Amritsar News (ਭਰਤ ਸ਼ਰਮਾ): ਬੇਸ਼ੱਕ ਅੰਮ੍ਰਿਤਸਰ ਪ੍ਰਸ਼ਾਸਨ ਤੇ ਪੁਲਿਸ ਵੱਲੋਂ ਚਾਇਨੀਜ਼ ਡੋਰ ਦੀ ਵਿਕਰੀ ਉਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਯਤਨ ਕੀਤੇ ਜਾ ਹਰ ਪਰ ਸ਼ਹਿਰ ਦੇ ਬਾਜ਼ਾਰਾਂ ਵਿੱਚ ਚਾਇਨੀਜ਼ ਡੋਰ ਆਸਾਨੀ ਨਾਲ ਮਿਲ ਜਾਂਦੀ ਹੈ। ਨੌਜਵਾਨ ਬੱਚੇ ਚਾਇਨੀਜ਼ ਡੋਰ  ਨਾਲ ਹੀ ਪਤੰਗਬਾਜ਼ੀ ਕਰ ਰਹੇ ਹਨ,ਅਤੇ ਇਹ ਖੂਨੀ ਡੋਰ ਦੇ ਨਾਲ ਨਿੱਤ ਹਾਦਸੇ ਵਾਪਰ ਰਹੇ ਹਨ। ਬੀਤੇ ਦਿਨ ਹੀ ਅੰਮ੍ਰਿਤਸਰ ਵਿੱਚ ਚਾਈਨਾ ਡੋਰ ਨਾਲ ਦੋ ਮੌਤਾਂ ਹੋਈਆਂ ਸਨ।


COMMERCIAL BREAK
SCROLL TO CONTINUE READING

ਰਵਾਇਤੀ ਦੇਸੀ ਡੋਰ ਵਾਲੇ ਮੰਦੀ ਦੀ ਦੌਰ ਵਿਚੋਂ ਗੁਜ਼ਰ ਰਹੇ ਹਨ। ਰਵਾਇਤੀ ਡੋਰ ਵੇਚਣ ਵਾਲਿਆਂ ਨੇ ਕਿਹਾ ਕਿ ਅੱਜ ਤੋਂ 10 ਸਾਲ ਪਹਿਲਾਂ ਉਨ੍ਹਾਂ ਵੱਲੋਂ  ਦੇਸੀ ਡੋਰ ਬਣਾਉਣ ਲਈ 10 ਤੋਂ 15 ਕਾਰੀਗਰ ਲਗਾਏ ਜਾਂਦੇ ਸਨ ਪਰ ਅੱਜ ਉਹ ਇਕੱਲੇ ਹੀ ਦੇਸੀ ਡੋਰ ਬਣਾ ਰਹੇ ਹਨ। ਕਿਉਂਕਿ ਹੁਣ ਦੇਸੀ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਲਈ ਲੋਕਾਂ ਵਿਚ ਰੁਝਾਨ ਘੱਟ ਗਿਆ ਹੈ।


ਉਨ੍ਹਾਂ ਨੇ ਕਿਹਾ ਕਿ ਅੰਮ੍ਰਿਤਸਰ ਦੇ ਬਾਜ਼ਾਰਾਂ ਵਿੱਚ ਆਸਾਨੀ ਦੇ ਨਾਲ ਚਾਇਨੀਜ਼ ਸਟੋਰ ਮਿਲ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੇਸੀ ਡੋਰ ਦਾ ਅੰਮ੍ਰਿਤਸਰ ਵਾਸੀਆਂ ਵਿੱਚ ਕਾਫੀ ਰੁਝਾਨ ਹੁੰਦਾ ਸੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਤਾਂ ਉਨ੍ਹਾਂ ਵੱਲੋਂ ਛੇ ਮਹੀਨੇ ਪਹਿਲਾਂ ਹੀ ਦੇਸੀ ਡੋਰ ਬਣਾਉਣਾ ਸ਼ੁਰੂ ਕਰ ਦਿੱਤੀ ਜਾਂਦੀ ਸੀ ਪਰ ਅੱਜ ਉਨ੍ਹਾਂ ਵੱਲੋਂ ਸਿਰਫ 15 ਦਿਨ ਪਹਿਲਾਂ ਹੀ ਇਹ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।


