ਚੰਡੀਗੜ: ਚੰਡੀਗੜ ਯੂਨੀਵਰਸਿਟੀ ਵਿਚ ਵਿਦਿਆਰਥਣਾਂ ਦੀ ਅਸ਼ਲੀਲ ਵੀਡੀਓ ਬਣਾ ਕੇ ਵਾਇਰਲ ਕਰਨ ਦੇ ਮਾਮਲੇ ਵਿਚ ਪੁਲਿਸ ਸਬੂਤ ਇਕੱਠੇ ਕਰਨ ਲਈ ਰਿਮਾਂਡ ਦੀ ਮੰਗ ਕਰ ਸਕਦੀ ਹੈ ਚੰਡੀਗੜ ਯੂਨੀਵਰਸਿਟੀ ਮੋਹਾਲੀ ਨਿਊਡ ਵੀਡੀਓ ਮਾਮਲੇ 'ਚ ਅੱਜ ਮੋਹਾਲੀ ਪੁਲਸ ਦੋਸ਼ੀ ਨੌਜਵਾਨ ਅਤੇ ਲੜਕੀ ਨੂੰ ਅਦਾਲਤ 'ਚ ਪੇਸ਼ ਕਰੇਗੀ। ਪੁਲਿਸ ਤਿੰਨਾਂ ਤੋਂ ਇਤਰਾਜ਼ਯੋਗ ਵੀਡੀਓਜ਼ ਸਬੰਧੀ ਜਾਣਕਾਰੀ ਇਕੱਠੀ ਕਰਨ ਲਈ ਉਨ੍ਹਾਂ ਦੇ ਰਿਮਾਂਡ ਦੀ ਮੰਗ ਕਰ ਸਕਦੀ ਹੈ। ਦੋਸ਼ੀ ਦੀ ਪ੍ਰੇਮਿਕਾ ਅਤੇ ਸੀ. ਯੂ. ਦੀ ਵਿਦਿਆਰਥਣ ਨੇ ਨਿਊਡ ਵੀਡੀਓ ਭੇਜੀ ਸੀ।


COMMERCIAL BREAK
SCROLL TO CONTINUE READING

 


ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਦੋਸ਼ ਲਾਇਆ ਸੀ ਕਿ ਉੱਥੇ ਨਹਾਉਣ ਵਾਲੀਆਂ ਕਈ ਵਿਦਿਆਰਥਣਾਂ ਦੀ ਵੀਡੀਓ ਵਿਦਿਆਰਥਣ ਨੇ ਮੁਲਜ਼ਮਾਂ ਨੂੰ ਭੇਜੀ ਸੀ। ਭਾਵੇਂ ਇਹ ਮਾਮਲਾ ਹਾਲੇ ਜਾਂਚ ਅਧੀਨ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਮੁਹਾਲੀ ਜ਼ਿਲ੍ਹਾ ਪੁਲੀਸ ਮੁੱਢਲੀ ਜਾਂਚ ਵਿੱਚ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਚੁੱਕੀ ਹੈ। ਇਸ ਦੇ ਨਾਲ ਹੀ ਮੁਲਜ਼ਮਾਂ ਦੇ ਮੋਬਾਈਲਾਂ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਸੱਚਾਈ ਸਾਹਮਣੇ ਆਵੇਗੀ।


 


ਕੁੜੀ ਨੇ ਸ਼ਿਮਲਾ ਬੈਠੇ ਮੁੰਡੇ ਨੂੰ ਭੇਜੀ ਸੀ ਵੀਡੀਓ


ਮੁਲਜ਼ਮ ਨੌਜਵਾਨ ਸੰਨੀ ਮਹਿਤਾ ਨੂੰ ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਦੇ ਰੋਹੜੂ ਤੋਂ ਉਸ ਦੇ ਘਰ ਨੇੜਿਓਂ ਗ੍ਰਿਫ਼ਤਾਰ ਕੀਤਾ ਗਿਆ। ਦੋਸ਼ੀ ਨੇ ਸਕੂਲ ਦੀ ਪੜ੍ਹਾਈ ਛੱਡ ਦਿੱਤੀ ਸੀ ਅਤੇ ਆਪਣੇ ਇਲਾਕੇ 'ਚ ਕੰਮ ਕਰ ਰਿਹਾ ਸੀ। ਇਸ ਦੇ ਨਾਲ ਹੀ ਜਿਸ ਨੌਜਵਾਨ ਦੀ ਤਸਵੀਰ ਲੜਕੀ ਨੇ ਦਿਖਾਈ ਸੀ ਉਸ ਨੂੰ ਸ਼ਿਮਲਾ ਦੇ ਧਾਲੀ ਤੋਂ ਫੜਿਆ ਗਿਆ ਹੈ। ਉਸਦਾ ਨਾਮ ਰੰਕਜ ਵਰਮਾ ਹੈ। ਲੜਕੀ ਵੀ ਰੋਹੜੂ ਦੀ ਰਹਿਣ ਵਾਲੀ ਹੈ। ਐਤਵਾਰ ਸ਼ਾਮ ਨੂੰ ਹਿਮਾਚਲ ਪ੍ਰਦੇਸ਼ ਪੁਲਿਸ ਨੇ ਦੋਸ਼ੀ ਨੌਜਵਾਨ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ। ਪੁਲਿਸ ਨੇ ਯੂਨੀਵਰਸਿਟੀ ਵਿਦਿਆਰਥੀ ਅਤੇ ਦੋਸ਼ੀ ਨੌਜਵਾਨ ਦੇ ਖਿਲਾਫ ਆਈ. ਪੀ. ਸੀ. ਦੀ ਧਾਰਾ 354 ਅਤੇ ਆਈ. ਟੀ. ਐਕਟ ਦੀ ਧਾਰਾ 66 ਲਗਾਈ ਹੈ।


 


ਵਿਦਿਆਰਥੀਆਂ ਨੇ ਪ੍ਰਦਰਸ਼ਨ ਕੀਤਾ


ਬੇਸ਼ਕ ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਪਰ ਫਿਰ ਵੀ ਐਤਵਾਰ ਸ਼ਾਮ ਨੂੰ ਵੀ ਯੂਨੀਵਰਸਿਟੀ ਵਿਚ ਪ੍ਰਦਰਸ਼ਨ ਹੋਇਆ। ਵਿਦਿਆਰਥੀਆਂ ਵੱਲੋਂ ਪ੍ਰਸ਼ਾਸਨ ਅੱਗੇ ਮੰਗਾਂ ਰੱਖੀਆ ਗਿਆ ਸਨ। ਜਿਸ ਨੂੰ ਲੈ ਕੇ ਦੇਰ ਰਾਤ ਤੱਕ ਪ੍ਰਸ਼ਾਸਨ ਤੇ ਵਿਦਿਆਰਥੀਆਂ ਵਿਚਾਲੇ ਸਹਿਮਤੀ ਬਣੀ ਤੇ ਧਰਨਾ ਖਤਮ ਕੀਤਾ ਗਿਆ। 


 


WATCH LIVE TV