ਹਾਈ ਕੋਰਟ ਦਾ ਅਨੋਖਾ ਫ਼ੈਸਲਾ, `ਜੇਕਰ ਘਰਵਾਲੀ ਸ਼ਰਾਬ, ਗੁਟਖਾ-ਪਾਨ ਅਤੇ ਮਾਸ ਦਾ ਸੇਵਨ ਕਰੇ ਤਾਂ ਇਹ ਅਪਰਾਧ`
ਵਿਆਹ ਤੋਂ ਹਫ਼ਤੇ ਬਾਅਦ ਸਵੇਰ ਸਮੇਂ ਉਸਨੂੰ ਘਰਵਾਲੀ ਬੇਹੋਸ਼ੀ ਦੀ ਹਾਲਤ ’ਚ ਮਿਲੀ, ਜਦੋਂ ਉਹ ਆਪਣੀ ਘਰਵਾਲੀ ਨੂੰ ਹਸਪਤਾਲ ਲੈਕੇ ਗਿਆ ਤਾਂ ਇਲਾਜ ਦੌਰਾਨ ਸਾਹਮਣੇ ਆਇਆ ਕਿ ਪਾਨ ਮਸਾਲਾ ਅਤੇ ਸ਼ਰਾਬ ਪੀਣ ਤੋਂ ਇਲਾਵਾ ਉਹ ਮੀਟ-ਮਾਸ ਦਾ ਸੇਵਨ ਕਰਨ ਦੀ ਆਦੀ ਹੈ।
Chhattisgarh News: ਦੇਸ਼ ਦੇ ਸੂਬੇ ਛੱਤੀਸਗੜ੍ਹ ’ਚ ਹਾਈ ਕੋਰਟ (High Court of Chhattisgarh) ਨੇ ਘਰਵਾਲੇ ਦੇ ਹੱਕ ’ਚ ਫ਼ੈਸਲਾ ਦਿੱਤਾ ਹੈ। ਕਿਹਾ ਗਿਆ ਹੈ ਕਿ ਜੇਕਰ ਘਰਵਾਲੀ ਆਪਣੇ ਪਤੀ ਵਾਂਗ ਪਾਨ ਮਸਾਲਾ, ਗੁਟਖਾ ਅਤੇ ਸ਼ਰਾਬ ਦੇ ਸੇਵਨ ਤੋਂ ਬਾਅਦ ਤੰਗ ਕਰਦੀ ਹੈ ਤਾਂ ਇਹ ਬੇਰਹਿਮੀ ਹੈ।
ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਰਾਧਾ ਕ੍ਰਿਸ਼ਨ ਅਗਰਵਾਲ ਦੇ ਡਬਲ ਬੈਂਚ ਨੇ ਪਟੀਸ਼ਨਕਰਤਾ ਘਰਵਾਲੇ ਦੀ ਅਪੀਲ ਨੂੰ ਮਨਜ਼ੂਰ ਕਰਦਿਆਂ ਫ਼ੈਮਿਲੀ ਕੋਰਟ ਦੇ ਹੁਕਮਾਂ ਨੂੰ ਰੱਦ ਕਰ ਦਿੱਤਾ ਹੈ।
ਦਰਅਸਲ, ਕੋਰਬਾ ਜ਼ਿਲ੍ਹੇ ਦੇ ਪਿੰਡ ਬਾਂਕੀਮੋਂਗਰਾ (Village Korba of Distt Bankimongra) ’ਚ ਰਹਿਣ ਵਾਲੇ ਨੌਜਵਾਨ ਦਾ ਵਿਆਹ ਸਾਲ 2015 ’ਚ ਕਟਘੋਰਾ ਦੀ ਰਹਿਣ ਵਾਲੀ ਕੁੜੀ ਨਾਲ ਹੋਇਆ ਸੀ। ਵਿਆਹ ਤੋਂ ਹਫ਼ਤੇ ਬਾਅਦ ਸਵੇਰ ਸਮੇਂ ਉਸਨੂੰ ਘਰਵਾਲੀ ਬੇਹੋਸ਼ੀ ਦੀ ਹਾਲਤ ’ਚ ਮਿਲੀ, ਜਦੋਂ ਉਹ ਆਪਣੀ ਘਰਵਾਲੀ ਨੂੰ ਹਸਪਤਾਲ ਲੈਕੇ ਗਿਆ ਤਾਂ ਇਲਾਜ ਦੌਰਾਨ ਸਾਹਮਣੇ ਆਇਆ ਕਿ ਪਾਨ ਮਸਾਲਾ ਅਤੇ ਸ਼ਰਾਬ ਪੀਣ (Pan masala, gutka and alcohol) ਤੋਂ ਇਲਾਵਾ ਉਹ ਮੀਟ-ਮਾਸ ਦਾ ਸੇਵਨ ਕਰਨ ਦੀ ਆਦੀ ਹੈ।
