ਵੈਕਿਊਮ ਪੰਪ ਨਾਲ ਕਰਵਾਈ ਬੱਚੇ ਦੀ ਡਿਲੀਵਰੀ, ਫਿਲਮ `3 ਇਡੀਅਟਸ` ਦਾ ਫਾਰਮੂਲਾ ਅਪਣਾਇਆ
ਮਹਾਰਾਸ਼ਟਰ ਦੇ ਜ਼ਿਲ੍ਹੇ ਜਾਲਨਾ ਵਿੱਚ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਔਰਤ ਦੀ ਡਿਲਵਰੀ ਵੈਕਿਊਮ ਪੰਪ ਨਾਲ ਕਰਵਾਈ ਗਈ। ਡਾਕਟਰਾਂ ਨੇ ਕਿਹਾ ਕਿ ਔਰਤ `ਕਾਈਫੋਸਕੋਲੀਓਸਿਸ` ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਕਾਰਨ ਰੀੜ੍ਹ ਦੀ ਹੱਡੀ ਟੇਢੀ ਹੋ ਜਾਂਦੀ ਹੈ। ਜਿਸ ਕਾਰਨ ‘ਵੈਕਿਊਮ ਪੰਪ’ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਬੀਮਾਰੀ ਨਾਲ ਪੀੜਤ ਔਰਤ ਦੀ ਡਿਲੀਵਰੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਚੰਡੀਗੜ੍ਹ- ਮਹਾਰਾਸ਼ਟਰ ਦੇ ਜ਼ਿਲ੍ਹੇ ਜਾਲਨਾ ਤੋਂ ਇੱਕ ਹੈਰਾਨ ਕਰ ਦੇਣ ਵਾਲੀ ਖਬਰ ਸਾਹਮਣੇ ਆਈ। ਜਿਥੇ ਸਰਕਾਰੀ ਹਸਪਤਾਲ ਦੇ ਡਾਕਟਰਾਂ ਵੱਲੋਂ ਵੈਕਿਊਮ ਪੰਪ ਨਾਲ ਕਰਵਾਈ ਬੱਚੇ ਦੀ ਡਿਲੀਵਰੀ ਕਰਵਾਈ ਗਈ। ਡਾਕਟਰ ਨੇ ਦੱਸਿਆ ਕਿ ਘਨਸਾਵਾਂਗੀ ਤਹਿਸੀਲ ਦੇ ਪਿੰਡ ਰਾਣੀ ਉਂਚੇਗਾਓਂ ਦੀ ਵਸਨੀਕ ਗੋਦਾਵਰੀ ਸੁੰਦਰਲਾਲ (21) 'ਕਾਈਫੋਸਕੋਲੀਓਸਿਸ' ਬਿਮਾਰੀ ਤੋਂ ਪੀੜਤ ਹੈ। ਇਸ ਬਿਮਾਰੀ ਕਾਰਨ ਰੀੜ੍ਹ ਦੀ ਹੱਡੀ ਟੇਢੀ ਹੋ ਜਾਂਦੀ ਹੈ। ਜਿਸ ਕਾਰਨ ‘ਵੈਕਿਊਮ ਪੰਪ’ ਦੀ ਮਦਦ ਨਾਲ ਰੀੜ੍ਹ ਦੀ ਹੱਡੀ ਦੀ ਬੀਮਾਰੀ ਨਾਲ ਪੀੜਤ ਔਰਤ ਦੀ ਡਿਲੀਵਰੀ ਦੀ ਪ੍ਰਕਿਰਿਆ ਪੂਰੀ ਕੀਤੀ ਗਈ।
ਦੱਸਦੇਈਏ ਕਿ ਇਸ ਪ੍ਰਕਿਰਿਆ ਨੂੰ ਪੂਰਾ ਕਰਨ ਵਿੱਚ 2 ਘੰਟਿਆਂ ਦਾ ਸਮਾਂ ਲੱਗਿਆ ਤੇ ਡਾਕਟਰਾਂ ਸਮੇਤ ਘੱਟੋ-ਘੱਟ 17 ਮੈਡੀਕਲ ਕਰਮਚਾਰੀ ਲੱਗੇ ਸਨ। ਡਾਕਟਰ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਬੱਚੇਦਾਨੀ ਵਿੱਚ ਬੱਚੇ ਲਈ ਲੋੜੀਂਦੀ ਥਾਂ ਨਹੀਂ ਸੀ ਅਤੇ ਔਰਤ ਦੇ ਖੂਨ ਵਿੱਚ ਪਲੇਟਲੈਟਸ 78,000 ਤੱਕ ਘੱਟ ਗਏ ਸਨ, ਜਿਸ ਕਾਰਨ ਔਰਤ ਦਾ ਆਪਰੇਸ਼ਨ ਕਰਨਾ ਮੁਸ਼ਕਲ ਹੋ ਗਿਆ ਸੀ। ਹਸਪਤਾਲ ਦੇ ਸੁਪਰਡੈਂਟ ਡਾ. ਐੱਸ. ਪਾਟਿਲ ਨੇ ਕਿਹਾ, ''ਔਰਤ ਦੀ ਹਾਲਤ ਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਵੈਕਿਊਮ ਪੰਪ ਦੀ ਮਦਦ ਨਾਲ ਡਿਲੀਵਰੀ ਪ੍ਰਕਿਰਿਆ ਨੂੰ ਕਰਨ ਦਾ ਫੈਸਲਾ ਕੀਤਾ ਸੀ। ਫਿਲਹਾਲ ਡਿਲਵਰੀ ਤੋਂ ਬਾਅਦ ਬੱਚੇ ਤੇ ਔਰਤ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਅਮੀਰ ਖਾਨ ਦੀ ਫ਼ਿਲਮ 3 ਇਡੀਅਟਸ ਵਿੱਚ ਇਹ ਫਾਰਮੂਲਾ ਵਰਤਿਆਂ ਜਾਂਦਾ ਹੈ। ਫਿਲਮ ਵਿੱਚ ਦਿਖਾਇਆ ਗਿਆ ਸੀ ਕਿ ਅਮੀਰ ਖਾਨ ਵੱਲੋ ਵੀਡਿਓ ਕਾਲ ਰਾਹੀ ਡਾਕਟਰ ਦੀ ਮਦਦ ਲੈ ਕੇ ਵੈਕਿਊਮ ਪੰਪ ਨਾਲ ਡਿਲਵਰੀ ਕਰਵਾਈ ਜਾਂਦੀ ਹੈ। ਡਾਕਟਰ ਦਾ ਕਹਿਣਾ ਹੈ ਕਿ ਜਦੋਂ ਡਿਲਵਰੀ ਪ੍ਰਕਿਰਿਆ ਵਿੱਚ ਰੁਕਾਵਟ ਆਉਂਦੀ ਹੈ ਤਾਂ ਇਸ ਤਰ੍ਹਾਂ ਦੇ ਤਰੀਕੇ ਅਪਣਾਉਣੇ ਪੈਂਦੈ ਹਨ।
WATCH LIVE TV