Patiala News: ਅਵਾਰਾ ਕੁੱਤਿਆਂ ਨੇ ਬੱਚੇ ਨੂੰ ਬੁਰੀ ਤਰ੍ਹਾਂ ਨੋਚਿਆ; ਹਸਪਤਾਲ `ਚ ਤੋੜਿਆ ਦਮ
Patiala News: ਅਵਾਰਾ ਕੁੱਤਿਆਂ ਦੇ ਹਮਲੇ ਕਾਰਨ ਨਾਭਾ ਨਜ਼ਦੀਕ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸਟ ਵਿੱਚ 5ਵੀਂ ਕਲਾਸ ਦੇ ਵਿਦਿਆਰਥੀ ਦੀ ਮੌਤ ਹੋ ਗਈ।
Patiala News: ਅਵਾਰਾ ਕੁੱਤਿਆਂ ਦਾ ਪੰਜਾਬ ਵਿੱਚ ਕਹਿਰ ਲਗਾਤਾਰ ਜਾਰੀ ਹੈ। ਨਾਭਾ ਨਜ਼ਦੀਕ ਪਟਿਆਲਾ ਜ਼ਿਲ੍ਹੇ ਦੇ ਪਿੰਡ ਬਰਸਟ ਵਿੱਚ 5ਵੀਂ ਕਲਾਸ ਦੇ ਵਿਦਿਆਰਥੀ ਉਪਰ ਕੁੱਤਿਆਂ ਨੇ ਹਮਲਾ ਕਰ ਦਿੱਤਾ ਹੈ।
ਨੇੜਲੇ ਪਿੰਡ ਬਰਸਟ ਵਿਖੇ ਅਵਾਰਾ ਕੁੱਤਿਆਂ ਦੇ ਝੁੰਡ ਵੱਲੋਂ ਇੱਕ ਛੋਟੇ ਬੱਚੇ ਨੂੰ ਨੋਚ-ਨੋਚ ਕੇ ਖਾ ਲੈਣ ਕਾਰਨ ਬੱਚੇ ਦੀ ਮੌਤ ਹੋ ਗਈ ਹੈ। ਮ੍ਰਿਤਕ ਬੱਚੇ ਦੀ ਪਛਾਣ ਤਰਨਪ੍ਰੀਤ ਸਿੰਘ ਪੁੱਤਰ ਸੰਦੀਪ ਸਿੰਘ ਵਾਸੀ ਪਿੰਡ ਬਰਸਟ ਜ਼ਿਲ੍ਹਾ ਪਟਿਆਲਾ ਵਜੋਂ ਹੋਈ ਹੈ।
ਗਰੀਬ ਪਰਿਵਾਰ ਦਾ ਬੱਚਾ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਪਿਤਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਘਰ ਦਾ ਗੁਜ਼ਾਰਾ ਕਰਦਾ ਹੈ। ਜਾਣਕਾਰੀ ਮੁਤਾਬਕ ਤਰਨਪ੍ਰੀਤ ਸਿੰਘ ਅਤੇ ਇੱਕ ਹੋਰ ਛੋਟਾ ਬੱਚਾ ਪਿੰਡ ਦੇ ਨਾਲ ਲੱਗਦੇ ਖੇਤਾਂ ਵਿੱਚ ਪਤੰਗ ਚੁੱਕਣ ਲਈ ਗਏ ਸਨ ਜਿਨ੍ਹਾਂ ਨੂੰ ਅਵਾਰਾ ਕੁੱਤਿਆਂ ਦੇ ਝੁੰਡ ਨੇ ਘੇਰ ਲਿਆ।
ਇਨ੍ਹਾਂ 'ਚੋਂ ਇੱਕ ਬੱਚਾ ਤਾਂ ਬਚ ਕੇ ਭੱਜ ਗਿਆ ਪ੍ਰੰਤੂ ਤਰਨਪ੍ਰੀਤ ਸਿੰਘ ਨੂੰ ਅਵਾਰਾ ਕੁੱਤਿਆਂ ਨੇ ਬੁਰੀ ਤਰ੍ਹਾਂ ਨਾਲ ਨੋਚ ਲਿਆ ਗਿਆ। ਜਦੋਂ ਪਿੰਡ ਦੇ ਲੋਕਾਂ ਨੇ ਬੱਚੇ ਨੂੰ ਖੇਤਾਂ ਵਿੱਚੋਂ ਚੁੱਕ ਕੇ ਲਿਆਂਦਾ ਤਾਂ ਉਸ ਨੂੰ ਤੁਰੰਤ ਰਜਿੰਦਰਾ ਹਸਪਤਾਲ ਲੈ ਗਏ। ਰਜਿੰਦਰਾ ਹਸਪਤਾਲ ਦੇ ਡਾਕਟਰ ਨੇ ਦੋ ਘੰਟੇ ਬੱਚੇ ਦਾ ਇਲਾਜ ਨਹੀਂ ਕੀਤਾ।
ਇਸ ਤੋਂ ਬਾਅਦ ਪਰਿਵਾਰ ਵਾਲੇ ਕਾਹਲ ਵਿੱਚ ਬੱਚੇ ਨੂੰ ਪ੍ਰਾਈਵੇਟ ਹਸਪਤਾਲ ਲੈ ਗਏ ਜਿਥੇ ਬੱਚੇ ਦੀ ਮੌਤ ਹੋ ਗਈ। ਸਕੂਲ ਦੇ ਅਧਿਆਪਕ ਵੀ ਮੌਕੇ ਉਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ ਬੱਚਾ ਬਹੁਤ ਹੀ ਪੜ੍ਹਾਈ ਵਿੱਚ ਲਾਇਕ ਸੀ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਇਸ ਮੌਕੇ ਬੱਚੇ ਦੇ ਪਿਤਾ ਅਤੇ ਪਿੰਡ ਦੇ ਲੋਕ ਅਤੇ ਸਰਪੰਚ ਵੱਲੋਂ ਸਰਕਾਰੀ ਡਾਕਟਰਾਂ ਉਤੇ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰੀ ਡਾਕਟਰ ਦੇਖਭਾਲ ਕਰਦੇ ਤਾਂ ਇਸ ਮਸੂਮ ਦੀ ਜਾਨ ਬਚ ਸਕਦੀ ਸੀ।
ਇਹ ਵੀ ਪੜ੍ਹੋ : Vegetable Rate Hike: ਫਲਾਂ ਤੇ ਸਬਜ਼ੀਆਂ ਦੇ ਭਾਅ ਚੜ੍ਹੇ ਆਸਮਾਨੀ, ਕਿਸਾਨ ਅੰਦੋਲਨ ਕਾਰਨ ਨਹੀਂ ਹੋ ਰਹੀ ਸਪਲਾਈ