ਫੈਕਟਰੀ ਹਾਦਸੇ `ਚ ਕੱਟੀਆਂ ਉਂਗਲਾਂ, ਬੱਸ `ਚ ਸਫ਼ਰ ਕਰ ਪਹੁੰਚਿਆ ਵਿਅਕਤੀ PGI, ਦੇਖ ਡਾਕਟਰਾਂ ਦੇ ਉੱਡੇ ਹੋਸ਼!
Chandigarh News: ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਤੋਂ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇੱਕ ਵਿਅਕਤੀ ਆਪਣੀ ਕੱਟੀ ਹੋਈ ਉਂਗਲਾਂ ਲੈ ਕੇ ਖੁਦ ਹਸਪਤਾਲ ਪਹੁੰਚ ਗਿਆ ਜਿਸ ਨੂੰ ਦੇਖ ਡਾਕਟਰ ਵੀ ਹੈਰਾਨ ਹੋ ਗਏ।
Chandigarh News: ਚੰਡੀਗੜ੍ਹ ਦੇ PGI ਹਸਪਤਾਲ ਤੋਂ ਇੱਕ ਬਹੁਤ ਹੀ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਮੰਗਲਵਾਰ ਨੂੰ ਇੱਕ ਵਿਅਕਤੀ ਆਪਣੀ ਕੱਟੀ ਹੋਈ ਉਂਗਲਾਂ ਲੈ ਕੇ ਹਸਪਤਾਲ ਪਹੁੰਚਿਆ ਜਿਸ ਨੂੰ ਦੇਖ ਕਿ ਡਾਕਟਰ ਵੀ ਹੈਰਾਨ ਰਹਿ ਗਏ। ਜਾਣਕਾਰੀ ਮੁਤਾਬਿਕ ਵਿਅਕਤੀ ਭਗਵਾਨਪੁਰ ਵਿੱਚ ਕਾਂਸਲ ਇੰਜੀਨੀਅਰਿੰਗ ਵਿੱਚ ਇੱਕ ਰੇਲ ਕੋਚ ਪਾਰਟਸ ਫੈਕਟਰੀ ਵਿੱਚ ਸਹਾਇਕ ਵਜੋਂ ਕੰਮ ਕਰਦਾ ਹੈ।
ਦੱਸ ਦੇਈਏ ਕਿ ਫੈਕਟਰੀ ਵਿੱਚ ਕੰਮ ਕਰਨ ਦੌਰਾਨ ਉਸਦੀਆਂ ਦੋ ਉਂਗਲਾਂ ਮਸ਼ੀਨ ਨਾਲ ਕੱਟ ਗਈਆਂ। ਜਿਸ ਤੋਂ ਬਾਅਦ ਵਿਅਕਤੀ ਆਪਣੇ ਇੱਕ ਸਾਥੀ ਨਾਲ ਨੇੜਲੇ ਡੇਰਾਬੱਸੀ ਦੇ ਸਿਵਲ ਹਸਪਤਾਲ ਪਹੁੰਚਿਆ ਜਿੱਥੇ ਉਸਨੂੰ ਇਕ ਆਇਸ ਬਾਕਸ ਉਪਲਬਧ ਕਰ ਚੰਡੀਗੜ੍ਹ PGI ਹਸਪਤਾਲ ਰੈਫਰ ਕਰ ਦਿੱਤਾ। ਵਿਅਕਤੀ ਆਪਣੇ ਸਾਥੀ ਨਾਲ ਇੱਕ ਘੰਟੇ ਦਾ ਬੱਸ ਵਿੱਚ ਸਫ਼ਰ ਕਰ PGI ਪਹੁੰਚਿਆ।
ਇਹ ਵੀ ਪੜ੍ਹੋ: Punjab news: ਗੁਰਦਾਸਪੁਰ 'ਚ ਮੁੜ ਤੋਂ ਵੇਖਿਆ ਪਾਕਿਸਤਾਨੀ ਡਰੋਨ; ਕੀਤੇ ਗਏ 28 ਰਾਊਂਡ
PGI ਦੇ ਡਾਕਟਰ ਨੇ ਤੁਰੰਤ ਉਸਦਾ ਇਲਾਜ਼ ਸ਼ੁਰੂ ਕਰ ਦਿੱਤਾ। ਵਿਅਕਤੀ ਦਾ ਇਲਾਜ਼ ਸਮੇਂ ਸਿਰ ਹੋ ਗਿਆ ਪਰ ਵਿਅਕਤੀ ਨੇ ਦੋਸ਼ ਲਗਾਇਆ ਕਿ ਨਾ ਹੀ ਉਸਨੂੰ ਫੈਕਟਰੀ ਵੱਲੋਂ ਕੋਈ ਸਹਾਇਤਾ ਦਿੱਤੀ ਗਈ ਅਤੇ ਨਾ ਹੀ ਸਿਵਲ ਹਸਪਤਾਲ ਵੱਲੋਂ ਕੋਈ ਐਮਬੂਲੈਂਸ ਦਾ ਪ੍ਰਬੰਧ ਕਰਕੇ ਦਿੱਤਾ ਗਿਆ। ਇੱਕ ਪਾਸੇ ਪਰਵਾਸੀ ਨੌਜਵਾਨਾਂ ਦੀ ਹਿੰਮਤ ਹੈ, ਦੂਜੇ ਪਾਸੇ ਫੈਕਟਰੀ ਪ੍ਰਬੰਧਕਾਂ ਅਤੇ ਸਿਹਤ ਅਧਿਕਾਰੀਆਂ ਦੀ ਅਣਗਹਿਲੀ ਸਾਹਮਣੇ ਆਈ ਹੈ।
(ਹਰਨੀਤ ਕੌਰ ਦੀ ਰਿਪੋਰਟ)