Omicron in China: ਚੀਨ ਦੀ ਕੁੱਲ ਜਨ-ਸੰਖਿਆ ਦਾ ਕਰੀਬ 18 ਫ਼ੀਸਦ ਯਾਨੀ 37 ਮਿਲੀਅਨ ਲੋਕ ਇਸ ਮਹੀਨੇ ਦੀ 20 ਤਾਰੀਖ਼ ਤੱਕ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੇ ਹਨ। ਇਹ ਅੰਕੜੇ ਚੀਨ ਦੀ ਕੌਮੀ ਸਿਹਤ ਕਮਿਸ਼ਨ (National Health Commission) ਦੀ ਬੈਠਕ ਦੌਰਾਨ ਬੁੱਧਵਾਰ ਨੂੰ ਸਾਹਮਣੇ ਆਏ ਹਨ। 


COMMERCIAL BREAK
SCROLL TO CONTINUE READING


ਜੇਕਰ ਚੀਨ ਦੇ ਸਿਹਤ ਵਿਭਾਗ ਵਲੋਂ ਜਾਰੀ ਕੀਤੇ ਇਹ ਅੰਕੜੇ ਸਹੀ ਸਾਬਤ ਹੁੰਦੇ ਹਨ ਤਾਂ ਇਹ ਪਿਛਲੀ ਸੰਕ੍ਰਮਣ ਦਰ 4 ਮਿਲੀਅਨ ਦੇ ਪਿਛਲੇ ਦੈਨਿਕ ਰਿਕਾਰਡ ਨੂੰ ਤੋੜ ਦੇਵੇਗਾ। 



ਦੱਸਿਆ ਜਾ ਰਿਹਾ ਹੈ ਕਿ ਚੀਨ ’ਚ ਪਿਛਲੇ ਲੰਮੇ ਸਮੇਂ ਤੋਂ  'ਜ਼ੀਰੋ ਕੋਵਿਡ ਨੀਤੀ' ਦਾ ਵਿਰੋਧ ਹੋਣ ਕਾਰਨ ਪਾਬੰਦੀਆਂ ’ਚ ਢਿੱਲ ਦੇਣ ਕਾਰਨ ਓਮੀਕਰਾਨ ਵੈਰੀਐਂਟ (Omicron Variant) ਦੀ ਨਵੀਂ ਲਹਿਰ ਸ਼ੁਰੂ ਹੋ ਚੁੱਕੀ ਹੈ, ਜੋ ਹੁਣ ਤੱਕ ਖ਼ਤਰਨਾਕ ਰੂਪ ਧਾਰਨ ਕਰ ਚੁੱਕੀ ਹੈ। ਸਰਕਾਰੀ ਏਜੰਸੀ ਦੇ ਅਨੁਸਾਰ, ਚੀਨ ਦੇ ਦੱਖਣ-ਪੱਛਮੀ ਖੇਤਰ ’ਚ ਪੈਂਦੇ ਸਿਚੁਆਨ ਪ੍ਰਾਂਤ ਅਤੇ ਰਾਜਧਾਨੀ ਬੀਜਿੰਗ ’ਚ ਅੱਧੇ ਤੋਂ ਜ਼ਿਆਦਾ ਅਬਾਦੀ ਕੋਰੋਨਾ ਨਾਲ ਸੰਕ੍ਰਮਿਤ ਹੋ ਚੁੱਕੀ ਹੈ। 



ਜੇਕਰ ਖ਼ਬਰਾਂ ਨੂੰ ਸਹੀ ਮੰਨਿਆ ਜਾਵੇ ਤਾਂ ਮੁਮਕਿਨ ਹੈ ਕਿ ਉੱਥੇ ਦੇ ਸਿਹਤ ਵਿਵਸਥਾ ਦਾ ਬੁਰਾ ਹਾਲ ਹੋ ਚੁੱਕਾ ਹੈ, ਸੈਂਕੜੇ ਦੀ ਸੰਖਿਆ ’ਚ ਮੌਤਾਂ ਹੋ ਰਹੀਆਂ ਹਨ। ਹਾਲਾਂਕਿ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਚੀਨੀ ਸਿਹਤ ਏਜੰਸੀ ਨੇ ਕੋਰੋਨਾ ਸੰਕ੍ਰਮਣ ਨੂੰ ਲੈਕੇ ਇਹ ਅਨੁਮਾਨ ਕਿਵੇਂ ਲਗਾਇਆ, ਕਿਉਂਕਿ ਦੇਸ਼ ’ਚ ਦਿਸੰਬਰ ਮਹੀਨੇ ਦੀ ਸ਼ੁਰੂਆਤ ’ਚ ਹੀ ਪੀ. ਸੀ. ਆਰ. (PCR) ਕੇਂਦਰਾਂ ਦਾ ਨੈਟਵਰਕ ਬੰਦ ਕਰ ਦਿੱਤਾ ਗਿਆ ਸੀ।


ਕੋਵਿਡ ਮਹਾਂਮਾਰੀ ਦੌਰਾਨ ਹੋਰਨਾਂ ਦੇਸ਼ਾਂ ’ਚ ਵੀ ਸਟੀਕ ਤੇ ਸਹੀ ਸੰਕ੍ਰਮਣ ਦਰ ਦਾ ਪਤਾ ਲਗਾਉਣਾ ਮੁਸ਼ਕਿਲ ਹੋ ਗਿਆ ਸੀ, ਕਿਉਂਕਿ ਪਹਿਲਾਂ ਤੋਂ ਮੌਜੂਦ ਟੈਸਟਿੰਗ ਕੇਂਦਰਾਂ ਨੂੰ ਕੋਵਿਡ ਜਾਂਚ ਲੈਬ ’ਚ ਤਬਦੀਲ ਕਰ ਦਿੱਤਾ ਗਿਆ ਸੀ ਅਤੇ ਕੇਂਦਰ ਪੱਧਰ ’ਤੇ ਡਾਟਾ ਇਕੱਠਾ ਨਹੀਂ ਕੀਤਾ ਗਿਆ। 



ਡਾਟਾ ਕੰਸਲਟੇਂਸੀ MetroDataTech ਦੇ ਪ੍ਰਮੁੱਖ ਅਰਥਸ਼ਾਸਤਰੀ ਚੇਨ ਕਿਨ ਨੇ ਆਪਣੇ ਵਿਸ਼ਲੇਸ਼ਣ ਦੇ ਅਧਾਰ ’ਤੇ ਭਵਿੱਖਬਾਣੀ ਕੀਤੀ ਹੈ ਕਿ ਚੀਨ ’ਚ ਕੋਵਿਡ ਦੀ ਵਰਤਮਾਨ ਲਹਿਰ ਦਿਸੰਬਰ ਦੇ ਮੱਧ ਤੋਂ ਲੈਕੇ ਜਨਵਰੀ ਦੇ ਅੰਤ ਤੱਕ ਆਪਣੀ ਚਰਮ ਸੀਮਾ ’ਤੇ ਹੋਵੇਗੀ।  


ਇਹ ਵੀ ਪੜ੍ਹੋ: ਇਮਰਾਨ ਖ਼ਾਨ ਦੀ ਸਾਬਕਾ ਪਤਨੀ ਰੇਹਮ ਖ਼ਾਨ ਤੀਜੀ ਦਫ਼ਾ ਬਣੀ ਵਹੁਟੀ, ਜਾਣੋ ਨਵੇਂ ਪਤੀ ਬਾਰੇ