Bal Diwas 2022: ਪੂਰਾ ਭਾਰਤ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ (Jawaharlal Nehru Birthday) ਦੇ ਜਨਮ ਦਿਨ (14 ਨਵੰਬਰ) ਨੂੰ ਬਾਲ ਦਿਵਸ (Children's Day) ਵਜੋਂ ਮਨਾ ਰਿਹਾ ਹੈ। ਜਵਾਹਰ ਲਾਲ ਨਹਿਰੂ ਦਾ ਬੱਚਿਆਂ ਨਾਲ ਅਥਾਹ ਪਿਆਰ ਸੀ। Jawaharlal Nehru ਬੱਚਿਆਂ ਅਤੇ ਉਨ੍ਹਾਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਰਹੇ। ਜਦੋਂ ਦੇਸ਼ ਅਜਾਦ ਹੋਇਆ ਤਾਂ ਸਰਕਾਰ ਵੱਲੋਂ ਦੇਸ਼ ਦੀ ਸਥਿਤੀ ਸੁਧਾਰਨ ਨੂੰ ਲੈ ਕੇ ਕਈ ਵੱਡੇ ਦਾਅਵੇ ਕੀਤੇ ਗਏ ਜੋ ਅਜਾਦੀ ਤੋਂ ਲੈ ਕੇ ਹੁਣ ਤੱਕ ਸਿਰਫ ਖੋਖਲੇ ਹੀ ਦਿਖਾਈ ਦੇ ਰਹੇ ਹਨ।ਇਸੇ ਤਰ੍ਹਾਂ ਪੰਜਾਬ ਵਿੱਚ ਨਵੀਂ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਅਤੇ ਉਸ ਤੋਂ ਵੀ ਪਹਿਲਾਂ ਜੋ ਸਰਕਾਰਾਂ ਦੇ ਹੁਣ ਤਕ ਕਾਰਜਕਾਲ ਰਹੇ ਨੇ ਉਹਨਾਂ ਦਾ ਐਜੂਕੇਸ਼ਨ ਸਿਸਟਮ ਨੂੰ ਵਧੀਆ ਕਰਨ ਦਾ ਵਾਅਦਾ ਜੋ ਪੰਜਾਬ ਦੇ ਲੋਕਾਂ ਨਾਲ ਕੀਤਾ ਗਿਆ ਹੈ ਉਹ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਏ ਪੂਰਾ ਨਾ ਹੁੰਦਾ ਦਿਖਾਈ ਦੇ ਰਿਹਾ ਹੈ। ਕਿਉਂਕਿ ਪੰਜਾਬ ਜਾਂ ਹੋਰਨਾਂ ਸੂਬਿਆ ਵਿੱਚ ਅਜੇ ਵੀ ਬਹੁਤ ਸਾਰੇ ਬੱਚੇ ਹਨ ਜੋ ਪਰਿਵਾਰਿਕ ਮਜਬੂਰੀਆਂ ਕਾਰਨ ਚੰਗੀ ਸਿੱਖਿਆ ਤੋਂ ਵਾਂਝੇ ਨੇ ਜਿੰਨਾ ਕੋਲ ਸਕੂਲ ਜਾਣ ਲਈ ਪੈਸੇ ਨਹੀਂ ਹਨ ਪਰ ਇੱਛਾ ਜਿੰਦਗੀ ਵਿਚ ਵੱਡਾ ਮੁਕਾਮ ਹਾਸਿਲ ਕਰਨ ਦੀ ਹੈ।


COMMERCIAL BREAK
SCROLL TO CONTINUE READING

ਇਸ ਦੌਰਾਨ ਬਾਲ ਦਿਵਸ ਮੌਕੇ ਉਹਨਾ ਬੱਚਿਆਂ ਨਾਲ ਗੱਲਬਾਤ ਕੀਤੀ ਗਈ ਜਿੰਨਾ ਦੇ ਮੋਢਿਆਂ 'ਤੇ ਸਕੂਲ ਦਾ ਬੈਗ ਹੋਣਾ ਚਾਹੀਦਾ ਹੈ ਓਹਨਾ ਮੋਢਿਆਂ 'ਤੇ ਕਬਾੜ ਵਾਲੇ ਬੋਰੇ ਚੁੱਕੇ ਹੋਏ ਸਨ ਜਿੰਨਾ ਵਿਚ ਰਾਹਾਂ ਤੋਂ ਕਬਾੜ ਦਾ ਸਮਾਨ ਇਕੱਠਾ ਕਰਕੇ ਕਬਾੜੀ ਦੀ ਦੁਕਾਨ 'ਤੇ ਵੇਚ ਕੇ ਘਰ ਦਾ ਗੁਜ਼ਾਰਾ ਕਰਨ ਲਈ ਮਜਬੂਰ ਹਨ। ਸਿਰਫ ਇਸ ਲਈ ਕਿ ਓਹਨਾ ਨੂੰ ਦੋ ਵਕਤ ਦੀ ਪੇਟ ਭਰ ਰੋਟੀ ਮਿਲ ਜਾਵੇ ਤੇ ਜਿਸ ਦਿਨ ਕਬਾੜ ਦਾ ਸਮਾਨ ਨਹੀਂ ਮਿਲਦਾ ਉਸ ਦਿਨ ਗੁਰਦੁਆਰੇ ਵਿੱਚ ਹੀ ਰੋਟੀ ਖਾਣੀ ਪੈਂਦੀ ਹੈ। ਸਾਰੇ ਬੱਚਿਆਂ ਦੀ ਉਮਰ ਕਰੀਬ 8 ਤੋਂ 9 ਸਾਲ ਹੈ ਜਿੰਨਾ ਨੇ ਦੱਸਿਆ ਕਿ ਉਹ ਕਿਸ ਤਰ੍ਹਾਂ ਨਾਲ ਆਪਣੇ ਘਰ ਦਾ ਗੁਜ਼ਾਰਾ ਕਰਦੇ ਹਨ।


