Sri Anandpur Sahib News: ਪੰਜਾਬ-ਹਿਮਾਚਲ ਦੇ ਸਰਹੱਦੀ ਨੇੜੇ ਕੈਮੀਕਲ ਦਾ ਭਰਿਆ ਟੈਂਕਰ ਪਲਟਿਆ; ਮੱਛੀਆਂ ਮਰੀਆਂ
Sri Anandpur Sahib News: ਪੰਜਾਬ ਹਿਮਾਚਲ ਦੇ ਸਰਹੱਦੀ ਪਿੰਡ ਦਬੋਟਾ ਦੀ ਖੱਡ ਵਿਚੋਂ ਅੱਜ ਇੱਕ ਕੈਮੀਕਲ ਦਾ ਭਰਿਆ ਟੈਂਕਰ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
Sri Anandpur Sahib News: ਪੰਜਾਬ ਹਿਮਾਚਲ ਦੇ ਸਰਹੱਦੀ ਪਿੰਡ ਦਬੋਟਾ ਦੀ ਖੱਡ ਵਿਚੋਂ ਅੱਜ ਇੱਕ ਕੈਮੀਕਲ ਦਾ ਭਰਿਆ ਟੈਂਕਰ ਪਲਟ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ਤੋਂ ਪ੍ਰਾਪਤ ਕੀਤੀ ਜਾਣਕਾਰੀ ਮੁਤਾਬਕ ਕੈਮੀਕਲ ਨਾਲ ਭਰਿਆ ਇੱਕ ਕੈਂਟਰ ਗੁਜਰਾਤ ਤੋਂ ਹਿਮਾਚਲ ਪ੍ਰਦੇਸ਼ ਜਾ ਰਿਹਾ ਸੀ ਜਦੋਂ ਇਹ ਟੈਂਕਰ ਪਿੰਡ ਭਰਤਗੜ੍ਹ ਵਾਲੀ ਸਾਈਡ ਤੋਂ ਹਿਮਾਚਲ ਪ੍ਰਦੇਸ਼ ਨੂੰ ਜਾ ਰਿਹਾ ਸੀ ਤਾਂ ਦਬੋਟਾ ਖੱਡ ਦੇ ਉੱਪਰ ਬਣਿਆ ਪੁਲ ਜੋ ਕਿ ਬਰਸਾਤ ਦੇ ਦਿਨਾਂ ਵਿੱਚ ਨੁਕਸਾਨਿਆ ਗਿਆ ਸੀ।
ਹਾਲਾਂਕਿ ਇਸ ਪੁਲ ਉੱਪਰੋਂ ਵਾਹਨਾਂ ਦੇ ਲੰਘਾਉਣ ਉਤੇ ਪਾਬੰਦੀ ਲੱਗੀ ਹੋਈ। ਪਾਬੰਦੀ ਦੇ ਬਾਵਜੂਦ ਚਾਲਕ ਆਪਣਾ ਟੈਂਕਰ ਦਬੋਟਾ ਖੱਡ ਦੇ ਵਿੱਚੋਂ ਹੋ ਕੇ ਹਿਮਾਚਲ ਪ੍ਰਦੇਸ਼ ਵਿੱਚ ਦਾਖਲ ਹੋਣ ਲੱਗਾ ਤਾਂ ਟੈਂਕਰ ਅਚਾਨਕ ਪਲਟ ਗਿਆ ਜਿਸ ਨਾਲ ਕੈਂਟਰ ਵਿੱਚ ਭਰਿਆ ਸਾਰਾ ਕੈਮੀਕਲ ਪਾਣੀ ਵਿੱਚ ਜਾ ਮਿਲਿਆ ਜਿਸ ਨਾਲ ਉਕਤ ਖੱਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮੱਛੀਆਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : Ludhiana News: ਹਿਮਾਚਲ ਦੀ ਲੜਕੀ ਨੂੰ ਭਜਾਉਣ 'ਤੇ ਗ੍ਰਿਫਤਾਰੀ ਵਾਰੰਟ ਲੈ ਕੇ ਲੁਧਿਆਣਾ ਪੁੱਜੀ ਹਿਮਾਚਲ ਪੁਲਿਸ
ਉਕਤ ਕੈਂਟਰ ਪਲਟਣ ਤੋਂ ਬਾਅਦ ਸਾਰਾ ਕੈਮੀਕਲ ਪਾਣੀ ਵਿੱਚ ਅੱਗੇ ਵੱਲ ਨੂੰ ਜਾਣਾ ਸ਼ੁਰੂ ਹੋ ਚੁੱਕਿਆ ਹੈ ਜੋ ਅੱਗੇ ਜਾ ਕੇ ਸਰਸਾ ਨਦੀ ਅਤੇ ਸਤਲੁਜ ਦਰਿਆ ਵਿੱਚ ਮਿਲੇਗਾ ਜਿਸ ਕਾਰਨ ਲੱਖਾਂ ਦੀ ਗਿਣਤੀ ਵਿੱਚ ਮੱਛੀਆਂ ਦੀ ਮੌਤ ਹੋਣ ਦੀ ਸੰਭਾਵਨਾ ਹੈ। ਉਧਰ ਪੁਲਿਸ ਚੌਕੀ ਭਰਤਗੜ੍ਹ ਦੇ ਇੰਚਾਰਜ ਰਣਜੀਤ ਸਿੰਘ ਨੇ ਕੈਮਰੇ ਸਾਹਮਣੇ ਗੱਲਬਾਤ ਨਹੀਂ ਕੀਤੀ ਪਰ ਦੱਸਿਆ ਕਿ ਉਕਤ ਕੈਂਟਰ ਹਿਮਾਚਲ ਦੀ ਹੱਦ ਵਿੱਚ ਪਲਟਿਆ ਹੈ ਪਰ ਉਸ ਵਿੱਚੋਂ ਨਿਕਲ ਰਿਹਾ ਕੈਮੀਕਲ ਪੰਜਾਬ ਦੇ ਵੱਲ ਨੂੰ ਆ ਰਿਹਾ ਹੈ। ਇਸ ਲਈ ਉਨ੍ਹਾਂ ਵੱਲੋਂ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਉਕਤ ਕੈਂਟਰ ਵਿੱਚ ਲਗਭਗ 36 ਟਨ ਕੈਮੀਕਲ ਲੋਡ ਸੀ ਜਿਸ ਦੀ ਕੀਮਤ ਲੱਖਾਂ ਰੁਪਏ ਬਣਦੀ ਹੈ।
ਇਹ ਵੀ ਪੜ੍ਹੋ : Crime News: ਫ਼ਰੀਦਕੋਟ ਜੇਲ੍ਹ 'ਚ ਦੋ ਕੈਦੀ ਆਪਸ 'ਚ ਭਿੜੇ, ਇੱਕ ਹਵਾਲਾਤੀ ਦੇ ਲੱਗੀ ਸੱਟ
ਸ਼੍ਰੀ ਅਨੰਦਪੁਰ ਸਾਹਿਬ ਤੋਂ ਬਿਮਲ ਸ਼ਰਮਾ ਦੀ ਰਿਪੋਰਟ