Fazilka News (ਸੁਨੀਲ ਨਾਗਪਾਲ): ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਅੱਜ ਪੰਜਾਬ ਸਟੇਟ ਹੈਲਥ ਕੰਟਰੋਲ ਸੁਸਾਇਟੀ ਦੇ ਡਾਇਰੈਕਟਰ ਬੌਬੀ ਗੁਲਾਟੀ ਆਪਣੀ ਟੀਮ ਨਾਲ ਪੁੱਜੇ। ਜਿਨ੍ਹਾਂ ਵੱਲੋਂ ਸਰਕਾਰੀ ਹਸਪਤਾਲ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਸਾਫ਼-ਸਫ਼ਾਈ ਤੋਂ ਲੈ ਕੇ ਹਰ ਉਸ ਸੁਵਿਧਾ ਦਾ ਜਾਇਜ਼ਾ ਲਿਆ ਜੋ ਮਰੀਜ਼ ਨੂੰ ਦਿੱਤੀ ਜਾਣੀ ਚਾਹੀਦੀ ਹੈ। ਇੰਨਾ ਹੀ ਨਹੀਂ 50 ਮਰੀਜ਼ਾਂ ਦਾ ਇੰਟਰਵਿਊ ਵੀ ਲਿਆ ਜਾ ਰਿਹਾ ਹੈ। ਇਸ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ।


COMMERCIAL BREAK
SCROLL TO CONTINUE READING

ਜਾਣਕਾਰੀ ਦਿੰਦੇ ਹੋਏ ਪੰਜਾਬ ਸਟੇਟ ਹੈਲਥ ਕੰਟਰੋਲ ਸੁਸਾਇਟੀ ਦੇ ਡਾਇਰੈਕਟਰ ਬਾਬੀ ਗੁਲਾਟੀ ਨੇ ਦੱਸਿਆ ਕਿ ਅੱਜ ਉਹ ਆਪਣੀ ਟੀਮ ਦੇ ਨਾਲ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਵਿੱਚ ਨਿਰੀਖਣ ਕਰਨ ਪੁੱਜੇ ਹਨ। ਇਸ ਵਿੱਚ ਹਸਪਤਾਲ ਦਾ ਜਨਰਲ ਚੈਕਅੱਪ, ਪਾਰਕਿੰਗ, ਹਰਿਆਲੀ, ਡਾਕਟਰਾਂ ਦੀ ਕਮੀ, ਸਿਹਤ ਸਹੂਲਤਾਂ ਦੀ ਜਾਣਕਾਰੀ ਜੋ ਮਰੀਜ਼ਾਂ ਨੂੰ ਦਿੱਤੀ ਜਾ ਰਹੀ ਹੈ ਜਾਂ ਨਹੀ।


ਇਸ ਨੂੰ ਲੈ ਕੇ ਨਿਰੀਖਣ ਕੀਤਾ ਜਾ ਰਿਹਾ ਹੈ। ਇਸ ਦੌਰਾਨ ਸਰਕਾਰੀ ਹਸਪਤਾਲ ਵਿੱਚ ਕਰੀਬ 50 ਮਰੀਜ਼ਾਂ ਦਾ ਇੰਟਰਵਿਊ ਲਿਆ ਜਾ ਰਿਹਾ ਹੈ ਅਤੇ ਇਸ ਦੀ ਸਾਰੀ ਰਿਪੋਰਟ ਤਿਆਰ ਕਰਕੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ। ਹਾਲਾਂਕਿ ਇਸ ਦੌਰਾਨ ਸਫ਼ਾਈ ਵਿਵਸਥਾ ਅਤੇ ਡਾਕਟਰਾਂ ਦੀ ਕਮੀ ਦਾ ਮੁੱਦਾ ਮੁੱਖ ਰਿਹਾ ਹੈ। ਇਸ ਨੂ ਲੈ ਕੇ ਵੀ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ ਵੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਜਾਵੇਗਾ।


ਇਸ ਤੋਂ ਬਾਅਦ ਸਰਕਾਰੀ ਹਸਪਤਾਲ ਵਿੱਚ ਮਰੀਜ਼ਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਤਾਂ ਕਿ ਹਸਪਤਾਲ ਵਿੱਚ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦਿੱਤੀਆਂ ਜਾ ਸਕਣ। ਬੌਬੀ ਗੁਲਾਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਰ ਉਸ ਪਹਿਲੂ ਦੀ ਜਾਂਛ ਕੀਤੀ ਜਾ ਰਹੀ ਹੈ ਕਿ ਸਰਕਾਰੀ ਹਸਪਤਾਲ ਵਿੱਚ ਡਾਕਟਰ ਕਿੰਨਾ ਸਮਾਂ ਆਪਣੀਆਂ ਸੇਵਾਵਾਂ ਦੇ ਰਹੇ ਹਨ, ਕਿੰਨੇ ਆਪ੍ਰੇਸ਼ਨ ਹੋ ਰਹੇ ਹਨ ਕਿੰਨੇ ਅਲਟਰਾਸਾਊਂਡ ਹੋ ਰਹੇ ਹਨ ਅਤੇ ਕਿੰਨੀਆਂ ਓਪੀਡੀ ਹੋ ਰਹੀਆਂ ਹਨ।


ਐਮਰਜੈਂਸੀ ਵਿੱਚ ਕਿੰਨਾ ਸਮਾਂ ਡਿਊਟੀ ਕਰ ਰਹੇ ਹਨ। ਇਹ ਸਾਰੀ ਰਿਪੋਰਟ ਤਿਆਰ ਕੀਤੀ ਜਾ ਰਹੀ ਹੈ। ਇਸ ਮੌਕੇ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾਕਟਰ ਐਰਿਕ, ਡਾ. ਕਵਿਤਾ ਸਿੰਘ ਸਮੇਤ ਹਸਪਤਾਲ ਦਾ ਸਟਾਫ ਹਾਜ਼ਰ ਰਿਹਾ।