ਚੰਡੀਗੜ: ਖੂਬਸੂਰਤ ਸ਼ਹਿਰ ਚੰਡੀਗੜ ਵਿਚ ਹਾਹਾਕਾਰ ਮੱਚ ਗਈ ਹੈ, ਘਰਾਂ ਤੋਂ ਨਿਕਲ ਕੇ ਲੋਕ ਅਤੇ ਦਫ਼ਤਰਾਂ ਚੋਂ ਨਕਲ ਕੇ ਕਰਮਚਾਰੀ ਸੜਕਾਂ 'ਤੇ ਆ ਗਏ ਹਨ। ਇਥੋਂ ਤੱਕ ਕਿ ਚੰਡੀਗੜ ਵਿਚ ਟ੍ਰੈਫ਼ਿਕ ਵਿਵਸਥਾ ਵੀ ਖਰਾਬ ਹੋ ਗਈ। ਕਿਉਂਕਿ ਸਿਟੀ ਬਿਊਟੀਫ਼ਲ ਵਿਚ ਬਿਜਲੀ ਦੀ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਅਤੇ ਪਾਣੀ ਦੀ ਸਪਲਾਈ ਵੀ ਬੰਦ ਹੋ ਗਈ ਹੈ। ਸ਼ਹਿਰ ਵਿਚ ਇਹ ਹਾਲ ਹੋ ਗਿਆ ਹੈ ਕਿ ਵੱਡੇ-ਵੱਡੇ ਹਸਪਤਾਲਾਂ ਵਿਚ ਬੱਤੀ ਗੁੱਲ ਹੋ ਗਈ ਹੈ।


COMMERCIAL BREAK
SCROLL TO CONTINUE READING

 


ਸ਼ਹਿਰ ਕਿਉਂ ਹੋਇਆ ਹਾਲੋ-ਬੇਹਾਲ


ਦਰਅਸਲ ਬਿਜਲੀ ਵਿਭਾਗ ਦੇ ਕਰਮਚਾਰੀਆਂ ਨੇ ਬਿਜਲੀ ਵਿਭਾਗ ਦੇ ਹੋ ਰਹੇ ਨਿੱਜੀਕਰਨ ਖ਼ਿਲਾਫ਼ ਹੜਤਾਲ ਸ਼ੁਰੂ ਕੀਤੀ ਹੈ ਅਤੇ ਸਾਰਾ ਕੰਮਕਾਰ ਠੱਪ ਕਰਕੇ ਧਰਨੇ 'ਤੇ ਬੈਠ  ਗਏ ਹਨ। ਸ਼ਹਿਰ ਵਿਚ ਬਿਜਲੀ ਦੀ ਇਹ ਸਮੱਸਿਆ 72 ਘੰਟੇ ਜਾਰੀ ਰਹਿ ਸਕਦੀ ਹੈ। ਬਿਜਲੀ ਵਿਭਾਗ ਦੇ ਕਾਮੇ ਨਿਜੀਕਰਨ ਦੇ ਖ਼ਿਲਾਫ਼ ਪੰਜਾਬ ਹਰਿਆਣਾ ਹਾਈਕੋਰਟ ਵੀ ਜਾ ਚੁੱਕੇ ਹਨ। ਹਰਿਆਣਾ ਅਤੇ ਹਿਮਾਚਲ ਦੇ ਬਿਜਲੀ ਮੁਲਾਜ਼ਮ ਹੜਤਾਲੀ ਮੁਲਾਜ਼ਮਾਂ ਦੇ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ। ਬਿਜਲੀ ਵਿਭਾਗ ਦੇ ਸ਼ਿਕਾਇਤ ਕੇਂਦਰ ਤੋਂ ਇਹੀ ਜਵਾਬ ਮਿਲ ਰਿਹਾ ਹੈ ਕਿ ਮੁਲਾਜ਼ਮ ਹੜਤਾਲ ’ਤੇ ਹਨ ਜਦੋਂ ਉਹ ਵਾਪਸ ਆਉਣਗੇ ਤਾਂ ਹੀ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਮਿਲੇਗੀ। ਇਸ ਦੌਰਾਨ ਮੇਅਰ ਸਰਬਜੀਤ ਕੌਰ ਨੇ ਦਾਅਵਾ ਕੀਤਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਪੰਜਾਬ ਤੇ ਹਰਿਆਣਾ ਤੋਂ ਆਊਟਸੋਰਸ ਮੁਲਾਜ਼ਮ ਬੁਲਾ ਲਏ ਹਨ। ਜਲਦੀ ਹੀ ਸ਼ਹਿਰ ਵਿੱਚ ਬਿਜਲੀ ਸਪਲਾਈ ਬਹਾਲ ਕਰ ਦਿੱਤੀ ਜਾਵੇਗੀ। ਮੁਲਾਜ਼ਮਾਂ ਦਾ ਦਾਅਵਾ ਹੈ ਕਿ ਜੇਕਰ ਬਿਜਲੀ ਵਿਭਾਗ ਦਾ ਨਿਜੀਕਰਨ ਹੋ ਗਿਆ ਤਾਂ ਉਹਨਾਂ ਦੀਆਂ ਨੌਕਰੀਆਂ ਪ੍ਰਭਾਵਿਤ ਹੋਣਗੀਆਂ ਅਤੇ ਉਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਵੀ ਜਾ ਸਕਦਾ ਹੈ।


 


ਉਦਯੋਗਿਕ ਖੇਤਰ ਹੋਇਆ ਪ੍ਰਭਾਵਿਤ


ਸ਼ਹਿਰ ਦੇ ਵਿਚ ਇਕਦਮ ਬਿਜਲੀ ਦੀ ਸਮੱਸਿਆ ਖੜੀ ਹੋਣ ਕਾਰਨ ਉਦਯੋਗਿਕ ਖੇਤਰ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਇੰਡੀਸਟਰੀਅਲ ਏਰੀਆ ਫੇਜ਼-1 ਅਤੇ ਫੇਜ਼-2 ਵਿਚ 80 ਪ੍ਰਤੀਸ਼ਤ ਅਦਾਰਿਆਂ ਵਿਚ ਲਾਈਟ ਨਹੀਂ ਹੈ।ਜਿਸ ਨਾਲ ਇੰਡਸਟਰੀ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ। ਜੇਕਰ ਇਹ ਸਥਿਤੀ 3 ਦਿਨ ਤੱਕ ਜਾਰੀ ਰਹੀ ਤਾਂ ਵੱਡੀ ਮੁਸੀਬਤ ਬਣ ਸਕਦੀ ਹੈ।


 


WATCH LIVE TV