ਉਨ੍ਹਾਂ ਨੇ ਕਿਹਾ ਕਿ ਚਾਇਨੀਜ਼ ਡੋਰ ਇਸ ਪਿੱਛੇ ਸਭ ਤੋਂ ਵੱਡਾ ਕਾਰਨ ਹੈ। ਕਾਰੀਗਰ ਨੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤੀ ਜਾਂਦੀ ਡੋਰ ਚਾਇਨੀਜ਼ ਡੋਰ ਨੂੰ ਵੱਢ ਦਵੇਗੀ। ਉਨ੍ਹਾਂ ਵੱਲੋਂ ਬਣਾਈ ਗਈ ਡੋਰ ਬੜੀ ਹੀ ਮਿਹਨਤ ਦੇ ਨਾਲ ਬਣਦੀ ਹੈ ਪਹਿਲਾਂ ਉਸ ਨੂੰ ਧੁੱਪ ਲਵਾਈ ਜਾਂਦੀ ਹੈ ਫਿਰ ਕੱਚ ਲਾਇਆ ਜਾਂਦਾ ਹੈ ਫਿਰ ਮਾਝਾ ਲਵਾਇਆ ਜਾਂਦਾ ਹੈ ਤੇ ਫਿਰ ਸੁਕਾਇਆ ਜਾਂਦਾ ਹੈ।


ਉਨ੍ਹਾਂ ਨੇ ਕਿਹਾ ਕਿ ਰਵਾਇਤੀ ਦੇਸੀ ਡੋਰ ਦੀ ਬਾਜ਼ਾਰ ਵਿੱਚ ਘੱਟ ਡਿਮਾਂਡ ਹੈ।  ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਵੱਡੇ-ਵੱਡੇ ਦਾਅਵੇ ਕੀਤੇ ਜਾਂਦੇ ਹਨ ਕਿ ਚਾਇਨਾ ਡੋਰ ਬੈਨ ਹੈ ਪਰ ਅੱਜ ਵੀ ਚਾਇਨਾ ਡੋਰ ਅੰਮ੍ਰਿਤਸਰ ਦੇ ਬਾਜ਼ਾਰਾਂ ਦੇ ਵਿੱਚ ਆਸਾਨੀ ਦੇ ਨਾਲ ਮਿਲ ਰਹੀ ਹੈ। ਉਨ੍ਹਾਂ ਨੇ ਪ੍ਰਸ਼ਾਸਨ ਦੇ ਅੱਗੇ ਮੰਗ ਕੀਤੀ ਕਿ ਚਾਇਨਾ ਡੋਰ ਨੂੰ ਪੂਰਨ ਤੌਰ ਉਤੇ ਪਾਬੰਦੀ ਲਗਾਈ ਜਾਵੇ।


ਰਿਵਾਇਤੀ ਡੋਰ ਖਰੀਦਣ ਆਏ ਨੌਜਵਾਨ ਨੇ ਕਿਹਾ ਕਿ ਜੋ ਆਨੰਦ ਰਵਾਇਤੀ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦਾ ਆਉਂਦਾ ਹੈ ਉਹ ਚਾਇਨਾ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਵਿੱਚ ਨਹੀਂ ਆਉਂਦਾ। ਉਨ੍ਹਾਂ ਨੇ ਕਿਹਾ ਕਿ ਬਾਜ਼ਾਰਾਂ ਵਿੱਚ ਅੱਜ ਵੀ ਸ਼ਰੇਆਮ ਚਾਇਨਾ ਡੋਰ ਵਿਕ ਰਹੀ ਹੈ। ਪਰ ਅੱਜ ਉਹ ਰਵਾਇਤੀ ਦੇਸੀ ਡੋਰ ਖਰੀਦਣ ਆਏ ਹਨ ਅਤੇ ਇਸ ਨਾਲ ਹੀ ਪਤੰਗਬਾਜ਼ੀ ਕਰਦੇ ਆ ਰਹੇ ਹਨ।


ਉਨ੍ਹਾਂ ਨੇ ਅੰਮ੍ਰਿਤਸਰ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਤੁਸੀਂ ਪਤੰਗਬਾਜ਼ੀ ਕਰਨੀ ਹੈ ਤਾਂ ਦੇਸੀ ਡੋਰ ਤੋਂ ਹੀ ਕਰੋ, ਕਿਉਂਕਿ ਚਾਇਨੀਜ਼ ਡੋਰ ਦੇ ਨਾਲ ਪਤੰਗਬਾਜ਼ੀ ਕਰਨ ਦੇ ਕਾਫੀ ਨੁਕਸਾਨ ਹਨ। ਇਸ ਦੇ ਨਾਲ ਵੱਡਾ ਹਾਦਸਾ ਵੀ ਹੋ ਸਕਦਾ ਹੈ ਅਤੇ ਇਹ ਡੋਰ ਪਸ਼ੂ-ਪੰਛੀਆਂ ਦੇ ਲਈ ਵੀ ਕਾਫੀ ਨੁਕਸਾਨਦੇਹ ਹੈ।