Khanna News: ਖੰਨਾ ਵਿੱਚ ਚਾਇਨਾ ਡੋਰ ਦਾ ਕਹਿਰ ਦੇਖਣ ਨੂੰ ਮਿਲਿਆ ਜਿਸ ਦਾ ਸ਼ਿਕਾਰ ਇੱਕ 4 ਸਾਲ ਦਾ ਬੱਚਾ ਹੋ ਗਿਆ। ਖੰਨਾ ਦੇ ਮਾਤਾ ਰਾਣੀ ਮੁਹੱਲਾ 'ਚ ਰਹਿਣ ਵਾਲੇ 4 ਸਾਲ ਦੇ ਪਰਵਿਸ਼ ਨਾਮ ਦਾ ਬੱਚਾ ਜੋ ਕਿ ਰੋਜ਼ਾਨਾ ਦੀ ਤਰ੍ਹਾਂ ਆਪਣੇ ਘਰ ਦੇ ਬਾਹਰ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ ਉੱਥੇ ਹੀ ਇੱਕ ਵੱਢੀ ਹੋਈ ਪਤੰਗ ਨੂੰ ਫੜਨ ਦੇ ਚੱਕਰ 'ਚ ਪਲਾਸਿਟਕ ਡੋਰ ਨੂੰ ਭੱਜ ਰਹੇ ਬੱਚਿਆਂ ਦੇ ਹੱਥ ਵਿੱਚ ਫੜੀ ਪਲਾਸਟਿਕ ਦੀ ਡੋਰ ਪਰਵਿਸ਼ ਦੇ ਗਲੇ ਨੂੰ ਕੱਟਦੀ ਹੋਈ ਗਰਦਨ ਦੀਆਂ ਹੱਡੀਆਂ ਤੱਕ ਪਹੁੰਚ ਗਈ।


COMMERCIAL BREAK
SCROLL TO CONTINUE READING

ਜ਼ਖ਼ਮੀ ਬੱਚੇ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਜਿੱਥੇ ਡਾਕਟਰਾਂ ਵੱਲੋਂ ਉਸ ਦੇ ਗਲੇ ਦਾ ਇਲਾਜ ਕਰਕੇ ਟਾਂਕੇ ਲਗਾਏ ਗਏ ਹਨ। ਖੰਨਾ ਵਿੱਚ ਰਹਿਣ ਵਾਲਾ ਪਰਵਿਸ਼ ਗਲੀ ਵਿੱਚ ਰੋਜ਼ਾਨਾ ਦੀ ਤਰ੍ਹਾਂ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਕੁਝ ਬੱਚੇ ਗਲੀ 'ਚ ਪਲਾਸਟਿਕ ਡੋਰ ਨਾਲ ਗਾਟੀਆ ਤਿਆਰ ਕਰਕੇ ਪਤੰਗਾਂ ਫੜ ਰਹੇ ਸਨ। ਅਚਾਨਕ ਸਾਈਕਲ ਸਵਾਰ ਬੱਚੇ ਦੇ ਗਲੇ 'ਚ ਡੋਰ ਫਸ ਗਈ ਤੇ ਗਲਾ ਚੀਰਦੀ ਹੋਈ ਹੱਡੀਆ ਤੱਕ ਪੁੱਜ ਗਈ, ਜਿਸ ਕਾਰਨ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।


ਇਹ ਵੀ ਪੜ੍ਹੋ : Punjab Breaking Live Updates: ਨਵੇਂ ਚੁਣੇ ਗਏ ਪੰਚਾਂ ਦਾ ਅੱਜ ਹੋਵੇਗਾ ਸਹੁੰ ਚੁੱਕ ਸਮਾਗਮ, ਜਾਣੋ ਹੁਣ ਤੱਕ ਦੀਆਂ ਵੱਡੀਆਂ ਖ਼ਬਰਾਂ


ਮਾਤਾ ਰਾਣੀ ਮੁਹੱਲਾ ਖੰਨਾ ਦੇ ਵਸਨੀਕ ਦੀਪਕ ਮਹਿਤਾ ਨੇ ਦੱਸਿਆ ਉਸ ਦਾ ਬੇਟਾ ਪਰਵਿਸ਼ 4 ਸਾਲ ਦਾ ਹੈ। ਉਹ ਗਲੀ ਵਿੱਚ ਸਾਈਕਲ ਚਲਾ ਰਿਹਾ ਸੀ। ਇਸ ਦੌਰਾਨ ਪਤੰਗ ਲੁੱਟਣ ਵਾਲੇ ਕੁਝ ਬੱਚੇ ਗਲੀ ਵਿਚ ਘੁੰਮ ਰਹੇ ਸਨ, ਜਿਨ੍ਹਾਂ ਵੱਲੋਂ ਸੁੱਟੀ ਡੋਰ ਪਰਵਿਸ਼ ਦੇ ਗਲੇ 'ਚ ਫਸ ਗਈ ਤੇ ਗਲਾ ਕੱਟਦੀ ਹੋਈ ਹੱਡੀਆ ਤੱਕ ਪਹੁੰਚ ਗਈ, ਜਿਵੇਂ ਹੀ ਪਰਿਵਾਰ ਨੂੰ ਪਤਾ ਲੱਗਿਆ ਉਹ ਬੱਚੇ ਨੂੰ ਤੁਰੰਤ ਖੰਨਾ ਦੇ ਇੱਕ ਨਿੱਜੀ ਹਸਪਤਾਲ ਲੈ ਗਏ, ਜਿੱਥੇ ਐਮਰਜੈਂਸੀ ਡਾਕਟਰ ਨੇ ਟਾਂਕੇ ਲਗਾਏ। ਦੀਪਕ ਨੇ ਕਿਹਾ ਭਗਵਾਨ ਦਾ ਸ਼ੁਕਰ ਹੈ ਕਿ ਬੱਚੇ ਦੀ ਜਾਨ ਬਚ ਗਈ।


ਇਹ ਵੀ ਪੜ੍ਹੋ : Mohali Accident: ਮੁਹਾਲੀ ਦੇ ਸੈਕਟਰ 86 'ਚ ਵਾਪਰਿਆ ਦਰਦਨਾਕ ਹਾਦਸਾ, ਨੌਜਵਾਨ ਦੀ ਪਲਟੀ ਥਾਰ, ਮੌਕੇ 'ਤੇ ਹੋਈ ਮੌਤ