਬੱਚੀ ਨੂੰ ਲੱਭ ਰਹੇ ਸਨ। ਇਸ ਤੋਂ ਬਾਅਦ ਕੁਲਦੀਪ ਸਿੰਘ ਦੇ ਘਰ ਦੀ ਡਿੱਗੀ ਛੱਤ ਦਾ ਮਲਬਾ ਹਟਾਉਣ ਲੱਬ ਪਏ। ਇਸ ਦੌਰਾਨ ਉਨ੍ਹਾਂ ਦੇ ਪੈਰਾਂ ਥੱਲ਼ਿਓਂ ਜ਼ਮੀਨ ਖਿਸਕ ਗਈ।


ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਉਹ ਮਲਬਾ ਹਟਾ ਰਹੇ ਸਨ ਤਾਂ ਰਾਤ ਸਮੇਂ ਗੁਆਂਢੀਆਂ ਦੀ 8 ਸਾਲਾ ਬੇਟੀ ਰਮਨਦੀਪ ਕੌਰ ਉਰਫ਼ ਸੁਖਮਨ ਵੀ ਮਲਬੇ ਹੇਠ ਦੱਬੀ ਹੋਈ ਮਿਲੀ, ਜਿਸ ਦੀ ਮੌਤ ਹੋ ਚੁੱਕੀ ਸੀ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਿੰਡ ਵਾਸੀਆਂ ਅਨੁਸਾਰ ਰਮਨਦੀਪ ਕੌਰ ਉਰਫ਼ ਸੁਖਮਨ ਗੁਆਂਢ ਵਿੱਚ ਹੀ ਰਹਿੰਦੀ ਸੀ ਅਤੇ ਅਕਸਰ ਕੁਲਦੀਪ ਦੇ ਘਰ ਖੇਡਣ ਲਈ ਆਉਂਦੀ ਸੀ। ਬੀਤੀ ਰਾਤ ਵੀ ਅਜਿਹਾ ਹੀ ਵਾਪਰਿਆ ਅਤੇ ਮਕਾਨ ਦੀ ਛੱਤ ਡਿੱਗਣ ਕਾਰਨ ਰਮਨਦੀਪ ਕੌਰ ਉਰਫ਼ ਸੁਖਮਨ ਮਲਬੇ ਹੇਠ ਦੱਬ ਗਈ। ਪਿੰਡ ਵਾਸੀਆਂ ਨੇ ਸਰਕਾਰ ਤੋਂ ਗਰੀਬ ਪਰਿਵਾਰ ਲਈ ਆਰਥਿਕ ਸਹਾਇਤਾ ਦੀ ਮੰਗ ਕੀਤੀ ਹੈ।


 


ਇਹ ਵੀ ਪੜ੍ਹੋ : Sukhbir Singh Badal: ਸੁਖਬੀਰ ਸਿੰਘ ਬਾਦਲ ਤੋਂ ਮੰਗਿਆ ਜਵਾਬ; ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲਿਖਤੀ ਜਵਾਬ ਦੇਣ ਦੇ ਹੁਕਮ