Punjab Bandh News: ਮਨੀਪੁਰ ਹਿੰਸਾ ਦੇ ਰੋਸ ਵਜੋਂ ਈਸਾਈ ਭਾਈਚਾਰੇ ਵੱਲੋਂ ਅੱਜ ਪੰਜਾਬ ਬੰਦ ਦਾ ਐਲਾਨ
Punjab Bandh News: ਮਨੀਪੁਰ ਹਿੰਸਾ ਦੇ ਰੋਸ ਵਜੋਂ ਅੱਜ ਈਸਾਈ ਭਾਈਚਾਰੇ ਤੇ ਅਨੁਸੂਚਿਤ ਸਮਾਜ ਵੱਲੋਂ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ। ਪੰਜਾਬ ਦੇ ਕੁਝ ਜ਼ਿਲ੍ਹਿਆਂ ਵਿੱਚ ਇਸ ਦਾ ਅਸਰ ਦੇਖਣ ਨੂੰ ਮਿਲੇਗਾ।
Punjab Bandh News: ਮਨੀਪੁਰ ਘਟਨਾ ਮਾਮਲੇ ਵਿੱਚ ਈਸਾਈ ਭਾਈਚਾਰੇ ਨੇ ਸਲੇਮ ਟਾਬਰੀ ਵਿੱਚ ਮੀਡੀਆ ਸਾਹਮਣੇ ਅੱਜ ਯਾਨੀ 9 ਅਗਸਤ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਲੁਧਿਆਣਾ ਦੇ ਸਲੇਮ ਟਾਬਰੀ ਸਥਿਤ ਈਸਾਈ ਭਾਈਚਾਰੇ ਵੱਲੋਂ ਬੈਠਕ ਕਰ ਐਲਾਨ ਕੀਤਾ ਗਿਆ ਕਿ ਮਨੀਪੁਰ ਘਟਨਾ ਮਾਮਲੇ ਨੂੰ ਲੈਕੇ ਸੂਬੇ ਭਰ ਵਿਚ ਸੜਕਾਂ ਉਤੇ ਉੱਤਰ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਤਹਿਤ ਜਲੰਧਰ ਬਾਈਪਾਸ ਚੌਕ ਵਿੱਚ ਵੀ ਈਸਾਈ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਵਿਰੋਧ ਪ੍ਰਦਰਸ਼ਨ ਕਰਨਗੇ।
ਕਾਬਿਲੇਗੌਰ ਹੈ ਕਿ ਮਨੀਪੁਰ 'ਚ ਹਿੰਸਾ ਰੁਕਣ ਦਾ ਨਾਂ ਨਹੀਂ ਲੈ ਰਹੀ ਹੈ। ਪਿਛਲੇ ਦਿਨੀਂ ਪੁਲਿਸ ਅਤੇ ਫੌਜ ਦੀ ਮਦਦ ਨਾਲ ਹਿੰਸਾ ਦੀ ਅੱਗ ਨੂੰ ਸ਼ਾਂਤ ਕੀਤਾ ਗਿਆ ਸੀ ਪਰ ਇੱਕ ਵਾਰ ਫਿਰ ਅੱਗਜ਼ਨੀ ਅਤੇ ਖੂਨੀ ਖੇਡ ਸ਼ੁਰੂ ਹੋ ਗਈ ਹੈ। ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਦੀ ਅੱਗ ਭੜਕ ਗਈ ਹੈ। ਮਨੀਪੁਰ 'ਚ ਸੁਰੱਖਿਆ ਬਲਾਂ ਅਤੇ ਮੈਤੇਈ ਭਾਈਚਾਰੇ ਵਿਚਾਲੇ ਪਿਛਲੇ 24 ਘੰਟਿਆਂ ਤੋਂ ਝੜਪ ਜਾਰੀ ਹੈ। ਇਸ ਦੌਰਾਨ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਬਦਮਾਸ਼ਾਂ ਨੇ ਕਈ ਘਰਾਂ ਨੂੰ ਵੀ ਅੱਗ ਲਗਾ ਦਿੱਤੀ।