ਇਹ ਖੁਲਾਸਾ ਹੋਣ ਤੋਂ ਬਾਅਦ ਕੁੜੀ ਦੇ ਸਹੁਰੇ ਪਰਿਵਾਰ ਨੇ ਉਸਨੂੰ ਕਾਫ਼ੀ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਨਹੀਂ ਮੰਨੀ। ਪਟੀਸ਼ਨ ’ਚ ਦੱਸਿਆ ਗਿਆ ਹੈ ਕਿ ਉਸਦੀ ਘਰਵਾਲ ਗੁਟਖ਼ਾ ਖਾਕੇ ਕੇ ਬਿਸਤਰ (Bed room) ਦੇ ਨੇੜੇ ਹੀ ਥੁੱਕ ਦਿੰਦੀ ਸੀ। ਜੇਕਰ ਉਸਨੂੰ ਰੋਕਿਆ ਜਾਂਦਾ ਤਾਂ ਉਹ ਝਗੜਾ ਕਰਨਾ ਸ਼ੁਰੂ ਕਰ ਦਿੰਦੀ ਸੀ। ਹੋਰ ਤਾਂ ਹੋਰ ਨਸ਼ੇ ਦੀ ਆਦੀ ਕੁੜੀ ਨੇ 2 ਵਾਰ ਛੱਤ ਤੋਂ ਛਾਲ ਮਾਰ ਅਤੇ ਕੀਟਨਾਸ਼ਕ ਪੀਕੇ ਆਤਮ-ਹੱਤਿਆ ਕਰਨ ਦੀ ਕੋਸ਼ਿਸ਼ ਵੀ ਕੀਤੀ, ਪਰ ਹਾਰ ਵਾਰ ਉਹ ਬੱਚ ਗਈ।
ਘਰਵਾਲੀ ਦੀਆਂ ਇਨ੍ਹਾਂ ਹਰਕਤਾਂ ਤੋਂ ਤੰਗ ਆਕੇ ਘਰਵਾਲੇ ਨੇ ਘਰੇਲੂ ਮਾਮਲਿਆਂ ਦੀ ਅਦਾਲਤ ’ਚ ਤਲਾਕ ਲਈ ਪਟੀਸ਼ਨ ਦਾਇਰ ਕੀਤੀ ਪਰ ਉਸਦੀ ਪਟੀਸ਼ਨ ਰੱਦ ਕਰ ਦਿੱਤੀ ਗਈ। ਹੇਠਲੀ ਅਦਾਲਤ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਉਸਨੇ ਹਾਈ ਕੋਰਟ ’ਚ ਤਲਾਕ ਲੈਣ ਲਈ ਅਰਜ਼ੀ ਦਾਇਰ ਕੀਤੀ। ਮਾਮਲੇ ਦੀ ਸੁਣਵਾਈ ਜਸਟਿਸ ਗੌਤਮ ਭਾਦੁੜੀ ਅਤੇ ਜਸਟਿਸ ਰਾਧਾ ਕ੍ਰਿਸ਼ਨ ਅਗਰਵਾਲ ਦੀ ਅਦਾਲਤ ’ਚ ਹੋਈ। ਜਿੱਥੇ ਪੂਰੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਅਦਾਲਤ ਨੇ ਹੇਠਲੀ ਘਰੇਲੂ ਮਾਮਲਿਆਂ ਦੀ ਅਦਾਲਤ ਦੇ ਫ਼ੈਸਲੇ ਨੂੰ ਰੱਦ ਕਰਦਿਆਂ ਘਰਵਾਲੇ ਨੂੰ ਤਲਾਕ ਲੈਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਹੁਣ ਹਾਈ ਕੋਰਟ ਦਾ ਫ਼ੈਸਲਾ ਪੀੜਤ ਨੌਜਵਾਨ ਦੇ ਹੱਕ ’ਚ ਆਉਣ ਤੋਂ ਬਾਅਦ ਉਸਨੂੰ ਤਲਾਕ ਲੈਣ ਲਈ ਦੁਬਾਰਾ ਘਰੇਲੂ ਮਾਮਲਿਆਂ ਦੀ ਅਦਾਲਤ ’ਚ ਪਟੀਸ਼ਨ ਦਾਇਰ ਕਰਨੀ ਹੋਵੇਗੀ।
ਇਹ ਵੀ ਪੜ੍ਹੋ: ਸੁਖਬੀਰ ਬਾਦਲ ਅਤੇ ਰਾਣਾ ਗੁਰਜੀਤ ਦੀ ਮੁਲਾਕਾਤ ਦੇ ਵੱਖੋ-ਵੱਖਰੇ ਕੱਢੇ ਜਾ ਰਹੇ ਸਿਆਸੀ ਮਾਇਨੇ!