ਮੋਟਰਸਾਈਕਲ ਸਵਾਰ E-Challan machine ਲੈ ਕੇ ਹੋਇਆ ਫ਼ਰਾਰ, ਹੱਥ ਮਲਦਾ ਰਹਿ ਗਿਆ ਪੁਲਿਸ ਵਾਲਾ
ਅਸਲ ’ਚ ਮੁਲਾਜ਼ਮ ਦੇ ਮੋਢੇ ’ਤੇ ਲਟਕੀ ਹੋਈ ਈ-ਚਲਾਣ ਮਸ਼ੀਨ ਮੋਟਰਸਾਈਕਲ ਦੇ ਹੈਂਡਲ ’ਚ ਅਟਕ ਗਈ ਤੇ ਨੌਜਵਾਨ ਚਲਾਣ ਕੱਟਣ ਵਾਲੀ ਮਸ਼ੀਨ ਸਣੇ ਭੱਜਣ ’ਚ ਕਾਮਯਾਬ ਹੋ ਗਿਆ।
Challan machine stuck in bike: ਰਾਜਸਥਾਨ ਦੇ ਜੋਧਪੁਰ ’ਚ ਸ਼ਰੇਆਮ ਸੜਕ ’ਤੇ ਜੋ ਹੋਇਆ, ਉਸਨੂੰ ਵੇਖ ਹਰ ਕੋਈ ਹੈਰਾਨ ਰਹਿ ਗਿਆ। ਪਰ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਗਈ, ਜਿਸਦਾ ਵੀਡੀਓ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਿਹਾ ਹੈ।
ਦਰਅਸਲ ਬਿਨਾ ਹੈਲਮੇਟ (Halmet) ਮੋਟਰਸਾਈਕਲ ਚਲਾ ਰਹੇ ਨੌਜਵਾਨ ਨੂੰ ਫੜਨ ਦੇ ਚੱਕਰ ’ਚ ਹੈੱਡ ਕਾਂਸਟੇਬਲ ਸੜਕ ’ਤੇ ਡਿੱਗ ਪਿਆ। ਅਸਲ ’ਚ ਮੁਲਾਜ਼ਮ ਦੇ ਮੋਢੇ ’ਤੇ ਲਟਕੀ ਹੋਈ ਈ-ਚਲਾਣ ਮਸ਼ੀਨ (E challan machine) ਮੋਟਰਸਾਈਕਲ ਦੇ ਹੈਂਡਲ ’ਚ ਅਟਕ ਗਈ ਤੇ ਨੌਜਵਾਨ ਚਲਾਣ ਕੱਟਣ ਵਾਲੀ ਮਸ਼ੀਨ ਸਣੇ ਭੱਜਣ ’ਚ ਕਾਮਯਾਬ ਹੋ ਗਿਆ।
ਐਤਵਾਰ ਦੀ ਰਾਤ ਤੱਕ ਪੁਲਿਸ ਕਰਮਚਾਰੀ ਈ-ਚਲਾਣ ਮਸ਼ੀਨ ਅਤੇ ਮੋਟਰ-ਸਾਈਕਲ ਸਵਾਰ ਨੌਜਵਾਨ ਨੂੰ ਲੱਭਦੇ ਰਹੇ।
ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆ ਚੈਨ ਸਿੰਘ ਮਹੇਚਾ ਨੇ ਦੱਸਿਆ ਚੀਰਘਰ ਏਰੀਆ ’ਚ ਵਾਹਨਾਂ ਦੀ ਚੈਕਿੰਗ ਚੱਲ ਰਹੀ ਸੀ। ਇਸ ਦੌਰਾਨ ਇੱਕ ਨੌਜਵਾਨ ਬੁਲਟ ਮੋਟਰਸਾਈਕਲ ’ਤੇ ਨਜ਼ਰ ਆਇਆ ਤਾਂ ਮੁਲਾਜ਼ਮ ਚੰਪਾਲਾਲ ਨੇ ਉਸਦੇ ਮੋਟਰਸਾਈਕਲ ਨੂੰ ਫੜ ਲਿਆ। ਪਰ ਨੌਜਵਾਨ ਨੇ ਹੁਸ਼ਿਆਰੀ ਦਿਖਾਉਂਦਿਆ ਮੋਟਰਸਾਈਕਲ ਭੱਜਾ ਲਿਆ। ਇਸ ਜੱਦੋਜਹਿਦ ’ਚ ਮੁਲਾਜ਼ਮ ਦੇ ਮੋਢੇ ’ਤੇ ਟੰਗੀ ਹੋਈ ਈ-ਚਲਾਣ ਮਸ਼ੀਨ ਮੋਟਰਸਾਈਕਲ ’ਚ ਫੱਸ ਗਈ ਅਤੇ ਨੌਜਵਾਨ ਉਸ ਮਸ਼ੀਨ ਨੂੰ ਨਾਲ ਲੈਕੇ ਫ਼ਰਾਰ ਹੋ ਗਿਆ।
ਇਸ ਘਟਨਾ ਤੋਂ ਬਾਅਦ ਏ. ਡੀ. ਸੀ. ਪੀ ਮਹੇਚਾ ਅਤੇ ਟ੍ਰੈਫ਼ਿਕ ਪੁਲਿਸ ਵਾਲਿਆਂ ਸੀ. ਸੀ. ਟੀ. ਵੀ ਫੁਟੇਜ ਅਤੇ ਮੋਟਰਸਾਈਕਲ ਦੀ ਰਜਿਸਟ੍ਰੇਸ਼ਨ ਨੰ. ਦੇ ਅਧਾਰ ’ਤੇ ਤਲਾਸ਼ ਸ਼ੁਰੂ ਕੀਤੀ। ਕਾਫ਼ੀ ਮੁਸ਼ਕਤ ਤੋਂ ਬਾਅਦ ਫ਼ਰਾਰ ਹੋਏ ਨੌਜਵਾਨ ਨੂੰ ਤਾਂ ਕਾਬੂ ਕਰ ਲਿਆ ਗਿਆ ਪਰ ਈ-ਚਲਾਣ ਮਸ਼ੀਨ ਦੀ ਭਾਲ ਕੀਤੀ ਜਾ ਰਹੀ ਹੈ। ਉੱਧਰ ਪੁਲਿਸ ਵਲੋਂ ਹੈੱਡ-ਕਾਂਸਟੇਬਲ ਦੀ ਸ਼ਿਕਾਇਤ ਦੇ ਅਧਾਰ ’ਤੇ ਨੌਜਵਾਨ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ।
ਵੇਖੋ, ਕਿਵੇਂ ਨੌਜਵਾਨ ਮੋਟਰਸਾਈਕਲ ’ਤੇ ਈ-ਚਲਾਣ ਮਸ਼ੀਨ ਲੈ ਕੇ ਹੋਇਆ ਫ਼ਰਾਰ