ਇਹ ਵੀ ਪੜ੍ਹੋ : Children's Day 2022: 'ਬਚਪਨ ਖੁਸ਼ੀਆਂ ਦਾ ਖਜ਼ਾਨਾ ਹੈ'... ਇਹਨਾਂ ਸੰਦੇਸ਼ਾਂ ਨਾਲ ਅੱਜ ਬਾਲ ਦਿਵਸ ਦੀਆਂ ਦਿਓ ਸ਼ੁਭਕਾਮਨਾਵਾਂ


 


ਗੁਲਸ਼ਨ ਨੇ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਵਿੱਚ ਝੁੱਗੀਆਂ ਦੇ ਵਿੱਚ ਰਹਿੰਦੇ ਹਨ ਤੇ ਉਸਦਾ ਪਿਤਾ ਮੰਡੀ ਦੇ ਵਿੱਚ ਮਜਦੂਰੀ ਕਰਦਾ ਹੈ। ਜਿਸ ਕਾਰਨ ਕਈ ਵਾਰ ਦੋ ਵਕਤ ਦੀ ਰੋਟੀ ਵੀ ਉਹਨਾਂ ਦੇ ਪਰਿਵਾਰ ਨੂੰ ਨਸੀਬ ਨਹੀਂ ਹੁੰਦੀ।ਗੋਪਾਲ ਨੇ ਦੱਸਿਆ ਕਿ ਉਹ ਸੰਤ ਸੀਚੇਵਾਲ ਵੱਲੋਂ ਚਲਾਏ ਇੱਕ ਸਕੂਲ ਵਿੱਚ ਫਰੀ ਵਿਚ ਪੜਾਈ ਕਰਦੇ ਹਨ ਤੇ ਉਸਦਾ ਸੁਪਨਾ ਹੈ ਕਿ ਉਹ ਪੜ ਲਿਖ ਕੇ ਇੱਕ ਦਿਨ ਚੰਗਾ ਡਾਕਟਰ ਬਣੇ। ਇਸੇ ਤਰ੍ਹਾਂ ਗੁਲਸ਼ਨ ਨੇ ਦੱਸਿਆ ਕਿ ਉਹ ਵੀ ਇੰਜੀਨੀਅਰ ਬਣਨਾ ਚਾਹੁੰਦਾ ਹੈ ਪਰ ਘਰ ਵਿੱਚ ਪੈਸੇ ਦੀ ਕਮੀ ਹੋਣ ਕਾਰਨ ਉਸਨੂੰ ਅਜਿਹਾ ਕੰਮ ਕਰਨਾ ਪੈ ਰਿਹਾ ਹੈ। ਗੁਲਸ਼ਨ ਨੇ ਦੱਸਿਆ ਕਿ ਉਸਨੂੰ ਗੁਰਦੁਆਰੇ ਜਾਣਾ ਬੜਾ ਚੰਗਾ ਲਗਦਾ ਹੈ ਕਿਉਂਕਿ ਉਹਨਾਂ ਨੂੰ ਉੱਥੇ ਰੋਟੀ ਦੇ ਨਾਲ ਨਾਲ ਬਾਬਾ ਜੀ ਦੀ ਸੇਵਾ ਕਰਨ ਦਾ ਮੋਕਾ ਵੀ ਮਿਲਦਾ ਹੈ। ਜਿਸ ਤੋਂ ਉਹ ਬਹੁਤ ਖੁਸ਼ ਹੁੰਦੇ ਹਨ ਪਰ ਸਵਾਲ ਇਹ ਹੈ ਕਿ ਅਜਿਹੇ ਬੱਚੇ ਜੋ ਘਰ ਦੀਆਂ ਮਜਬੂਰੀਆਂ ਕਾਰਨ ਇਸ ਤਰ੍ਹਾਂ ਦਾ ਕੰਮ ਕਰ ਰਹੇ ਹਨ ਕੀ ਸਰਕਾਰ ਇਹਨਾਂ ਬੱਚਿਆਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਵੇਗੀ?



(ਕਪੂਰਥਲਾ ਤੋਂ ਚੰਦਰ ਮੜੀਆ ਦੀ ਵਿਸ਼ੇਸ਼ ਰਿਪੋਰਟ)