PRTC Bus Missing Update: ਮਨਾਲੀ ਗਈ PRTC ਦੀ ਬੱਸ ਹੋਈ ਲਾਪਤਾ! ਬੱਸ ਸਟਾਫ ਦਾ ਫੋਨ ਹੋਇਆ ਬੰਦ
PRTC Bus Missing Update: ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਸੈਕਟਰ 43 ਦੇ ਬੱਸ ਸਟੈਂਡ ਤੋਂ ਰਵਾਨਾ ਹੋਈ ਸੀ। ਇਸ ਨੇ ਸੋਮਵਾਰ ਤੜਕੇ 3 ਵਜੇ ਮਨਾਲੀ ਪਹੁੰਚਣਾ ਸੀ ਪਰ ਹਿਮਾਚਲ `ਚ ਭਾਰੀ ਮੀਂਹ ਕਾਰਨ ਇਹ ਬੱਸ ਉੱਥੇ ਨਹੀਂ ਪਹੁੰਚ ਸਕੀ।
PRTC Bus Missing Update: ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ (PRTC) ਦੀ ਬੱਸ ਜੋ ਚੰਡੀਗੜ੍ਹ ਤੋਂ ਮਨਾਲੀ ਜਾ ਰਹੀ ਸੀ ਅਤੇ ਜਿਸ ਤੋਂ ਐਤਵਾਰ ਨੂੰ ਲਾਪਤਾ ਹੋ ਗਈ। 4 ਦਿਨ ਬਾਅਦ ਵੀ ਬੱਸ ਦਾ ਕੋਈ ਸੁਰਾਗ ਨਹੀਂ ਮਿਲਿਆ। ਬੱਸ ਦਾ ਨੰਬਰ ਪੀਬੀ 65-4893 ਦੱਸਿਆ ਜਾ ਰਿਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਬੱਸ ਸਟਾਫ਼ ਦਾ ਮੋਬਾਈਲ ਵੀ ਬੰਦ ਆ ਰਿਹਾ ਹੈ। ਅਜਿਹੇ 'ਚ ਚਿੰਤਾ ਵੱਧ ਗਈ ਹੈ।
ਵਿਭਾਗ ਇਸ ਮਾਮਲੇ ਵਿੱਚ ਹਾਲੇ ਕੋਈ ਵੀ ਜਾਣਕਾਰੀ ਦੇਣ ਤੋਂ ਗੁਰੇਜ਼ ਕਰ ਰਿਹਾ ਹੈ। ਵਿਭਾਗ ਨੂੰ ਹੁਣ ਤੱਕ ਇਸ ਦੀ ਸਹੀ ਗਿਣਤੀ ਦਾ ਪਤਾ ਵੀ ਨਹੀਂ ਲੱਗਾ ਹੈ। ਅੱਜ ਪੀਆਰਟੀਸੀ ਦੀ ਇੱਕ ਟੀਮ ਮਨਾਲੀ ਰੂਟ 'ਤੇ ਇਸ ਬੱਸ ਨੂੰ ਲੱਭਣ ਲਈ ਰਵਾਨਾ ਹੋਵੇਗੀ। ਅਧਿਕਾਰੀਆਂ ਨੇ ਡਰਾਈਵਰ ਅਤੇ ਕੰਡਕਟਰ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਵੀ ਦੋਵਾਂ ਬਾਰੇ ਕੋਈ ਜਾਣਕਾਰੀ ਨਹੀਂ ਹੈ।
ਇਹ ਵੀ ਪੜ੍ਹੋ: Amritsar News: ਪੰਜਾਬ 'ਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਅੱਗੇ ਆਈ ਸ਼੍ਰੋਮਣੀ ਕਮੇਟੀ; ਕਰ ਰਹੀ ਹਰ ਸੰਭਵ ਕੋਸ਼ਿਸ਼
ਸੂਤਰਾਂ ਅਨੁਸਾਰ ਇਹ ਬੱਸ ਐਤਵਾਰ ਦੁਪਹਿਰ ਕਰੀਬ 2:30 ਵਜੇ ਸੈਕਟਰ 43 ਦੇ ਬੱਸ ਸਟੈਂਡ ਤੋਂ ਰਵਾਨਾ ਹੋਈ ਸੀ। ਇਸ ਨੇ ਸੋਮਵਾਰ ਤੜਕੇ 3 ਵਜੇ ਮਨਾਲੀ ਪਹੁੰਚਣਾ ਸੀ ਪਰ ਹਿਮਾਚਲ 'ਚ ਭਾਰੀ ਮੀਂਹ ਕਾਰਨ ਇਹ ਬੱਸ ਉੱਥੇ ਨਹੀਂ ਪਹੁੰਚ ਸਕੀ।
ਬੱਸ ਦੇ ਡਰਾਈਵਰ ਅਤੇ ਕੰਡਕਟਰ ਦੇ ਫੋਨ ਨੰਬਰ ਬੰਦ ਹਨ। ਵਿਭਾਗ ਨਾਲ ਲਗਾਤਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਕੋਈ ਸੰਪਰਕ ਨਹੀਂ ਹੋ ਸਕਿਆ ਹੈ।
ਇਹ ਵੀ ਪੜ੍ਹੋ: Ferozepur Latest News: ਸਤਲੁਜ 'ਚ ਵਹਿ ਗਿਆ ਫਿਰੋਜ਼ਪੁਰ ਦਾ ਪੁਲ, ਕਈ ਪਿੰਡਾਂ ਨਾਲ ਟੁੱਟਿਆ ਸਪੰਰਕ