China dor Accidents: ਲੁਧਿਆਣਾ ’ਚ ਚਾਈਨਾ ਡੋਰ ਦਾ ਕਹਿਰ ਬਰਕਰਾਰ ਹੈ, 2 ਦਿਨ ਪਹਿਲਾਂ 4 ਸਾਲ ਦੇ ਹਰਜੋਤ ਸਿੰਘ ਦੇ ਮੂੰਹ ’ਤੇ 120 ਟਾਂਕੇ ਲੱਗਣ ਦਾ ਮਾਮਲਾ ਸਾਹਮਣੇ ਆਇਆ ਸੀ।  


COMMERCIAL BREAK
SCROLL TO CONTINUE READING


ਪ੍ਰਾਪਤ ਜਾਣਕਾਰੀ ਅਨੁਸਾਰ ਬੱਚਾ ਆਪਣੇ ਪਰਿਵਾਰਕ ਮੈਬਰਾਂ ਨਾਲ ਕਾਰ ’ਚ ਸਵਾਰ ਸੀ। ਜਿਵੇਂ ਹੀ ਉਸਨੇ ਅਸਮਾਨ ’ਚ ਉੱਡਦੀ ਪਤੰਗ ਦੇਖਣ ਲਈ ਮੂੰਹ ਕਾਰ ਦੀ ਖਿੜਕੀ ’ਚੋਂ ਬਾਹਰ ਕੱਢਿਆ ਤਾਂ ਉਹ ਡੋਰ ਦੀ ਚਪੇਟ ’ਚ ਆ ਗਿਆ। 



ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਦੀ ਗੰਭੀਰ ਹਾਲਤ ਨੂੰ ਵੇਖਦਿਆਂ DMC ਰੈਫ਼ਰ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਬੱਚੇ ਦੇ ਮੂੰਹ ’ਤੇ 120 ਟਾਂਕੇ ਲੱਗੇ ਹਨ, ਉਹ ਨਰਸਰੀ ਜਮਾਤ ’ਚ ਪੜ੍ਹਦਾ ਹੈ। 



ਹਰਜੋਤ ਦੇ ਪਿਤਾ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਸਮੇਤ ਗੁਰਦੁਆਰਾ ਸ੍ਰੀ ਕਟਾਣਾ ਸਾਹਿਬ ਮੱਥਾ ਟੇਕਣ ਜਾ ਰਹੇ ਸਨ। ਵਾਪਸ ਆਉਣ ਮੌਕੇ ਜਦੋਂ ਉਹ ਨੀਲੋਂ ਨਹਿਰ ਦੇ ਪੁੱਲ ਕੋਲ ਟੌਲ ਟੈਕਸ ਬੈਰੀਅਰ ਪਾਰ ਕਰ ਰਹੇ ਸਨ ਤਾਂ ਬੇਟੇ ਨਾ ਪਤੰਗ ਵੇਖਣ ਲਈ ਮੂੰਹ ਕਾਰ ਦੀ ਖਿੜਕੀ ’ਚੋਂ ਬਾਹਰ ਕੱਢਿਆ। 



ਇਸ ਦੌਰਾਨ ਅਚਾਨਕ ਪਲਾਸਟਿਕ ਦੀ ਡੋਰ (China dor gattu) ਉਸਦੇ ਮੂੰਹ ਨਾਲ ਲਿਪਟ ਗਈ, ਜਿਸ ਨਾਲ ਉਸਦੇ ਮੂੰਹ ’ਤੇ ਵੱਡਾ ਕੱਟ ਲੱਗ ਗਿਆ। ਉਨ੍ਹਾਂ ਨੇ ਜਲਦੀ ਰੋਡ ’ਤੇ ਸਥਿਤ ਨਿੱਜੀ ਹਸਪਤਾਲ ’ਚ ਲੈ ਗਏ, ਜਿੱਥੇ ਉਸਦੀ ਹਾਲਤ ਜ਼ਿਆਦਾ ਵਿਗੜਦੀ ਜਾ ਰਹੀ ਸੀ ਤਾਂ ਉਹ ਡਾਕਟਰਾਂ ਦੇ ਕਹਿਣ ’ਤੇ ਪੁੱਤਰ ਨੂੰ DMC ਹਸਪਤਾਲ ’ਚ ਲੈ ਆਏ।



ਹੁਣ ਤਾਜ਼ਾ ਮਾਮਲਾ ਖੰਨਾ ਤੋਂ ਸਾਹਮਣੇ ਆਇਆ ਹੈ, ਜਿੱਥੇ ਚਾਈਨਾ ਡੋਰ ਨੇ ਇੱਕ ਰਾਹਗੀਰ ਦੀ ਗਰਦਨ ਵੱਢ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਗੁਰੂ ਹਰਕ੍ਰਿਸ਼ਨ ਨਗਰ ਦੇ ਰਹਿਣ ਵਾਲੇ ਹਰਬੰਸ ਸਿੰਘ ਜਦੋਂ ਖੰਨਾ ਮੇਨ ਹਾਈਵੇਅ (Main Highway)  ’ਤੇ ਪਹੁੰਚੇ ਤਾਂ ਚਾਈਨਾ ਡੋਰ ਦੀ ਲਪੇਟ ’ਚ ਆ ਗਿਆ। ਉਸਨੂੰ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸਦੀ ਗਰਦਨ ’ਤੇ 17 ਟਾਂਕੇ ਲੱਗੇ ਹਨ। 



ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵਲੋਂ ਚਾਈਨਾ ਡੋਰ ਦੀ ਵਿਕਰੀ ’ਤੇ ਪੂਰੀ ਤਰਾਂ ਪਾਬੰਦੀ ਲਗਾਈ ਹੋਈ ਹੈ। ਇਸਦੇ ਬਾਵਜੂਦ ਸੂਬੇਭਰ ’ਚ ਚਾਈਨਾ ਡੋਰ ਧੜਲੇ ਨਾਲ ਵਿਕ ਰਹੀ ਹੈ। ਦੱਸ ਦੇਈਏ ਕਿ 8 ਜਨਵਰੀ ਨੂੰ, ਜਗਰਾਓਂ ’ਚ ਇੱਕ ਰੈਸਟੋਰੈਂਟ ਮਾਲਕ ਦੇ ਹੱਥ ਅਤੇ ਸਿਰ ’ਚ ਚਾਈਨਾ ਡੋਰ ਦੀ ਲਪੇਟ ’ਚ ਆਉਣ ਕਾਰਨ 50 ਤੋਂ ਵੱਧ ਟਾਂਕੇ ਲੱਗੇ ਸਨ। 


ਇਹ ਵੀ ਪੜ੍ਹੋ: FCI Scam: ਬੋਰੀ ’ਚੋਂ 3 ਕਿਲੋ ਕਣਕ ਕੱਢ, ਪਾਣੀ ਨਾਲ ਭਿਓਂਕੇ ਵਜ਼ਨ ਕੀਤਾ ਜਾਂਦਾ ਸੀ ਪੂਰਾ