Jalandhar Murder News: ਜਲੰਧਰ ਦੇ ਬਸ਼ੀਰਪੁਰਾ ਇਲਾਕੇ ਵਿੱਚ ਚੌਂਕੀਦਾਰ ਦਾ ਬੇਰਹਿਮੀ ਨਾਲ ਕਤਲ
Jalandhar Murder News: ਬਸ਼ੀਰਪੁਰਾ ਇਲਾਕੇ ਦੇ ਲੱਕੜਵਾਲੇ ਪੁਲ ਨੇੜੇ ਚੱਲ ਰਹੇ ਕੰਮ ਉਤੇ ਤਾਇਨਾਤ ਚੌਂਕੀਦਾਰ ਦੇ ਕਤਲ ਦੀ ਖਬਰ ਸਾਹਮਣੇ ਆ ਰਹੀ ਹੈ।
Jalandhar Murder News: ਜਲੰਧਰ ਦੇ ਬਸ਼ੀਰਪੁਰਾ ਇਲਾਕੇ ਦੇ ਲੱਕੜਵਾਲੇ ਪੁਲ ਨੇੜੇ ਇੱਕ ਵਿਅਕਤੀ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। ਮ੍ਰਿਤਕ ਦੀ ਪਛਾਣ ਰਾਜੂ ਵਾਸੀ ਬੰਗਾਲ ਵਜੋਂ ਹੋਈ ਹੈ। ਇਲਾਕਾ ਵਾਸੀਆਂ ਨੇ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਹੈ।
ਮੌਕੇ ਉਪਰ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੂੰ ਲਾਸ਼ ਮਿਲਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ ਡੀਐਸਪੀ ਨੂੰ ਨਾਲ ਲੈ ਕੇ ਮੌਕੇ ਉਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਾਲੀ ਥਾਂ ਉਤੇ ਉਸਾਰੀ ਦਾ ਕੰਮ ਚੱਲ ਰਿਹਾ ਹੈ। ਜਿਸ ਦਾ ਠੇਕਾ ਹਰਿਆਣਾ ਦੇ ਇੱਕ ਵਿਅਕਤੀ ਨਾਲ ਹੈ।
ਉਕਤ ਮ੍ਰਿਤਕ ਵਿਅਕਤੀ ਚੌਂਕੀਦਾਰ ਦਾ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਵਿਅਕਤੀ 'ਤੇ ਲੱਕੜ ਦੇ ਡੰਡੇ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਨੇ ਦੱਸਿਆ ਕਿ ਕੰਮ ਦੇ ਠੇਕੇਦਾਰ ਹਨੀ ਗੁਪਤਾ ਨਾਲ ਗੱਲ ਕੀਤੀ ਗਈ ਸੀ।
ਇਹ ਵੀ ਪੜ੍ਹੋ : Ludhiana News: ਲੁਧਿਆਣਾ 'ਚ ਮੋਟਰਸਾਈਕਲ ਅਤੇ ਐਕਟਿਵਾ ਵਿਚਾਲੇ ਟੱਕਰ, ਦੋ ਨੌਜਵਾਨ ਆਪਸ ‘ਚ ਭਿਗੜੇ ਚੱਲੀਆਂ ਗੋਲੀਆਂ
ਇਸ ਤੋਂ ਬਾਅਦ ਉਕਤ ਠੇਕੇਦਾਰ ਨੇ ਆਪਣੇ ਵਰਕਰ ਨਵਦੀਪ ਨੂੰ ਭੇਜ ਦਿੱਤਾ। ਨਵਦੀਪ ਨੇ ਮ੍ਰਿਤਕ ਦੀ ਸ਼ਨਾਖਤ ਕਰਦਿਆਂ ਦੱਸਿਆ ਕਿ ਮ੍ਰਿਤਕ ਰਾਮਬਰਮਨ ਉਰਫ਼ ਰਾਜੂ ਹੈ ਜੋ ਚੌਂਕੀਦਾਰ ਦਾ ਕੰਮ ਕਰਦਾ ਸੀ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਅਜੇ ਤਫ਼ਤੀਸ਼ ਜਾਰੀ ਹੈ। ਉਨ੍ਹਾਂ ਕਿਹਾ ਕਿ ਕਤਲ ਕੇਸ ਵਿੱਚ ਅਜੇ ਤੱਕ ਕੁਝ ਵੀ ਨਹੀਂ ਮਿਲਿਆ ਹੈ।
ਰਾਮਬਰਾਮਨ ਪਿਛਲੇ ਤਿੰਨ ਮਹੀਨਿਆਂ ਤੋਂ ਲੱਕੜ ਦੇ ਪੁਲ ਨੇੜੇ ਚੱਲ ਰਹੇ ਨਿਰਮਾਣ ਕਾਰਜ ਦੀ ਦੇਖ-ਰੇਖ ਕਰਦੇ ਸਨ। ਕਤਲ ਦਾ ਪਤਾ ਸਵੇਰੇ 7.30 ਵਜੇ ਦੇ ਕਰੀਬ ਉਸ ਸਮੇਂ ਲੱਗਾ ਜਦੋਂ ਉੱਥੋਂ ਲੰਘ ਰਹੇ ਲੋਕਾਂ ਨੇ ਚੌਕੀਦਾਰ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖੀ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਜੀਆਰਪੀ ਸਟੇਸ਼ਨ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿੱਚ ਰਖਵਾਇਆ ਹੈ।
ਇਹ ਵੀ ਪੜ੍ਹੋ : Bikram Singh Majithia: ਡਰੱਗ ਮਾਮਲੇ ਵਿੱਚ ਨਾਮਜਦ ਬਿਕਰਮ ਸਿੰਘ ਮਜੀਠੀਆ SIT ਅੱਗੇ ਨਹੀਂ ਹੋਣਗੇ ਪੇਸ਼