ਅਲੱਗ-ਅਲੱਗ ਭਾਈਚਾਰਿਆਂ ਵੱਲੋਂ ਫਿਰੋਜ਼ਪੁਰ ਬੰਦ ਕਰਨ ਦਾ ਸੱਦਾ ਗਿਆ ਸੀ। ਚਰਚ ਰੋਡ 'ਤੇ ਮੀਟਿੰਗ ਕੀਤੀ ਗਈ, ਜਿਸ ਵਿੱਚ ਈਸਾਈ ਭਾਈਚਾਰੇ ਤੋਂ ਇਲਾਵਾ ਆਦਿ ਧਰਮ ਸਮਾਜ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਅਹੁਦੇਦਾਰਾਂ ਨੇ ਸ਼ਮੂਲੀਅਤ ਕੀਤੀ।
ਇਹ ਵੀ ਪੜ੍ਹੋ : Punjab Governor News: ਰਾਜਪਾਲ ਨੇ ਅਧਿਕਾਰੀਆਂ ਦੇ ਦਿੱਲੀ ਦੌਰੇ ਦੌਰਾਨ ਹਵਾਈ ਯਾਤਰਾ ਤੇ ਸਟਾਰ ਹੋਟਲਾਂ 'ਚ ਠਹਿਰਨ 'ਤੇ ਲਾਈ ਪਾਬੰਦੀ
ਸੈਮਸਨ ਬ੍ਰਿਗੇਡ ਦੇ ਚੇਅਰਮੈਨ ਵਿਜੇ ਗੋਰੀਆ ਦੇ ਬਿਆਨ ਮੁਤਾਬਕ ਸਾਰੀਆਂ ਜਥੇਬੰਦੀਆਂ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਇਕੱਠੀਆਂ ਹੋਣਗੀਆਂ, ਜਿੱਥੋਂ ਦੇ ਮੈਂਬਰ ਕੈਂਟ-ਸਿਟੀ ਦੇ ਬਾਜ਼ਾਰ 'ਚ ਜਾਣਗੇ ਤੇ ਲੋਕਾਂ ਨੂੰ ਦੁਕਾਨਾਂ, ਸਕੂਲ, ਦਫ਼ਤਰ ਤੇ ਹੋਰ ਅਦਾਰਿਆਂ ਨੂੰ ਬੰਦ ਕਰਨ ਦਾ ਸੱਦਾ ਦੇਣਗੇ। ਮੰਗਲਵਾਰ ਨੂੰ ਵੀ ਉਨ੍ਹਾਂ ਕਾਰੋਬਾਰੀਆਂ ਨੂੰ ਬੰਦ ਰੱਖਣ ਦੀ ਅਪੀਲ ਕੀਤੀ ਗਈ ਸੀ ਤਾਂ ਜੋ ਮਨੀਪੁਰ ਹਿੰਸਾ ਦੇ ਮੁਲਜ਼ਮਾਂ ਵਿਰੁੱਧ ਕਾਰਵਾਈ ਕਰਨ ਦੀ ਬਜਾਏ ਚੁੱਪਚਾਪ ਦੇਖ ਰਹੀ ਕੇਂਦਰ ਸਰਕਾਰ ਨੂੰ ਨੀਂਦ ਤੋਂ ਉਠਾਇਆ ਜਾ ਸਕੇ।
ਇਹ ਵੀ ਪੜ੍ਹੋ : Punjab School Holiday Fake News: ਪੰਜਾਬ 'ਚ ਭਲਕੇ ਸਾਰੇ ਸਕੂਲਾਂ 'ਚ ਛੁੱਟੀ ਦੇ ਐਲਾਨ ਦੀ ਫੇਕ ਖ਼ਬਰ ਤੇਜ਼ੀ ਨਾਲ ਹੋ ਰਹੀ ਵਾਇਰਲ