ਚੰਡੀਗੜ: ਪੰਜਾਬ ਯੂਨੀਵਰਸਿਟੀ ਅਸ਼ਲੀਲ ਵੀਡੀਓ ਕਾਂਡ ਦੀਆਂ ਪਰਤਾਂ ਹੌਲੀ ਹੌਲੀ ਜਾਂਚ ਦੌਰਾਨ ਖੁੱਲ ਰਹੀਆਂ ਹਨ। ਵੀਡੀਓ ਲੀਕ ਮਾਮਲੇ ਦੇ ਵਿਚ ਹੁਣ ਨਵਾਂ ਖੁਲਾਸਾ ਹੋਇਆ ਹੈ। ਜਿਸ ਵਿਚ ਇਕ ਨਵੇਂ ਲੜਕੇ ਦੀ ਐਂਟਰੀ ਹੋਈ ਹੈ। ਲੜਕੀ ਦੇ ਫੋਨ ਵਿਚੋਂ ਮੋਹਿਤ ਨਾਮ ਦੇ ਲੜਕੇ ਦੀ ਫੋਟੋ ਮਿਲੀ ਹੈ ਅਤੇ ਉਸ ਨਾਲ ਗੱਲਬਾਤ ਦੇ ਕੁਝ ਸਕਰੀਨ ਸ਼ੋਟਸ ਵੀ ਮਿਲੇ ਹਨ। ਲੜਕੀ ਨੇ ਦੱਸਿਆ ਕਿ ਉਸਦੀ ਕਦੇ ਵੀ ਮੋਹਿਤ ਨਾਲ ਮੁਲਾਕਾਤ ਨਹੀਂ ਹੋਈ ਸਿਰਫ਼ ਵਟਸਐਪ ਚੈਟ ਰਾਹੀਂ ਗੱਲਬਾਤ ਹੁੰਦੀ ਸੀ।


COMMERCIAL BREAK
SCROLL TO CONTINUE READING

 


ਪੰਜਾਬ ਪੁਲਿਸ ਦੀ ਰਡਾਰ 'ਤੇ ਹੁਣ ਮੋਹਿਤ ਨਾਮੀ ਲੜਕਾ ਹੈ ਪੁਲਿਸ ਇਸਦਾ ਪਤਾ ਲਗਾਉਣ ਵਿਚ ਜੁੱਟੀ ਹੋਈ ਹੈ। ਲੜਕੀ ਨੇ ਦੱਸਿਆ ਹੈ ਕਿ ਉਹ ਇਹ ਵੀਡੀਓਸ ਆਪਣੇ ਬੁਆਏ ਫਰੈਂਡ ਸੰਨੀ ਨੂੰ ਭੇਜਦੀ ਸੀ ਅਤੇ ਸੰਨੀ ਅੱਗੇ ਮੋਹਿਤ ਨੂੰ ਇਹ ਵੀਡੀਓਸ ਭੇਜਦਾ ਸੀ। ਪੁਲਿਸ ਇਹਨਾਂ ਸਾਰਿਆਂ ਦੇ ਸਬੰਧ ਉਜਾਗਰ ਕਰਨ ਵਿਚ ਲੱਗੀ ਹੋਈ ਹੈ।


 


ਲੜਕੀ ਦੇ ਮੋਬਾਈਲ ਵਿਚ ਬਣੇ ਸੀ ਵਟਸਐਪ ਗਰੁੱਪ


ਪੰਜਾਬ ਪੁਲਸ ਥਾਣਾ ਖਰੜ ਵਿਚ ਦੋਸ਼ੀ ਵਿਦਿਆਰਥੀ ਸਮੇਤ ਤਿੰਨਾਂ ਦੋਸ਼ੀਆਂ ਨੂੰ ਆਹਮੋ-ਸਾਹਮਣੇ ਬੈਠ ਕੇ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਇਹਨਾਂ ਕੋਲੋਂ 4 ਮੋਬਾਈਲ ਫੋਨ ਬਰਾਮਦ ਕੀਤੇ ਹਨ ਜਿਹਨਾਂ ਵਿਚੋਂ 3 ਫੋਨਾਂ ਅੰਦਰ ਵੱਟਸਐਪ ਗੁਰੱਪ ਬਣੇ ਹੋਏ ਸਨ।ਇਹਨਾਂ ਮੋਬਾਈਲ ਫੋਨਾਂ ਵਿਚ ਚੱਲ ਰਹੇ ਨੰਬਰਾਂ ਦੀ ਵੀ ਪੁਲਿਸ ਵੱਲੋਂ ਜਾਂਚ ਕੀਤੀ ਜਵੇਗੀ।ਲੜਕੀ ਦੇ ਫੋਨ ਵਿਚੋਂ 12 ਵੀਡੀਓਸ ਬਰਾਮਦ ਹੋਈਆਂ ਹਨ ਅਤੇ ਜੋ ਵੀਡੀਓਸ ਡਿਲੀਟ ਕੀਤੀਆਂ ਗਈਆਂ ਹਨ ਉਹਨਾਂ ਨੂੰ ਰਿਕਵਰ ਕਰਵਾਇਆ ਜਾਵੇਗਾ।


 


ਵਟਸਐਪ ਗੁਰੱਪਸ ਰਾਹੀਂ ਅੱਗੇ ਭੇਜੀਆਂ ਜਾਂਦੀਆਂ ਸਨ ਵੀਡੀਓਸ


ਪੰਜਾਬ ਅਨੁਸਾਰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫ਼ਤਾਰ ਕੀਤੇ ਗਏ ਦੋਵਾਂ ਲੜਕਿਆਂ ਦੇ ਫ਼ੋਨਾਂ 'ਤੇ ਚੰਡੀਗੜ੍ਹ ਯੂਨੀਵਰਸਿਟੀ 'ਚ ਵਾਪਰੀ ਘਟਨਾ ਤੋਂ ਬਾਅਦ ਮੁੰਬਈ ਅਤੇ ਗੁਜਰਾਤ ਦੇ ਕਈ ਨੰਬਰਾਂ ਤੋਂ ਕਾਲਾਂ ਆਈਆਂ। ਇਹ ਲੜਕੇ ਕਾਲਾਂ ਸਬੰਧੀ ਪੰਜਾਬ ਪੁਲਿਸ ਨੂੰ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕੇ ਹਨ। ਪਰ ਇਕ ਗੱਲ ਸਾਹਮਣੇ ਆਈ ਹੈ ਕਿ ਵਟਸਐਪ ਗਰੁੱਪਸ ਰਾਹੀਂ ਵੀਡੀਓਸ ਅੱਗੇ ਭੇਜੀਆਂ ਜਾਂਦੀਆਂ ਸਨ।


 


WATCH LIVE TV